*ਤਥਾਗਤ ਬੁੱਧ ਨੇ ਵਿਸ਼ਵ ਵਿੱਚ ਸ਼ਾਂਤੀ ਦਾ ਉਪਦੇਸ਼ ਦਿੱਤਾ
ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਜ਼ਿਲਾ ਬਾਰ ਐਸੋਸੀਏਸ਼ਨ, ਜਲੰਧਰ ਅਤੇ ਲੀਗਲ ਅਵੇਅਰਨੈਸ ਮੰਚ ਜਲੰਧਰ ਵਲੋਂ ਬੁੱਧ ਜੈਅੰਤੀ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਈ ਗਈ। ਐਡਵੋਕੇਟ ਹਰਭਜਨ ਸਾਂਪਲਾ ਨੇ ਬੁੱਧ ਵੰਦਨਾ ,ਤ੍ਰੀਸ਼ਰਨ ਅਤੇ ਪੰਚਸ਼ੀਲ ਦਾ ਪਾਠ ਕੀਤਾ। ਉਹਨਾਂ ਕਿਹਾ ਕਿ ਤਥਾਗਤ ਬੁੱਧ ਨੇ ਵਿਸ਼ਵ ਵਿੱਚ ਸ਼ਾਂਤੀ, ਭਾਈਚਾਰੇ, ਬਰਾਬਰੀ ਅਤੇ ਪ੍ਰੇਮ ਕਰਨ ਦੀ ਪ੍ਰੇਰਨਾ ਦਿੱਤੀ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਮ ਛਾਬੜਾ ਨੇ ਬੁੱਧ ਪੂਰਨਿਮਾ ‘ਤੇ ਵਧਾਈ
ਦਿੰਦਿਆ ਕਿਹਾ ਕਿ ਆਧੁਨਿਕ ਸਮੇਂ ‘ਚ ਮਨੁੱਖ ਨੂੰ ਤਥਾਗਤ ਬੁੱਧ ਦੁਆਰਾ ਦਿੱਤੇ ਗਏ ਪੰਚਸ਼ੀਲ ‘ਤੇ ਚੱਲਣ ਦੀ ਜਰੂਰਤ ਹੈ। ਇਸ ਮੌਕੇ ‘ਤੇ ਐਡਵੋਕੇਟ ਨਰਿੰਦਰ ਸਿੰਘ ਸਾਬਕਾ ਪ੍ਰਧਾਨ, ਐਡਵੋਕੇਟ ਅਮਰਜੀਤ ਮਹੇ, ਐਡਵੋਕੇਟ ਰਾਜ ਕੁਮਾਰ ਬੈਂਸ, ਐਡਵੋਕੇਟ ਰਜਿੰਦਰ ਕੁਮਾਰ ਆਜ਼ਾਦ ਆਦਿ ਆਗੂਆਂ ਨੇ ਤਥਾਗਤ ਬੁੱਧ ਬਾਰੇ ਵਿਚਾਰ ਪੇਸ਼ ਕੀਤੇ। ਇਹਨਾਂ ਤੋਂ ਇਲਾਵਾ ਐਡਵੋਕੇਟ ਦੀਪਕ ਕੁਮਾਰ, ਐਡਵੋਕੇਟ ਮੰਗਲ ਦਾਸ ਸ਼ਰਮਾ, ਐਡਵੋਕੇਟ ਰੋਸ਼ਨ ਲਾਲ ਦੁੱਗ, ਰਾਕੇਸ਼ ਧੀਰ, ਐਡਵੋਕੇਟ ਗੁਰਮੇਲ ਸਿੰਘ ਲਿੱਧੜ, ਐਡਵੋਕੇਟ ਆਰ. ਕੇ. ਭੱਲਾ, ਐਡਵੋਕੇਟ ਅਦਿੱਤਿਆ ਜੈਨ , ਐਡਵੋਕੇਟ ਆਰ. ਕੇ. ਮਹਿਮੀ, ਐਡਵੋਕੇਟ ਕੇ.ਐਲ. ਦੂਆ , ਐਡਵੋਕੇਟ ਅਮਰਿੰਦਰ ਸਿੰਘ, ਐਡਵੋਕੇਟ ਢਿੱਲੋ ਅਤੇ ਹੋਰ ਬਹੁਤ ਸਾਰੇ ਵਕੀਲ ਹਾਜ਼ਰ ਸਨ।”ਪੰਜਾਬ ਦਾ ਬੋਧੀ ਇਤਿਹਾਸ”ਕਿਤਾਬ ਐਡਵੋਕੇਟ ਸ਼੍ਰੀ ਰਾਮ ਛਾਬੜਾ ਐਕਟਿੰਗ ਪ੍ਰਧਾਨ ਜਿਲਾ ਬਾਰ ਐਸੋਸੀਏਸ਼ਨ ਜਲੰਧਰ ਨੂੰ ਲਾਇਬਰੇਰੀ ਵਾਸਤੇ ਭੇਂਟ ਕੀਤੀ ਗਈ। ਇਸ ਮੌਕੇ ਖੀਰ ਦਾ ਲੰਗਰ ਵੀ ਲਾਇਆ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



