ਪਟਾਕਿਆਂ ਦੀ ਵਰਤੋਂ ਘੱਟ ਕਰਕੇ ਗਰੀਨ ਦਿਵਾਲੀ ਮਨਾਉਣ ਦਾ ਦਿੱਤਾ ਸੁਨੇਹਾ

ਸਿਵਲ ਹਸਪਤਾਲ ਬੁਢਲਾਡਾ ਵਿਖੇ ਬੂਟਾ ਲਗਾਉਣ ਸਮੇਂ ਪ੍ਰਿੰਸੀਪਲ ਬੁੱਧ ਰਾਮ ਐਮ ਐਲ ਏ ਬੁਢਲਾਡਾ, ਡਾ ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਅਤੇ ਹੋਰ ਸਿਹਤ ਸਟਾਫ਼।
ਗਰੀਨ ਦਿਵਾਲੀ ਮਨਾਉਣ ਦਾ ਮੁੱਖ ਮਕਸਦ ਵਾਤਾਵਰਣ ਅਤੇ ਸਾਡੀ ਸਿਹਤ ਨੂੰ ਤੰਦਰੁਸਤ ਰੱਖਣਾ ਹੈ :ਡਾਕਟਰ ਰਣਜੀਤ ਸਿੰਘ ਰਾਏ 
ਬੁਢਲਾਡਾ/ਮਾਨਸਾ (ਸਮਾਜ ਵੀਕਲੀ)  ( ਚਾਨਣ ਦੀਪ ਸਿੰਘ ਔਲਖ ) ਪੰਜਾਬ ਸਰਕਾਰ ਵੱਲੋਂ ਆਪਣੀ ਵਚਨ ਵਧਤਾ ਨੂੰ ਦੁਹਰਾਉਂਦੇ ਹੋਏ ਲੋਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਮੁਹਈਆ ਕਰਾਉਣ ਦੇ ਨਾਲ ਨਾਲ , ਗਰੀਨ ਅਤੇ ਪ੍ਰਦੂਸ਼ਣ ਰਹਿਤ ਦਿਵਾਲੀ ਮਨਾਉਣ ਦਾ ਸੁਨੇਹਾ ਦਿੰਦੇ ਹੋਏ ਪ੍ਰਿੰਸੀਪਲ ਬੁੱਧ ਰਾਮ ਹਲਕਾ ਵਿਧਾਇਕ ਬੁਢਲਾਡਾ ਕਮ ਕਾਰਜ ਕਰਨੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਅਤੇ ਸਿਵਲ ਸਰਜਨ ਮਾਨਸਾ ਡਾਕਟਰ ਰਣਜੀਤ ਸਿੰਘ ਰਾਏ ਨੇ ਸਬ ਡਿਵੀਜ਼ਨ ਹਸਪਤਾਲ ਬੁਢਲਾਡਾ ਦੇ ਐਮਰਜੈਂਸੀ ਵਾਰਡ ਦਾ ਦੌਰਾ ਕੀਤਾ ਅਤੇ ਦਾਖਲ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ। ਇਸ ਮੌਕੇ ਡਾਕਟਰ ਰਾਏ ਨੇ ਮਾਨਸਾ ਜ਼ਿਲੇ ਦੇ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਦਿਵਾਲੀ ਦੇ ਤਿਓਹਾਰ ਨੂੰ ਮੁੱਖ ਰੱਖਦੇ ਹੋਏ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਜਾਵੇ ਤਾਂ ਜੋ ਦਾਖਲ ਮਰੀਜ਼ਾਂ ਅਤੇ ਦਿਵਾਲੀ ਦੇ ਮੌਕੇ ਕੋਈ ਐਮਰਜੈਂਸੀ ਦੇ ਮੌਕੇ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਇਸ ਦੇ ਨਾਲ ਹੀ ਡਾ. ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਦਿਵਾਲੀ ਦੇ ਤਿਉਹਾਰ ਨੂੰ ਪ੍ਰਦੂਸ਼ਣ ਮੁਕਤ ਗਰੀਨ ਦੀਵਾਲੀ ਦੇ ਤੌਰ ਤੇ ਮਨਾਇਆ ਜਾਵੇ । ਇਸ ਦੇ ਤਹਿਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਪਟਾਕਿਆਂ ਦੀ ਵਰਤੋਂ ਕੀਤੀ ਜਾਵੇ ,ਜ਼ਿਆਦਾ ਵੱਡੇ ਅਤੇ ਖ਼ਤਰਨਾਕ ਪਟਾਕਿਆਂ ਦੀ ਵਰਤੋਂ ਨਾ ਕੀਤੀ ਜਾਵੇ , ਪਟਾਕਿਆਂ ਦੀ ਵਰਤੋਂ ਨਾ ਕਰਨ ਜਾ ਘੱਟੋ ਘੱਟ ਕਰਨ ਲਈ ਆਪਣੇ ਬੱਚਿਆਂ ਨੂੰ ਸੁਝਾਅ ਦਿੱਤੇ ਜਾਣ, ਉਨ੍ਹਾਂ ਇਸ ਦੇ ਨਾਲ ਇਹ ਵੀ ਅਪੀਲ ਕੀਤੀ ਕਿ ਪਟਾਕਿਆਂ ਦੀ ਵਰਤੋਂ ਕਰਨ ਨਾਲ ਜਿੱਥੇ ਹਵਾ ਵਿੱਚ ਪ੍ਰਦੂਸ਼ਣ ਫੈਲਦਾ ਹੈ ,ਹਵਾ ਜ਼ਹਿਰੀਲੀ ਹੁੰਦੀ ਹੈ, ਉੱਥੇ ਸਾਡੀ ਲੰਬੇ ਸਮੇਂ ਤੋਂ ਮਿਹਨਤ ਕਰਕੇ ਲਗਾਈ ਗਏ ਘਾਹ, ਫ਼ਲਾਂ ਦੇ ਬੂਟੇ ਅਤੇ ਵੱਡੇ ਦਰੱਖਤਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ, ਨਾਲ ਹੀ ਛੋਟੇ ਜੀਵ ਜੰਤੂਆਂ ਦੀ ਵੀ ਮੌਤ ਹੁੰਦੀ ਹੈ ਸੋ ਸਾਨੂੰ ਉੱਥੇ ਜੀਵ ਜੰਤੂ ਅਤੇ ਆਪਣੀ ਜ਼ਿੰਦਗੀ ਦਾ ਧਿਆਨ ਰੱਖ ਕੇ ਪਟਾਕੇ ਮੁਕਤ ਦਿਵਾਲੀ ਹੀ ਮਨਾਉਣੀ ਚਾਹੀਦੀ ਹੈ।
        ਇਸ ਮੌਕੇ ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਸਵੱਛ ਭਾਰਤ ਮੁਹਿੰਮ ਅਧੀਨ ਗਰੀਨ ਦਿਵਾਲੀ ਮਨਾਉਣ ਨਾਲ ਜਿੱਥੇ ਆਰਥਿਕ ਤੌਰ ਤੇ ਲਾਭ ਹੋਵੇਗਾ ਉਥੇ ਵਾਤਾਵਰਣ ਦੀ ਸ਼ੁੱਧਤਾ ਧਰਤੀ,ਹਵਾ ਅਤੇ ਮਨੁੱਖੀ ਜਿੰਦਗੀ ਨੂੰ ਤੰਦਰੁਸਤ ਰੱਖਣ ਵਿੱਚ ਵੀ ਲਾਭ ਹੋਵੇਗਾ। ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਸਾਨੂੰ ਸ਼ੁੱਧ ਹਵਾ,ਸ਼ੁੱਧ ਖਾਣਾ,ਸ਼ੁੱਧ ਵਾਤਾਵਰਣ ਤੰਦਰੁਸਤ ਰਹਿਣ ਲਈ ਸਮੇਂ ਦੀ ਮੁੱਖ ਲੋਡ਼ ਹੈ,ਗਰੀਨ ਦਿਵਾਲੀ ਮਨਾਉਣ ਦੇ ਨਾਲ ਨਾਲ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰੀਆਂ ਨੂੰ ਫਾਸਟ ਫੂਡ, ਤਲੀਆਂ ਚੀਜ਼ਾਂ, ਬਾਜ਼ਾਰ ਦਾ ਖਾਣਾ ਅਤੇ ਜ਼ਿਆਦਾ ਮਿੱਠਾ ਖਾਣ ਤੋਂ ਪ੍ਰਹੇਜ਼ ਕਰਕੇ ਘਰ ਦਾ ਬਣਿਆ ਸਾਦਾ ਖਾਣਾ,ਫਲ ਤੇ ਫਰੂਟ ਵੱਧ ਤੋਂ ਵੱਧ ਖਾਣੇ ਚਾਹੀਦੇ ਹਨ, ਤਾਂ ਜੋ ਤੰਦਰੁਸਤ ਰਹਿ ਕੇ ਆਪਣੀ ਵਧੀਆ ਜ਼ਿੰਦਗੀ ਬਤੀਤ ਕੀਤੀ ਜਾ ਸਕੇ। ਇਸ ਦੇ ਨਾਲ ਹੀ ਸਮੂਹ ਸਟਾਫ ਦੇ ਸਹਿਯੋਗ ਨਾਲ ਸਬ ਡਿਵੀਜ਼ਨ ਹਸਪਤਾਲ ਬੁਢਲਾਡਾ ਵਿਖੇ ਫ਼ਲ ਅਤੇ ਫੁੱਲਦਾਰ ਬੂਟਿਆਂ ਨੂੰ ਲਗਾ ਕੇ ਗਰੀਨ ਦਿਵਾਲੀ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਡਾਕਟਰ ਕਮਲਦੀਪ ਸ਼ਰਮਾ ਮੈਡੀਕਲ ਅਫ਼ਸਰ,ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਮਾਨਸਾ, ਸੰਜੀਵ ਮਸੀਹ ਸਿਹਤ ਕਰਮਚਾਰੀ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।
ਚਾਨਣ ਦੀਪ ਸਿੰਘ ਔਲਖ, ਸੰਪਰਕ 9876888177
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾਵਾਂ
Next articleਪਿੰਗਲਵਾੜੇ ਦੇ ਮੰਦਬੁੱਧੀ, ਗੂੰਗੇ ਤੇ ਅਪਾਹਿਜ ਬੱਚਿਆਂ ਦੀਆਂ ਹੱਥ ਕਿਰਤਾਂ ਦੀ ਵਿਕਰੀ ਦਾ ਸਟਾਲ ਲਗਾਇਆ