ਸੀ. ਐਚ. ਸੀ. ਅੱਪਰਾ ਵਿਖੇ ਮਨਾਇਆ ਜਾ ਰਿਹਾ ਹੈ ‘ਵਰਲਡ ਓਰਲ ਹੈਲਥ ਹਫ਼ਤਾ’

ਸੀ. ਐਚ. ਸੀ. ਅੱਪਰਾ ਵਿਖੇ ਵਰਲਡ ਓਰਲ ਹੈਲਥ ਹਫ਼ਤਾ ਮਨਾਉਣ ਸਮੇਂ ਹਾਜ਼ਰ ਮਰੀਜ਼ ਅਤੇ ਸੀ. ਐਚ. ਸੀ. ਅੱਪਰਾ ਦੀ ਟੀਮ। ਤਸਵੀਰ : ਦਲਵਿੰਦਰ ਸਿੰਘ ਅੱਪਰਾ

ਜੱਸੀ ਅੱਪਰਾ,(ਸਮਾਜ ਵੀਕਲੀ): ਸਿਵਲ ਸਰਜਨ ਜਲੰਧਰ ਡਾ. ਰਮਨ ਸ਼ਰਮਾ ਅਤੇ ਡੀ. ਡੀ. ਐਚ. ਓ. ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ. ਐਚ. ਸੀ ਅੱਪਰਾ ਵਿਖੇ ‘ਵਰਲਡ ਓਰਲ ਹੈਲਥ ਹਫ਼ਤਾ’ ਡਾ. ਭੁਪਿੰਦਰ ਕੌਰ ਐਸ. ਐਮ. ਓ. ਦੀ ਅਗਵਾਈ ਹੇਠ 14 ਤੋਂ 20 ਮਾਰਚ ਤੱਕ ਮਨਾਇਆ ਜਾ ਰਿਹਾ ਹੈ।। ਇਸ ਸਮੇਂ ਡਾ. ਵਿਸ਼ਾਲ ਤਨੇਜਾ ਡੈਂਟਲ ਮੈਡੀਕਲ ਅਫ਼ਸਰ ਵਲੋਂ ਲੋਕਾਂ ਨੂੰ ਦੰਦਾਂ ਦੀ ਸਫ਼ਾਈ ਅਤੇ ਸਮੇਂ ਸਿਰ ਦੰਦਾਂ ਦਾ ਚੈੱਕ-ਅੱਪ ਵਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਅਤੇ ਦੰਦਾਂ ਦੀ ਸਹੀ ਦੇਖ-ਭਾਲ ਵਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਓਰਲ ਹੈਲਥ ਸੰਬੰਧੀ ਕਰਵਾਏ ਵਿਸ਼ੇਸ਼ ਸਮਾਗਮ ਮੌਕੇ ਡਾ. ਪਰਮਜੀਤ ਸ਼ੇਰਗਿਲ, ਡਾ. ਅਰਚਨਾ ਕੋਹਲੀ, ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ, ਦਿਨੇਸ਼ ਬਾਲਾ ਸਟਾਫ਼, ਅਮਨ ਫਰਮਾਸਿਸਟ, ਜਨਕ ਰਾਜ ਫਰਮਾਸਿਸਟ, ਹਰਜਿੰਦਰ ਹੈਰੀ, ਨੀਰਜ ਸ਼ਰਮਾ, ਗੀਤੂ ਸ਼ਰਮਾ, ਹਰਮੇਸ਼ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਸ. ਸੀ./ਬੀ. ਸੀ. ਪੰਚ, ਸਰਪੰਚ, ਨੰਬਰਦਾਰ ਯੂਨੀਅਨ ਦੀ ਹੋਈ ਇਕੱਤਰਤਾ
Next articleਭਗਤ ਸਿੰਘ ਰਾਜਗੁਰੂ ਸੁਖਦੇਵ