ਨਵੀਂ ਦਿੱਲੀ (ਸਮਾਜ ਵੀਕਲੀ):ਸੀਬੀਆਈ ਨੇ ਦਿੱਲੀ ਆਬਕਾਰੀ ਨੀਤੀ ਕੇਸ ਵਿਚ ਹੈਦਰਾਬਾਦ ਦੇ ਚਾਰਟਰਡ ਅਕਾਊਂਟੈਂਟ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਬੀਆਰਐੱਸ ਆਗੂ ਕੇ. ਕਵਿਤਾ ਦਾ ਸਾਬਕਾ ਆਡਿਟਰ ਦੱਸਿਆ ਜਾ ਰਿਹਾ ਹੈ। ਕੇਂਦਰੀ ਏਜੰਸੀ ਨੇ ਸੀਏ ਬੁੱਚੀਬਾਬੂ ਗੋਰਾਂਟਲਾ ਨੂੰ ਪੁੱਛਗਿੱਛ ਲਈ ਸੱਦਿਆ ਸੀ। ਉਸ ਤੋਂ ਅਗਸਤ ਤੋਂ ਲੈ ਕੇ ਅਕਤੂਬਰ ਵਿਚਾਲੇ ਪਿਛਲੇ ਸਾਲ 15 ਵਾਰ ਪੁੱਛਗਿੱਛ ਕੀਤੀ ਗਈ ਸੀ। ਇਸ ਸਾਲ ਵੀ ਪੁੱਛਗਿੱਛ ਹੋਈ ਸੀ।