ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਵੱਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਡਾ. ਰਾਮਪਾਲ ਸ਼ਾਹਪੁਰੀ ਦੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਹਿ ‘ਅੱਖਰਾਂ ਦੇ ਸਰਚਸ਼ਮੇਂ’ ‘ਤੇ ਗੋਸ਼ਟੀ ਕਰਵਾਈ ਗਈ। ਸਮਾਗਮ ਦੇ ਆਰੰਭ ਵਿਚ ਡਾ. ਹਰਿਭਗਵਾਨ ਅਤੇ ਭੋਲਾ ਸਿੰਘ ਸੰਘੇੜਾ ਨੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਇਤਿਹਾਸ ਅਤੇ ਸਰਗਰਮੀਆਂ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਪੁਸਤਕ ‘ਤੇ ਪੇਪਰ ਪੜ੍ਹਦਿਆਂ ਡਾ. ਧਰਮਿੰਦਰ ਸਿੰਘ ਨੇ ਕਿਹਾ ਕਿ ਸ਼ਾਇਰ ਰਾਮਪਾਲ ਦੀਆਂ ਕਵਿਤਾਵਾਂ ਪਾਠਕਾਂ ਨੂੰ, ਅਜੋਕੇ ਦੌਰ ਦੇ ਜੀਵਨ ਦੀਆਂ ਚੁਣੌਤੀਆਂ ਦਾ ਅਹਿਸਾਸ ਕਰਵਾਉਣ ਦੇ ਸਮਰੱਥ ਹਨ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਓਮ ਪ੍ਰਕਾਸ਼ ਗਾਸੋ ਨੇ ਕਿਹਾ ਕਿ ਇਹਨਾਂ ਕਵਿਤਾਵਾਂ ਦੇ ਮਾਧਿਅਮ ਰਾਹੀਂ ਸ਼ਾਇਰ ਨੇ ਅਤਿ ਗੰਭੀਰ ਮੁੱਦਿਆਂ ਵੱਲ ਇਸ਼ਾਰਾ ਕੀਤਾ ਹੈ। ਮੁੱਖ ਮਹਿਮਾਨ ਕਰਮ ਸਿੰਘ ਮਾਨ ਦਾ ਮੱਤ ਸੀ ਕਿ ਇਤਿਹਾਸ ਅਤੇ ਮਿਥਿਹਾਸ ਦੀ ਜਾਣਕਾਰੀ ਹੋਣ ਕਾਰਨ ਡਾ. ਸ਼ਾਹਪੁਰੀ ਦੀਆਂ ਰਚਨਾਵਾਂ ਵਿਚ ਭਾਰਤੀ ਦਰਸ਼ਨ ਦੀ ਝਲਕ ਵੀ ਮਿਲਦੀ ਹੈ। ਡਾ. ਜੋਗਿੰਦਰ ਸਿੰਘ ਨਿਰਾਲਾ ਅਤੇ ਡਾ. ਭੁਪਿੰਦਰ ਸਿੰਘ ਬੇਦੀ ਦਾ ਸਾਂਝਾ ਵਿਚਾਰ ਸੀ ਕਿ ਸ਼ਾਇਰ ਰਾਮਪਾਲ ਦੀਆਂ ਕਵਿਤਾਵਾਂ ਅਜੋਕੇ ਗੁੰਝਲਦਾਰ ਜੀਵਨ ਵਿਚ ਮਨੁੱਖ ਨੂੰ ਆਤਮ ਚਿੰਤਨ ਲਈ ਪ੍ਰੇਰਦੀਆਂ ਹਨ। ਵਿਚਾਰ ਵਟਾਂਦਰੇ ਵਿਚ ਡਾ. ਸੰਪੂਰਨ ਸਿੰਘ ਟੱਲੇਵਾਲ, ਮਾਲਵਿੰਦਰ ਸ਼ਾਇਰ, ਦਰਸ਼ਨ ਚੀਮਾ, ਜਗਤਾਰ ਜਜ਼ੀਰਾ, ਦਰਸ਼ਨ ਸਿੰਘ ਗੁਰੂ, ਮੇਜਰ ਸਿੰਘ ਗਿੱਲ, ਜਰਨੈਲ ਸਿੰਘ ਅੱਚਰਵਾਲ, ਹਰਦੀਪ ਕੁਮਾਰ ਨੇ ਵੀ ਭਾਗ ਲਿਆ। ਸ਼ਾਇਰ ਦਾ ਸਨਮਾਨ ਕਰਨ ਉਪਰੰਤ ਇਸ ਮੌਕੇ ਹੋਏ ਕਵੀ ਦਰਬਾਰ ਵਿਚ ਰਾਮ ਸਰੂਪ ਸ਼ਰਮਾ, ਇਕਬਾਲ ਕੌਰ ਉਦਾਸੀ ,ਅੰਜਨਾ ਮੈਨਨ, ਹਾਕਮ ਰੂੜੇਕੇ, ਪਾਲ ਸਿੰਘ ਲਹਿਰੀ, ਰਜਿੰਦਰ ਕੌਰ, ਲਛਮਣ ਦਾਸ ਮੁਸਾਫਿਰ, ਮਨਜੀਤ ਸਿੰਘ ਸਾਗਰ, ਰਘਵੀਰ ਸਿੰਘ ਗਿੱਲ ਅਤੇ ਲਖਵਿੰਦਰ ਸਿੰਘ ਆਦਿ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ। ਸਮਾਗਮ ਵਿਚ ਵਿਨੋਦ ਅਨੀਕੇਤ, ਡਾ. ਉਜਾਗਰ ਸਿੰਘ ਮਾਨ, ਰਾਮ ਸਿੰਘ ਬੀਹਲਾ, ਚਰਨ ਸਿੰਘ ਭੋਲਾ, ਹਰਚਰਨ ਸਿੰਘ ਚਹਿਲ, ਗੁਰਸੇਵਕ ਸਿੰਘ ਧੌਲਾ, ਗੁਰਪਾਲ ਸਿੰਘ ਬਿਲਾਵਲ ਆਦਿ ਨੇ ਵੀ ਸ਼ਿਰਕਤ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj