ਸ਼ੈਲੇਸ਼ ਫਾਊਂਡੇਸ਼ਨ ਵੱਲੋਂ ਸਮਾਗਮ ਕਰਵਾਇਆ ਗਿਆ

ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਮਿਲੇਨੀਅਮ ਵਰਲਡ ਸਕੂਲ, ਰਣਜੀਤ  ਐਵਨਿਊ, ਫੇਸ-2, ਮਲੇਰਕੋਟਲਾ ਰੋਡ ਲੁਧਿਆਣਾ ਵਿਖੇ ਸ਼ੈਲੇਸ਼ ਫਾਊਂਡੇਸ਼ਨ (ਐਨ.ਜੀ.ਓ.) ਦੇ ਮੁਖੀ ਮੈਡਮ ਸ਼ੈਲਜਾ ਸ਼ਰਮਾ ਵੱਲੋਂ ਸਮਾਗਮ ਕਰਵਾਇਆ ਗਿਆ।  ਸਮਾਗਮ ਦੇ ਮੁੱਖ ਮਹਿਮਾਨ ਸਿੰਮੀ ਪਸ਼ਨ, ਕੀਰਤੀ ਗਰੋਵਰ, ਦਵਿੰਦਰ ਬਸੰਤ, ਬੀਨਾ ਬਾਵਾ, ਰਿਤੂ ਮਲਹੋਤਰਾ, ਪਰਵਿੰਦਰ ਕੌਰ, ਰੀਮਾ ਥਿੰਦ,ਅਮੀਤੀ ਬਖਸ਼ੀ, ਗੋਲਡੀ ਗੰਭੀਰ, ਸਿਮਰਨ ਖਰਬੰਦਾ ਸਨ। ਪ੍ਰੋਗਰਾਮ ਦਾ ਆਗਾਜ਼  ਮਿਲੇਨੀਅਮ ਵਰਲਡ ਸਕੂਲ ਦੇ ਬੱਚਿਆਂ ਵੱਲੋਂ ਗਾਏ ਗੀਤ ਨਾਲ ਹੋਇਆ।  ਏਕ ਜੋਤ ਵਿਕਲਾਂਗ ਸਕੂਲ ਦੇ ਬੱਚਿਆਂ ਨੇ ‘ਮੇਰਾ ਆਪ ਕੀ ਕਿਰਪਾ ਸੇ ਸਭ ਕਾਮ ਹੋ ਰਹਾ ਹੈ ‘, ਸ਼੍ਰੀ ਸਾਂਈ ਈਵਨਿੰਗ ਸਕੂਲ ਵੱਲੋਂ ਵੀ ਗੁਰੂ ਜੀ ਦਾ ਸ਼ਬਦ ਗਾਇਨ ਕੀਤਾ ਗਿਆ।  ਮੈਡਮ ਕੀਰਤੀ ਗਰੋਵਰ, ਰਿਤੂ ਮਲਹੋਤਰਾ, ਬੀਨਾ ਬਾਵਾ, ਸਿੰਮੀ ਪਸ਼ਨ, ਗੋਲਡੀ ਗੰਭੀਰ, ਸਿਮਰਨ ਖਰਬੰਦਾ, ਦਵਿੰਦਰ ਬਸੰਤ ਨੇ ਮੈਡਮ ਸ਼ੈਲਜਾ ਸ਼ਰਮਾ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਮੈਡਮ ਸ਼ੈਲਜਾ ਸ਼ਰਮਾ ਨੇ ਕਿਹਾ ਕਿ ਉਹਨਾਂ ਦੋ ਸਕੂਲ ਏਕ ਜੋਤ ਵਿਕਲਾਂਗ ਸਕੂਲ ਭਾਈ ਰਣਧੀਰ ਸਿੰਘ ਨਗਰ ਅਤੇ ਸ਼੍ਰੀ ਸਾਂਈ ਈਵਨਿੰਗ ਸਕੂਲ ਜਮਾਲਪੁਰ ਅਡਾਪਟ ਕੀਤੇ ਹਨ।  ਇਹਨਾਂ ਸਕੂਲਾਂ ਦੀ ਮੇਰੇ ਤੋਂ ਜਿੰਨੀ ਵੀ ਸੇਵਾ ਹੋ ਸਕੇਗੀ, ਕੀਤੀ ਜਾਵੇਗੀ। ਉਹਨਾਂ ਏਕ ਜੋਤ ਵਿਕਲਾਂਗ ਸਕੂਲ ਦੇ ਦੋ ਅਪੰਗ ਬੱਚਿਆਂ ਨੂੰ ਟ੍ਰਾਈ ਸਾਈਕਲ ਵੀ ਦਿੱਤੇ । ਮੰਚ ਸੰਚਾਲਨ ਦਾ ਫਰਜ਼ ਅਮੀਤੀ  ਬਖਸ਼ੀ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਇਆ।  ਇਸ ਮੌਕੇ ਸ੍ਰ ਹਰਬੰਸ ਸਿੰਘ ਜਨਰਲ ਮੈਨੇਜਰ, ਭਾਵਨਾ ਸ਼ਰਮਾ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਭਾਕਿਯੂ ਦੁਆਬਾ ਵੱਲੋਂ 66 ਕੇ ਵੀ ਗਰਿੱਡ ਨੂੰ ਅਪਗ੍ਰੇਡ ਕਰਨ ਦੀ ਮੰਗ
Next articleਡੇਂਗੂ ਮਲੇਰੀਆ ਆਦਿ ਤੋਂ ਬਚਾਅ ਲਈ ਜਾਗਰੂਕਤਾ ਸੈਮੀਨਾਰ ਦਾ ਆਯੋਜਨ