ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਸ ਯੂਨੀਅਨ  ਵੱਲੋ   ਇੰਪਰੂਵਮੈਟ ਦਫਤਰ ਦਾ ਘਿਰਾਓ 

ਪੰਜਾਬ ਸਰਕਾਰ ਖਿਲਾਫ ਜੰਮ ਕੇ ਕੀਤੀ ਨਾਅਰੇਬਾਜ਼ੀ 
ਕਪੂਰਥਲਾ (ਕੌੜਾ)- ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਸ ਯੂਨੀਅਨ ਜਿਲਾ ਕਪੂਰਥਲਾ ਵੱਲੋ ਪੰਜਾਬ ਸਰਕਾਰ ਖਿਲਾਫ ਇੱਕ ਵਿਸ਼ਾਲ ਰੋਸ ਰੈਲੀ ਜਿਲਾ ਡਿਪਟੀ ਕਮਿਸ਼ਨਰ ਦਫਤਰ ਕਪੂਰਥਲਾ ਤੋਂ ਸ਼ੁਰੂ ਕਰਕੇ ਡੀ ਸੀ ਚੋਕ,ਕਚਹਿਰੀ ਚੋਕ, ਚਾਰ ਬੱਤੀ ਚੌਕ ਵਿੱਚ ਦੀ ਹੁੰਦੇ ਹੋਏ ਜਿਲਾ ਇੰਪਰੂਵਮੈਟ ਦਫਤਰ ਵਿੱਚ ਸਮਾਪਤ ਕੀਤੀ ਗਈ ਅਤੇ ਜਿਲਾ ਇੰਪਰੂਵਮੈਟ ਚੇਅਰਮੈਨ ਗੁਰਪਾਲ ਇੰਡੀਅਨ ਦੇ ਦਫਤਰ ਦਾ ਘਿਰਾਓ ਕੀਤਾ ਗਿਆ, ਅੱਜ ਇਸ ਰੋਸ ਧਰਨੇ ਵਿੱਚ ਪੀ.ਐਸ.ਐਮ.ਯੂ ਯੂਨੀਅਨ ਦੀ ਹਿਮਾਇਤ ਵਿੱਚ ਵਿਸ਼ੇਸ਼ ਤੌਰ ਭਰਾਤਰੀ ਜੱਥੇਬੰਦੀਆਂ ਦੇ ਆਗੂ ਸਹਿਬਾਨ ਆਪਣੇ ਸਾਥੀਆਂ ਸਮੇਤ ਇਸ  ਰੋਸ ਰੈਲੀ ਵਿੱਚ ਸ਼ਾਮਿਲ ਹੋਏ ਜਿਨਾਂ ਵਿੱਚ ਮੁੱਖ ਤੌਰ ਕਿਸਾਨ ਯੂਨੀਅਨ ਦੇ ਆਗੂ ਗੁਰਦੀਪ ਸਿੰਘ,ਕਲਾਸ ਫੌਰ ਯੂਨੀਅਨ ਦੇ ਜਿਲਾ ਪ੍ਰਧਾਨ ਸ਼੍ਰੀ ਜਸਵਿੰਦਰਪਾਲ ਉੱਘੀ ,ਆਸ਼ਾ ਵਰਕਰ ਯੂਨੀਅਨ ਪ੍ਧਾਨ ਮੈਡਮ ਸਰੋਜ ਰਾਣੀ ਅਤੇ ਮਲਟੀਪਰਪਜ਼ ਯੂਨੀਅਨ ਦੇ ਜਿਲਾ ਪ੍ਧਾਨ ਗੁਰਿੰਦਰਜੀਤ ਸਿੰਘ ਵਿਸ਼ੇਸ਼ ਤੌਰ ਸ਼ਾਮਲ ਹੋਏ ।
  ਇਸ ਐਕਸ਼ਨ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ੍ਰੀ ਸੰਗਤ ਰਾਮ ਬਾਗੀ, ਜਿਲਾ ਜਨਰਲ ਸਕੱਤਰ ਸ੍ਰੀ ਵਿਨੋਦ ਕੁਮਾਰ ਬਾਵਾ ਅਤੇ ਜਿਲਾ ਚੇਅਰਮੈਨ ਸ੍ਰੀ ਨਰਿੰਦਰ ਸਿੰਘ ਚੀਮਾਂ,  ਨੇ ਦੱਸਿਆ ਕਿ ਮਿਤੀ 08/11/23 ਤੋਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਸ ਯੂਨੀਅਨ ਪੰਜਾਬ ਵੱਲੋਂ ਪੂਰੇ ਪੰਜਾਬ ਅੰਦਰ ਕਲਮ ਛੋੜ ਕੰਪਿਊਟਰ ਬੰਦ ਕਰਨ ਦੀ ਹੜਤਾਲ ਲਗਾਤਾਰ ਅੱਜ 31ਵੇਂ ਦਿਨ ਵੀ ਜਾਰੀ ਰਹੀ ਹੈ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਮੁਲਾਜ਼ਮਾਂ ਦੀਆਂ ਕਿਸੇ ਵੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ , ਏਸੇ ਰੋਸ ਵੱਜੋਂ ਅੱਜ ਪੂਰੇ ਪੰਜਾਬ ਦੇ ਐਮ ਐਲ ਅਤੇ ਹਲਕਾ ਇੰਚਾਰਜ ਦਾ ਘਿਰਾਓ ਕੀਤਾ ਗਿਆ ਹੈ । ਜਿਲਾ ਕਪੂਰਥਲਾ ਵੱਲੋਂ ਜਿਲਾ ਇੰਪਰੂਵਮੈਟ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਦਾ ਘਿਰਾਓ ਕੀਤਾ ਗਿਆ ਅਤੇ ਪੰਜਾਬ ਸਰਕਾਰ ਖਿਲਾਫ਼ ਸਖ਼ਤ ਨਾਅਰੇਬਾਜ਼ੀ ਕੀਤੀ ਗਈ, ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਪੀ.ਐਸ.ਐਮ.ਯੂ ਦੀ ਸੂਬਾ ਬੋਡੀ ਨਾਲ ਮਿਤੀ. 05-12-2023 ਨੂੰ ਮੀਟਿੰਗ ਦਾ ਸਮਾਂ ਤੈਅ ਕੀਤਾ ਹੈ।ਪ੍ਰੰਤੂ ਜੇਕਰ ਇਸ ਮੀਟਿੰਗ ਵਿੱਚ ਮੁਲਾਜ਼ਮਾਂ ਦੀ ਮੰਗਾਂ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ, ਜਿਸ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ . ਮੁਲਾਜ਼ਮ ਆਗੂਆਂ ਨੇ ਸੰਬੋਧਨ ਕਰਦੇ ਦੱਸਿਆ ਕਿ ਜਿੰਨੀ ਦੇਰ ਪੰਜਾਬ ਸਰਕਾਰ ਵੱਲੋਂ  ਪੁਰਾਣੀ ਪੈਨਸ਼ਨ ਦਾ ਮੁਕੰਮਲ ਨੋਟੀਫਿਕੇਸ਼ਨ ਅਤੇ 12 ਪ੍ਰਤੀਸ਼ਤ ਬਕਾਇਆ ਡੀ.ਏ ਜਾਰੀ ਨਾ ਕੀਤਾ ਗਿਆ, ਪੰਜਾਬ ਦੇ ਨਵੇਂ ਭਰਤੀ ਹੋਏ ਜਾ ਹੋਰ ਮੁਲਾਜਮਾਂ ਤੇ ਸਤਵੇਂ ਪੇ ਕਮਿਸ਼ਨ ਦੀ ਥਾਂ ਤੇ ਛੇਵਾਂ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਜਾਂਦਾ ਇਸ ਹੜਤਾਲ ਨੂੰ ਖਤਮ ਨਹੀਂ ਕੀਤਾ ਜਾਵੇਗਾ। ਇਸ ਹੜਤਾਲ ਕਾਰਣ ਜਿਲਾ ਕਪੂਰਥਲਾ ਦੇ ਸਮੂਹ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਦੇ ਨਾਲ ਜੂਡੀਸ਼ਲ ਅਧਿਕਾਰੀਆਂ/ਕਰਮਚਾਰੀਆਂ ਪੁਲਿਸ ਵਿਭਾਗ ਦੇ ਅਧਿਕਾਰੀਆਂ/ ਕਰਮਚਾਰੀਆਂ ਦੀ ਨਵੰਬਰ ਮਹੀਨੇ ਦੀ ਤਨਖਾਹ ਵੀ ਹਾਲੇ ਤੱਕ ਡਰਾਅ ਨਹੀਂ ਹੋਈ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਖੁਦ ਹੀ ਹੈ । ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਨੂੰ ਸੰਬੋਧਨ ਕਰਦਿਆਂ ਆਪਣੇ ਬਿਆਨ ਵਿੱਚ ਕਿਹਾ ਕੇ ਜੇਕਰ ਪੰਜਾਬ ਸਰਕਾਰ ਵੱਲੋਂ  ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਅੱਜ ਦੀ ਇਸ ਰੋਸ ਰੈਲੀ ਵਿੱਚ ਵੱਖ-ਵੱਖ ਵਿਭਾਗਾਂ ਤੋਂ ਸਾਥੀ ਸ਼ਾਮਿਲ ਹੋਏ ਜਿਨਾਂ ਵਿੱਚ ਮੁੱਖ ਤੌਰ ਤੇ ਮੀਤ ਪ੍ਰਧਾਨ ਮਨਦੀਪ ਸਿੰਘ , ਮਹਿਲਾ ਵਿੰਗ ਦੇ ਪ੍ਰਧਾਨ ਸ੍ਰੀਮਤੀ ਸਰਿਤਾ ਬਹਿਲ, ਵਿੱਤ ਸਕੱਤਰ ਜਤਿੰਦਰ ਕੁਮਾਰ ,  ਹਰਦੀਪ ਸਿੰਘ  ਖਜ਼ਾਨਾ ਵਿਭਾਗ, ਸੁਪਰਡੰਟ ਪੀ ਡਬਲਿਊ ਡੀ ਹਰਮਿੰਦਰ ਕੁਮਾਰ, ਸਿੱਖਿਆ ਵਿਭਾਗ ਦੇ ਜਿਲਾ ਪ੍ਰਧਾਨ ਉਕਾਂਰ ਸਿੰਘ, ਪਰਧਾਨ ਸਿਹਤ ਵਿਭਾਗ ਪਵਨਦੀਪ ਸਿੰਘ, ਨਿਤਿਨ ਸ਼ਰਮਾਂ,ਆਈ ਟੀ ਸਾਲ ਦੇ ਇੰਚਾਰਜ ਯੋਗੇਸ਼ ਤਲਵਾਰ, ਡੀ ਸੀ ਦਫਤਰ ਤੋਂ ਸੁਖਜਿੰਦਰ ਸਿੰਘ, ਪਰਮਜੀਤ ਸਿੰਘ ,ਕੁਲਜੀਤ ਸਿੰਘ, ਅਸ਼ੀਸ਼ ਕੁਮਾਰ , ਸੋਨੂੰ ਕੁਮਾਰ,ਦੀਪਕ ਕੁਮਾਰ, ਹਰਜੋਤ ਸਿੰਘ, ਗੁਰਭਜਨ ਸਿੰਘ, ਸੰਜੀਵ ਕੁਮਾਰ, ਪਰਮਜੀਤ, ਕਮਲਜੀਤ ਸਿੰਘ ਰੋਜ਼ਗਾਰ ਵਿਭਾਗ ਸੂਰਜ ਕੁਮਾਰ, ਜਸਮੀਤ ਕੌਰ, ਇੰਦੂ ਬਾਲਾ, ਪ੍ਰਭਜੋਤ ਕੌਰ, ਕਰਮਬੀਰ ਢਿੱਲੋ, ਲਵਲੀਨ ਕੌਰ, ਮਨਪ੍ਰੀਤ ਕੌਰ, ਕਮਲਪ੍ਰੀਤ ਕੌਰ,  ਬਲਜੀਤ ਕੌਰ, ਗੁਰਪ੍ਰੀਤ ਸਿੰਘ ,ਬਲਵਿੰਦਰ ਕੌਰ ,ਦਲਜੀਤ ਸਿੰਘ, ਜਸਵਿੰਦਰ ਸਿੰਘ, ਪੁਨੀਤ ਕੁਮਾਰ, ਦੇਵੀ ਲਾਲ, ਬਲਬੀਰ ਸਿੰਘ ਭਾਸ਼ਾ ਵਿਭਾਗ, ਬੈਂਸ, ਕੁਲਵੀਰ ਸਿੰਘ, ਰਵੀ ਕੁਮਾਰ ,ਜਸਵੰਤ ਕੁਮਾਰ ,ਲਵਪ੍ਰੀਤ, ਸੋਨੂ ਕੁਮਾਰ ,ਸੁੁਮਨ ਕੁਮਾਰੀ, ਰੁਲਦਾ ਸਿੰਘ, ਨੀਲਮ ਕੁਮਾਰ, ਰੋਹਿਤ ਗਰਗ, ਗੁਲਸ਼ਨ ਕੁਮਾਰ ਅਤੇ ਇਸ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਕੈਲਰੀਕਲ ਕਾਡਰ ਕਰਮਚਾਰੀ  ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਬਕਾ ਮੁੱਖ ਮੰਤਰੀ ਸ੍ਰ. ਬਾਦਲ ਦੇ ਜਨਮ ਦਿਨ ਤੇ ਇੰਜ. ਸਵਰਨ ਸਿੰਘ ਤੇ ਬੀਬੀ ਰੂਹੀ ਦੀ ਅਗਵਾਈ ‘ਚ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ 
Next articleਐਚ ਪੀ ਮਾਡਲ ਸਕੂਲ ਸੰਗੋਵਾਲ ਵੱਲੋਂ  ਸਲਾਨਾਂ ਪ੍ਰੋਗਰਾਮ ਰੋਣਕ ਪੰਜਾਬ ਦੀ  ਧੂਮਧਾਮ ਨਾਲ ਮਨਾਇਆ ਗਿਆ