ਗੁਲਦਸਤਾ ਭੇਂਟ ਕਰਨ ਉਪਰੰਤ ਕੀਤੀ ਖੁੱਲ੍ਹੀ ਚਰਚਾ – ਕਿੱਲੀ/ਖੱਟਰਾਂ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਨੰਬਰਦਾਰ ਯੂਨੀਅਨ ਪੰਜਾਬ 643 ਰਜਿ: ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਕਿੱਲੀ, ਸਕੱਤਰ ਜਨਰਲ ਧਰਮਿੰਦਰ ਖੱਟਰਾਂ, ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਪੰਜਾਬ ਸਰਕਾਰ ਵਿੱਚ ਨਵੇਂ ਬਣੇ ਕੈਬਨਿਟ ਮੰਤਰੀ ਹਲਕਾ ਵਿਧਾਇਕ ਕਰਤਾਰਪੁਰ ਸ. ਬਲਕਾਰ ਸਿੰਘ ਨੂੰ ਚੰਡੀਗੜ੍ਹ ਵਿਖੇ ਉਹਨਾਂ ਦੇ ਦਫਤਰ ਵਿਖੇ ਉਚੇਚੇ ਤੌਰ ‘ਤੇ ਸ਼ਾਨਦਾਰ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਪੂਰੇ ਪੰਜਾਬ ਦੇ ਨੰਬਰਦਾਰਾਂ ਵੱਲੋਂ ਸ਼ੁੱਭਕਾਮਨਾਵਾਂ ਵੀ ਭੇਂਟ ਕੀਤੀਆਂ।
ਸੂਬਾ ਪ੍ਰਧਾਨ ਕਿੱਲੀ ਅਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਸ਼ੋਕ ਸੰਧੂ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਹਨਾਂ ਨੇ ਦੁਆਬੇ ਦੀ ਸ਼ਾਨ ਵਧਾਉਂਦੇ ਹੋਏ ਦੋਆਬੇ ਦੇ ਅਨਮੋਲ ਹੀਰੇ ਜਲੰਧਰ ਨਿਵਾਸੀ, ਸਾਬਕਾ ਡੀ.ਸੀ.ਪੀ ਸ. ਬਲਕਾਰ ਸਿੰਘ ਨੂੰ ਸਥਾਨਕ ਸਰਕਾਰਾਂ ਅਤੇ ਪਾਰਲੀਮਾਨੀ ਮਾਮਲਿਆਂ ਵਰਗੇ ਅਹਿਮ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ।ਨਵੇਂ ਕੈਬਨਿਟ ਮੰਤਰੀ ਨੂੰ ਵਧਾਈ ਅਤੇ ਗੁਲਦਸਤਾ ਭੇਂਟ ਕਰਨ ਮੌਕੇ ਜ਼ਿਲ੍ਹਾ ਜਲੰਧਰ ਦੇ ਸਕੱਤਰ ਜਨਰਲ ਸੁਰਿੰਦਰ ਪਾਲ ਸਿੰਘ, ਜ਼ਿਲ੍ਹਾ ਬਠਿੰਡਾ ਦੇ ਸਕੱਤਰ ਜਨਰਲ ਜਸਵਿੰਦਰ ਸਿੰਘ ਬਰਾੜ ਵੀ ਹਾਜ਼ਰ ਸਨ। ਸੂਬਾ ਸਕੱਤਰ ਜਨਰਲ ਪੰਜਾਬ ਧਰਮਿੰਦਰ ਸਿੰਘ ਨੇ ਪ੍ਰਗਟਾਵਾ ਕੀਤਾ ਕਿ ਨੰਬਰਦਾਰ ਸਾਹਿਬਾਨਾਂ ਦੀਆਂ ਮੰਗਾਂ ਮੰਨਵਾਉਣ ਲਈ ਇੱਕ ਖੁਸ਼ਨੁਮਾ ਮਾਹੌਲ ਪਣਪ ਚੁੱਕਾ ਹੈ। ਯੂਨੀਅਨ ਦੀ ਸੂਬਾ ਕੈਬਨਿਟ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਜ਼ੋਸ਼ੀਲੇ ਅੰਦਾਜ਼ ਵਿੱਚ ਵਾਅਦਾ ਕੀਤਾ ਕਿ ਨੰਬਰਦਾਰ ਸਾਹਿਬਾਨਾਂ ਦੀ ਇੱਕ-ਇੱਕ ਮੰਗ ਪੰਜਾਬ ਸਰਕਾਰ ਜਲਦ ਹੀ ਪੂਰੀ ਕਰੇਗੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly