HOME ਗੁਰੂ ਸਾਹਿਬਾਨ ਦੀ ਕ੍ਰਿਪਾ ਨਾਲ ਇਲਾਕੇ ਨੂੰ ਵੱਡੇ ਵੱਡੇ ਪ੍ਰੋਜੈਕਟ ਦੇ ਕੇ...

ਗੁਰੂ ਸਾਹਿਬਾਨ ਦੀ ਕ੍ਰਿਪਾ ਨਾਲ ਇਲਾਕੇ ਨੂੰ ਵੱਡੇ ਵੱਡੇ ਪ੍ਰੋਜੈਕਟ ਦੇ ਕੇ ਵਾਅਦੇ ਪੂਰੇ ਕੀਤੇ- ਹਰਜੋਤ ਬੈਂਸ

4
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ੍ਰੀ ਅਨੰਦਪੁਰ ਸਾਹਿਬ ਨੂੰ ਲਗਾਤਾਰ ਦੇ ਰਹੇ ਹਨ ਵੱਡੀਆ ਵੱਡੀਆਂ ਸੋਗਾਤਾਂ- ਕੈਬਨਿਟ ਮੰਤਰੀ
ਵਿਕਾਸ ਦੀ ਲਹਿਰ ਨੂੰ ਹੋਰ ਗਤੀ ਦੇ ਕੇ ਪਲਾਸੀ ਵਿੱਚ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੇ ਪੁਲ ਦਾ ਰੱਖਿਆ ਨੀਂਹ ਪੱਥਰ
ਕੰਢੀ ਇਲਾਕੇ ਵਿੱਚ ਚੋੜੀਆਂ ਸੜਕਾਂ, ਵੱਡੇ ਪੁਲ ਵਿਕਾਸ ਦੀ ਨਵੀ ਲਹਿਰ ਚਲਾਉਣਗੇ
ਰੂਪਨਗਰ /ਨੰਗਲ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਗੁਰੂ ਸਹਿਬਾਨ ਦੀ ਅਪਾਰ ਕ੍ਰਿਪਾ ਨਾਲ ਇਲਾਕੇ ਨੂੰ ਵੱਡੇ ਵੱਡੇ ਪ੍ਰੋਜੈਕਟ ਦੇਣ ਦੇ ਸਮਰੱਥ ਹੋਏ ਹਾਂ। ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਵਿਕਾਸ ਦੀ ਨਵੀ ਲਹਿਰ ਚਲਾ ਦਿੱਤੀ ਹੈ। ਪੰਜਾਬ ਸਰਕਾਰ ਇਸ  ਹਲਕੇ ਨੂੰ ਵੱਡੀਆ ਵੱਡੀਆ ਸੋਗਾਤਾਂ ਦੇ ਕੇ ਇਲਾਕੇ ਦਾ ਦਹਾਕਿਆਂ ਤੋ ਰੁਕਿਆ ਹੋਇਆ ਵਿਕਾਸ ਲੀਹ ਤੇ ਲੈ ਆਈ ਹੈ। ਅੱਜ 11.23 ਕਰੋੜ ਦੀ ਲਾਗਤ ਨਾਲ ਪਲਾਸੀ- ਬੇਲਾਰਾਮਗੜ੍ਹ ਪੁਲ ਦਾ ਨੀਂਹ ਪੱਥਰ ਰੱਖਣ ਮੌਕੇ ਨਾਲ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਇਲਾਕੇ ਵਿੱਚ ਦਹਾਕਿਆਂ ਤੋ ਵਿਕਾਸ ਦੀ ਰਫਤਾਰ ਨੂੰ ਖੜੋਤ ਆਈ ਹੋਈ ਸੀ। ਜਦੋ ਚੋਣਾਂ ਵਿੱਚ ਇਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਤਾ ਇੱਥੋ ਦੇ ਹਾਲਾਤ ਦੇਖ ਕੇ ਮਹਿਸੂਸ ਹੋਇਆ ਕਿ ਇਸ ਇਲਾਕੇ ਵਿੱਚ ਅਜ਼ਾਦੀ ਤੋ ਬਾਅਦ ਕੋਈ ਕੰਮ ਨਹੀ ਹੋਇਆ ਹੈ। ਸਰਕਾਰਾ ਦਾ ਕੰਮ ਸੰਤਾਂ ਮਹਾਪੁਰਸ਼ਾ ਨੇ ਕੀਤਾ ਅਤੇ ਉਨ੍ਹਾਂ ਨੇ ਹੀ ਪੁਲ ਬਣਾਏ, ਜਦੋ ਕਿ ਹੜ੍ਹਾਂ ਦੌਰਾਨ ਸਤਲੁਜ ਅਤੇ ਸਵਾਂ ਨਦੀ ਦਾ ਉਫਾਨ ਆਉਣ ਨਾਲ ਇਹ ਇਲਾਕੇ ਬਿਲਕੁਲ ਵੱਖ ਹੋ ਜਾਂਦੇ ਸੀ। ਯੋਜਨਾਬੱਧ ਤਰੀਕੇ ਨਾਲ ਵਿਕਾਸ ਕਾਰਜਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਤੋ ਪਹਿਲਾ ਭੱਲੜੀ ਅਤੇ ਕਲਿੱਤਰਾਂ ਵਿੱਚ 35.48 ਕਰੋੜ ਤੇ 20.77 ਕਰੋੜ ਦੀ ਲਾਗਤ ਨਾਲ ਪੁਲ ਬਣਾਉਣ ਦਾ ਕੰਮ ਸੁਰੂ ਕਰਵਾਇਆ ਹੈ। ਇਨ੍ਹਾਂ ਸਾਰੇ ਪੁਲਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ 18 ਫੁੱਟ ਚੋੜੀਆਂ 11 ਕਿਲੋਮੀਟਰ ਸੜਕਾ ਤੇ 13 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪਲਾਸੀ- ਬੇਲਾਰਾਮਗੜ੍ਹ, 179.16 ਮੀਟਰ ਲੰਬਾ ਅਤੇ 10 ਮੀਟਰ ਚੌੜਾ ਤੇ 11.23 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ, ਇਹ ਇਲਾਕੇ ਦੇ ਵਿਕਾਸ ਦੀ ਨਵੀਂ ਦਿਸ਼ਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਅਗਲੇ 10 ਤੋਂ 15 ਦਿਨਾਂ ਦੇ ਅੰਦਰ 2 ਕਰੋੜ ਰੁਪਏ ਦੇ ਹੋਰ ਕੰਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਸ. ਬੈਂਸ ਨੇ ਕਿਹਾ ਕਿ ਅਗਲੇ ਕੁਝ ਮਹੀਨਿਆਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਨੂੰ ਵਰਲਡ ਕਲਾਸ ਹੈਰੀਟੇਜ ਸਿਟੀ ਵਜੋਂ ਵਿਕਸਤ ਕੀਤਾ ਜਾਵੇਗਾ, ਜਿੱਥੇ ਦਰਬਾਰ ਸਾਹਿਬ ਤੇ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਲਾਈਵ ਲਈ ਬਰਾਡਕਾਸਟ ਸਿਸਟਮ ਲਗਾਇਆ ਜਾਵੇਗਾ।  ਉਨ੍ਹਾਂ ਨੇ ਘੋਸ਼ਣਾ ਕੀਤੀ ਕਿ ਨਵੰਬਰ ਮਹੀਨੇ ਵਿੱਚ 350 ਸਾਲਾ ਸ਼ਤਾਬਦੀ ਸਮਾਰੋਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਨੂੰ ਸਮਰਪਿਤ ਵਿਸ਼ਾਲ ਪੱਧਰ ‘ਤੇ ਮਨਾਇਆ ਜਾਵੇਗਾ। ਇਸ ਸਮੇਂ ਦੌਰਾਨ ਸਰਬ ਧਰਮ ਸੰਮੇਲਨ ਤੇ ਰੂਹਾਨੀ ਪ੍ਰੋਗਰਾਮ ਵੀ ਕਰਵਾਏ ਜਾਣਗੇ। ਕੈਬਨਿਟ ਮੰਤਰੀ ਨੇ ਸਾਰੇ ਸਰਪੰਚਾਂ, ਯੂਥ ਕਲੱਬਾਂ ਤੇ ਸੰਗਤ ਨੂੰ ਬੇਨਤੀ ਕੀਤੀ ਕਿ ਉਹ ਇਸ ਸ਼ਤਾਬਦੀ ਸਮਾਰੋਹ ਨੂੰ ਇਤਿਹਾਸਕ ਬਣਾਉਣ ਲਈ ਆਪਣਾ ਪੂਰਾ ਸਹਿਯੋਗ ਦੇਣ। ਉਨ੍ਹਾਂ ਨੇ ਕਿਹਾ ਕਿ ਅਗਲੇ ਭਾਗ ‘ਚ ਪਿੰਡਾਂ ਲਈ 50 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਵਿੱਚ ਸੜਕਾਂ, ਸਕੂਲਾਂ, ਗੁਰਦੁਆਰਿਆਂ ਅਤੇ ਹੋਰ ਧਾਰਮਿਕ ਅਸਥਾਨਾਂ ਦੀ ਸੁਧਾਰ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ “ਸਾਨੂੰ ਮਾਨ ਹੈ ਕਿ ਸਾਡੇ ਇਲਾਕੇ ਦਾ ਹਰ ਪ੍ਰੋਜੈਕਟ ਗੁਰੂ ਸਾਹਿਬ ਦੀ ਕਿਰਪਾ ਨਾਲ ਲੋਕਾਂ ਦੀ ਸੇਵਾ ਲਈ ਹੈ ਤੇ ਇਹੀ ਸਾਡਾ ਧਰਮ ਤੇ ਫਰਜ਼ ਹੈ।” ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ 5 ਅਕਤੂਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਦੌਰਾ ਕਰਕੇ ਭਾਈ ਜੈਤਾ ਜੀ ਯਾਦਗਾਰ ਲੋਕ ਅਰਪਣ ਕਰ ਚੁੱਕੇ ਹਨ ਅਤੇ ਵਿਰਾਸਤ ਮਾਰਗ ਦਾ ਨੀਂਹ ਪੱਥਰ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਇਹ ਇਲਾਕਾ ਧਾਰਮਿਕ ਸੈਰ ਸਪਾਟਾ ਹੱਬ ਵੱਜੋ ਵਿਕਸਤ ਹੋਵੇਗਾ ਅਤੇ ਲੋਕਾਂ ਦੀ ਆਰਥਿਕਤਾ ਮਜਬੂਤ ਹੋਵੇਗੀ। ਇਸ ਮੌਕੇ ਇਲਾਕੇ ਦੀਆਂ ਪੰਚਾਇਤਾ ਵੱਲੋਂ ਸੰਤ ਬਾਬਾ ਗੋਪਾਲਾ ਨੰਦ ਜੀ ਮਹਾਰਾਜ ਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਡਾ.ਸੰਜੀਵ ਗੌਤਮ ਜਿਲ੍ਹਾਂ ਪ੍ਰਧਾਨ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ ਸਿੱਖਿਆ ਮਂਤਰੀ ਹਰਜੋਤ ਬੈਂਸ, ਰਾਕੇਸ਼ ਵਰਮਾ ਮੈਂਬਰ ਸਵਰਨਕਾਰ ਬੋਰਡ ਪੰਜਾਬ,ਚੇਅਰਮੈਨ ਰਕੇਸ਼ ਮਹਿਲਮਾ,ਜਸਪਾਲ ਢਾਹੇ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ,ਬ੍ਲਾਕ ਪ੍ਰਧਾਨ ਨਿਤਿਨ ਪੂਰੀ, ਗੁਰਜੰਟ ਸਿੰਘ ਹਲਕਾ ਕੋਆਰਡੀਨੇਟਰ ਕਿਸਾਨ ਵਿੰਗ, ਸੁਰਿੰਦਰ ਬੇਲਾ ਧਿਆਨੀ ਬੂਥ ਇਨਚਾਰਜ,ਬਲਵੰਤ ਮੰਡੇਰ,ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਰੋਕੀ ਸੁਖਸਾਲ ਸਰਪੰਚ,ਪਿੰਕੀ ਸ਼ਰਮਾ,ਗੁਰਵਿੰਦਰ ਕੌਰ ਹਲਕਾ ਕੋਆਰਡੀਨੇਟਰ ਮਹਿਲਾ ਵਿੰਗ,ਪੱਮੂ ਢਿੱਲੋਂ ਸਰਪੰਚ, ਭੰਗਲ ਸਰਪੰਚ ਭਨਾਮ,ਰਕੇਸ਼ ਜਾਂਦਲਾ ਕੋਆਰਡੀਨੇਟਰ ਐਸ ਸੀ ਵਿੰਗ, ਅਮਰਜੀਤ ਸਿੰਘ, ਕਰਤਾਰ ਸਿੰਘ, ਗੁਰਨਾਮ ਸਿੰਘ, ਸੇਵਾ ਸਿੰਘ , ਬਚਿੱਤਰ ਸਿੰਘ, ਮਾਸਟਰ ਰਣਜੀਤ ਸਿੰਘ ਭੱਲੜੀ, ਮੇਜਰ ਸਿੰਘ ਭੱਲੜੀ, ਸ਼ਿਵ ਸਾਬਕਾ ਸਰਪੰਚ ਮਜਾਰੀ, ਅਮਿਤ ਵਰਮਾ ਮਜਾਰੀ, ਸੀਤੂ ਭੱਲੜੀ, ਰਾਮਪਾਲ ਸਰਪੰਚ ਬੇਲਾ ਧਿਆਨੀ,ਹਰਪਾਲ ਸਿੰਘ ਸਰਪੰਚ,ਪਾਲੀ ਸਰਪੰਚ ਨਾਨਗਰਾਂ,ਅਸ਼ਵਨੀ ਪੰਚ,ਹੁਸ਼ਿਆਰ ਸਿੰਘ,ਰਘਬੀਰ ਸਿੰਘ ਸਰਪੰਚ, ਸੁਰੇਸ਼ ਸਰਪੰਚ,ਦਰਸ਼ਨ ਸਿੰਘ ਸਰਪੰਚ ਤੇ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਤੇ ਪਤਵੰਤੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleगुरु साहिबान की कृपा से क्षेत्र को बड़ी परियोजनाएँ देकर वादे पूरे किए गए – हरजोत बैंस
Next articleRSS TO FOCUS MORE ON YOUTH ISSUES AND INDIAN CULTURE TO ATTRACT GEN-Z TO ITS FOLD