ਕਪੂਰਥਲਾ ਦੇ ਬੁੱਧਿਸਟਾਂ ਅਤੇ ਅੰਬੇਡਕਰੀਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦਿੱਤਾ ਗਿਆ
ਸਮਾਜ ਵੀਕਲੀ ਯੂ ਕੇ-
ਜਲੰਧਰ (ਜੱਸਲ)- ਡਾ. ਅੰਬੇਡਕਰ ਬੁੱਧ ਵਿਹਾਰ ਟਰੱਸਟ ਕਪੂਰਥਲਾ ਅਤੇ ਹੋਰ ਅੰਬੇਡਕਰੀ ਸੰਸਥਾਵਾਂ ਦੇ ਬੁੱਧਿਸ਼ਟਾਂ ਅਤੇ ਅੰਬੇਡਕਰੀ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਰਾਹੀਂ ਮਾਨਯੋਗ ਰਾਸ਼ਟਰਪਤੀ ਜੀ, ਪ੍ਰਧਾਨ ਮੰਤਰੀ ਜੀ ,ਬਿਹਾਰ ਦੇ ਮੁੱਖ ਮੰਤਰੀ ਜੀ ਅਤੇ ਘੱਟ ਗਿਣਤੀਆਂ ਕਮਿਸ਼ਨ ਨੂੰ ਮੈਮੋਰੰਡਮ ਦਿੱਤਾ ਗਿਆ । ਜਿਸ ਵਿੱਚ ਮੰਗ ਕੀਤੀ ਗਈ ਕਿ ਬੋਧ ਗਯਾ ਮਹਾਂ ਬੁੱਧ ਵਿਹਾਰ ਨੂੰ ਗੈਰ ਬੋਧੀਆਂ ਤੋਂ ਮੁਕਤ ਕਰਾਕੇ ਕੰਟਰੋਲ ਨਿਰੋਲ ਬੋਧੀਆਂ ਦੇ ਹਵਾਲੇ ਕੀਤਾ ਜਾਵੇ ।
ਬੋਧਗਯਾ ਟੈਂਪਲ ਐਕਟ 1949 ਨੂੰ ਰੱਦ ਕੀਤਾ ਜਾਵੇ। ਪੰਜਾਬ ਵਿੱਚ ਬੁੱਧ ਪੂਰਨਿਮਾ ਦੀ ਸਰਕਾਰੀ ਛੁੱਟੀ ਕੀਤੀ ਜਾਵੇ ਅਤੇ ਘੱਟ ਗਿਣਤੀ ਕਮਿਸ਼ਨ ਵਿੱਚ ਬੋਧੀਆਂ ਨੂੰ ਵੀ ਨੁੰਮਾਇੰਦਗੀ ਦਿੱਤੀ ਜਾਵੇ। ਇਸ ਵਿੱਚ ਅਤਰਵੀਰ ਸਿੰਘ, ਆਰ.ਸੀ. ਪਾਲ, ਜੀਤ ਸਿੰਘ, ਅਰਵਿੰਦਰ ਪ੍ਰਸ਼ਾਦ, ਰਾਜ ਕੁਮਾਰ, ਟੀ.ਪੀ . ਸਿੰਘ, ਆਰ.ਸੀ. ਪੂਨੀਆ, ਦਿਨੇਸ਼ ਕੁਮਾਰ, ਗੁਰਮੁੱਖ ਸਿੰਘ, ਹੁਸ਼ਿਆਰ ਸਿੰਘ, ਐਡਵੋਕੇਟ ਹਰਭਜਨ ਸਾਂਪਲਾ, ਐਡਵੋਕੇਟ ਦੀਪਕ ਅਤੇ ਹੋਰ ਅੰਬੇਡਕਰੀ ਅਤੇ ਬੁੱਧਿਸ਼ਟ ਸ਼ਾਮਿਲ ਸਨ.