(ਸਮਾਜ ਵੀਕਲੀ)
ਰੰਗ ਸ਼ਿਆਹੀ ਦਾ ਫਿੱਕਾ ਪੈ ਗਿਆ ਕਲ਼ਮ ਕਹਿੰਦੀ ਕੁਰਲਾ ਕੇ…
ਸੱਚਾ ਸੁੱਚਾ ਲਿਖ ਦੇ ਨਿੰਮਿਆ ਵਾਹਿਗੁਰੂ ਨੂੰ ਧਿਆ ਕੇ…
ਵਾਸਤਾ ਪਾਉਂਦੀ ਭੈਣ ਪਿਆਰੀ ਸੁਨੇਹਾ ਵੀਰ ਦਾ ਦੇ ਜਾ ਕਾਵਾਂ ਬਨੇਰੇ ਤੇ ਆ ਕੇ…
ਮੁੜ੍ਹਕਾ ਪੂੰਝ ਜੱਟ ਰੋਟੀ ਖਾਵੇ ਬਲਦਾਂ ਨਾਲ਼ ਖੇਤ ਵਾਹ ਕੇ…
ਮਜਬੂਰੀ ਵੱਸ ਅਲੜ੍ਹ ਮਹਿਫ਼ਲ ਵਿੱਚ ਨੱਚਦੀ ਸ਼ਰਮ ਦਾ ਪਰਦਾ ਲਾਹ ਕੇ…
ਵਿਸ਼ਵਾਸ ਖ਼ਰੀਦਦਾ ਅੱਜ ਦਾ ਬੰਦਾ ਕਸਮਾਂ ਝੂਠੀਆਂ ਖਾ ਕੇ…
ਨਿੰਮਾ ਪੱਟ ਤੇ ਥਾਪੀਆਂ ਮਾਰ ਕੇ ਗੱਜਦਾ ਛਿੰਝ ਵਿੱਚ ਵਿਰੋਧੀ ਨੂੰ ਢਾਹ ਕੇ…
ਨਿਰਮਲ ਸਿੰਘ ਨਿੰਮਾ ( ਸਮਾਜ ਸੇਵੀ )
ਮੋਬਾ: 9914721831
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly