HOME ‘ਸਰਬੱਤ ਦਾ ਭਲਾ ਟਰਸਟ’ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਚ ਯੂਨੀਵਰਸਿਟੀ ਬਣਾਉਣ ਦਾ...

‘ਸਰਬੱਤ ਦਾ ਭਲਾ ਟਰਸਟ’ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਚ ਯੂਨੀਵਰਸਿਟੀ ਬਣਾਉਣ ਦਾ ਫੈਸਲਾ

1
ਕੈਪਸਨ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਡਾ ਉਬਰਾਏ

ਲੋੜਵੰਦਾਂ ਨੂੰ ਬੈਚਲਰ, ਮਾਸਟਰ ਅਤੇ ਪੀਐਚਡੀ ਤਕ ਦੀ ਫਰੀ ਕਰਵਾਈ ਜਾਵੇਗੀ ਪੜ੍ਹਾਈ

ਵੈਨਕੂਵਰ,   (ਸਮਾਜ ਵੀਕਲੀ)  (ਮਲਕੀਤ ਸਿੰਘ)– ਸਮਾਜ ਸੇਵੀ ਕਾਰਜਾਂ ਲਈ ਕਾਰਜਸ਼ੀਲ ‘ਸਰਬੱਤ ਦਾ ਭਲਾ ਟਰਸਟ’ ਵੱਲੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਯੂਨੀਵਰਸਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ‘ਸਰਬੱਤ ਦਾ ਭਲਾ ਟਰਸਟ’ ਦੇ ਬਾਨੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ ਐਸ ਪੀ ਸਿੰਘ ਉਬਰਾਏ ਵੱਲੋਂ ਉਕਤ ਜਾਣਕਾਰੀ ਸਾਂਝੀ ਕੀਤੀ ਗਈ| ਕਨੇਡਾ ਦੌਰੇ ਤੇ ਆਏ ਡਾ ਐਸਪੀ ਸਿੰਘ ਉਬਰਾਏ ਨੇ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਕਨੇਡਾ ਦੇ ਸਰੀ ਸ਼ਹਿਰ ਦੇ ਸਕੋਟ ਰੋਡ ਤੇ ਸਥਿਤ ਮਹਾਰਾਣੀ ਰੈਸਟੋਰੈਂਟ ‘ਚ ਆਯੋਜਿਤ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਕਤ ਫੈਸਲੇ ਸਬੰਧੀ ਵਿਸਥਾਰਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਯੂਨੀਵਰਸਿਟੀ ਚ ਲੋੜਵੰਦ ਵਿਦਿਆਰਥੀਆਂ ਨੂੰ ਬੈਚੂਲਰ,ਮਾਸਟਰ ਅਤੇ ਪੀ ਐਚ ਡੀ ਤੱਕ ਦੀ ਉਚੇਰੀ ਪੜ੍ਹਾਈ ਫਰੀ ਕਰਾਈ ਜਾਏਗੀ| ਉਹਨਾਂ ਇਹ ਵੀ ਦੱਸਿਆ ਕਿ ਇਸ ਮੰਤਵ ਲਈ ਜਮੀਨ ਖਰੀਦੀ ਜਾ ਚੁੱਕੀ ਹੈ ਅਤੇ ਹੁਣ ਲੜੀਂਦੇ ਮਾਪਦੰਡ ਪੂਰੇ ਕਰਨ ਲਈ ਕਾਰਜ ਜਾਰੀ ਹਨ ਉਹਨਾਂ ਦੱਸਿਆ ਕਿ ਇਸ ਯੂਨੀਵਰਸਿਟੀ ਚ ਛੋਟੇ ਕੋਰਸਾਂ ਤੋਂ ਇਲਾਵਾ ਆਨ ਲਾਈਨ ਕੋਰਸਾਂ ਦੀ ਸਹੂਲਤ ਵੀ ਉਪਲਬਧ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਹੋਸਟਲ ਅਤੇ ਅਤੇ ਖਾਣੇ ਦਾ ਕੋਈ ਖਰਚਾ ਨਹੀਂ ਲਿਆ ਜਾਵੇਗਾ| ਉਨਾ ਦੱਸਿਆ ਕਿ 2009 ਤੋਂ ਹੋਂਦ ਵਿੱਚ ਆਏ ‘ਸਰਬੱਤ ਦਾ ਭਲਾ ਟਰਸਟ’ ਵੱਲੋਂ ਹਰ ਸਾਲ 1300 ਦੇ ਕਰੀਬ ਲੋੜਵੰਦ ਬੱਚਿਆਂ ਨੂ ਉਚੇਰੀ ਸਿੱਖਿਆ ਫਰੀ ਦਿਵਾਉਣ ਸਬੰਧੀ ਚੋਣ ਕੀਤੀ ਜਾਂਦੀ ਹੈ ਅਤੇ ਹੁਣ ਤੱਕ 11000 ਦੇ ਕਰੀਬ ਬੱਚੇ ਚੁਣੇ ਜਾ ਚੁੱਕੇ ਹਨ| ਅਖੀਰ ਚ ਡਾ ਉਬਰਾਏ ਨੇ ਦੱਸਿਆ ਕਿ ਹੁਣ ਤੱਕ ਉਕਤ ਟਰਸਟ ਵੱਲੋਂ ਵਿਦੇਸ਼ਾਂ ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰਨ ਵਾਲੇ 100 ਤੋਂ ਉੱਪਰ ਭਾਰਤੀਆਂ ਦੀ ਜਾਨ ਬਚਾਉਣ ਅਤੇ ਵਿਦੇਸ਼ੀ ਧਰਤੀਆਂ ਤੇ ਰਹਿ ਰਹੇ ਕਈ ਭਾਰਤੀਆਂ ਦੀਆਂ ਲਾਸ਼ਾਂ ਦਾ ਵਤਨ ਪਹੁੰਚਾਉਣ ਦਾ ਵੀ ਕਾਰਜ ਵੀ ਕੀਤਾ ਗਿਆ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਦੇ ਸਪੀਕਰ ਰਾਜ ਚੌਹਾਨ ,ਗੁਰੂ ਨਾਨਕ ਫੂਡ ਬੈਂਕ ਦੇ ਬਾਨੀ ਗਿਆਨੀ ਨਰਿੰਦਰ ਸਿੰਘ ,ਸਾਂਝਾ ਟੀਵੀ ਦੇ ਸੀ ਈ ਉ ਬਿੱਲਾ ਸੰਧੂ,ਟੀਵੀ ਹੋਸਟ ਕੁਲਦੀਪ ਸਿੰਘ , ਸੁਖਵਿੰਦਰ ਸਿੰਘ ਚੋਹਲਾ , ਜੈਜ ਗਿਲ ਅਤੇ ਅਜਮੇਰ ਸਿੰਘ ਭਾਗਪੁਰ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਬਰਤਾਨੀਆ ਵਿੱਚ ਫ਼ਾਂਸੀ ਦੇ ਤਖ਼ਤੇ ‘ਤੇ ਚੜ੍ਹਣ ਵਾਲਾ ਪਹਿਲਾ ਸ਼ਹੀਦ,ਮਹਾਨ ਇਨਕਲਾਬੀ : ਸ਼ਹੀਦ ਮਦਨ ਲਾਲ ਢੀਂਗਰਾ
Next articleਬਾਲੀਵੁੱਡ ਅਭਿਨੇਤਰੀ ਭਾਗਿਆ ਸ਼੍ਰੀ ਕੈਨੇਡਾ ਪਹੁੰਚੀ