ਕਵਰੇਜ ਕਰਨ ਆਏ ਪੱਤਰਕਾਰਾਂ ਨੂੰ ਵੀ ਮਾਹਿਲਪੁਰ ਦੀ ਪੁਲਿਸ ਵਲੋਂ ਕਵਰੇਜ ਕਰਨ ਤੋਂ ਰੋਕਿਆ ਗਿਆ
ਦੁਕਾਨਦਾਰਾਂ ਵਲੋਂ ਛਾਪੇਮਾਰੀ ਕਰਨ ਆਈ ਟੀਮ ਨੂੰ ਡਰਾਇਆ ਧਮਕਾਇਆ ਤੇ ਕਿਹਾ ਕਿ ਜੇਕਰ ਸਾਡੇ ਦੁਕਾਨਦਾਰ ਭਰਾ ਤੇ ਪਰਚਾ ਹੋਵੇਗਾ ਤਾਂ ਉਹਨਾਂ ਵੱਲੋਂ ਥਾਣੇ ਦੇ ਸਾਹਮਣੇ ਧਰਨਾ ਦਿੱਤਾ ਜਾਵੇਗਾ।
ਗੜ੍ਹਸ਼ੰਕਰ (ਸਮਾਜ ਵੀਕਲੀ) ( ਬਲਵੀਰ ਚੌਪੜਾ ) ਬੀਤੇ ਦਿਨੀਂ 24 ਦਸੰਬਰ ਨੂੰ ਮਾਹਿਲਪੁਰ ਸ਼ਹਿਰ ਦੇ ਜੇਜੋਂ ਰੋਡ ਵਿਖੇ ਮੰਗਲਵਾਰ ਦੁਪਹਿਰ 2 ਵਜੇ ਦੇ ਕਰੀਬ ਸਪੋਰਟਸ ਦਾ ਨਕਲੀ ਸਮਾਨ ਵੇਚਣ ਵਾਲਿਆਂ ਨੂੰ ਫੜਨ ਲਈ ਚੰਡੀਗੜ੍ਹ ਤੋਂ ਚਿੱਟ ਰੰਗ ਦੀ ਥਾਰ ਗੱਡੀ ਨੰਬਰੀ ਪੀ.ਬੀ-71-ਏ-9170 ਵਿੱਚ ਸਵਾਰ ਆਈ ਇੱਕ ਟੀਮ ਨੇ ਪੁਲਿਸ ਨੂੰ ਦਿੱਤੀ ਇਤਲਾਹ ਤੋਂ ਬਾਅਦ ਪੁਲਿਸ ਨੂੰ ਨਾਲ ਲੈ ਕੇ ਇੱਕ ਨਾਮਵਰ ਸਪੋਰਟਸ ਦੀ ਦੁਕਾਨ ਤੇ ਛਾਪੇਮਾਰੀ ਕੀਤੀ ਗਈ । ਛਾਪੇਮਾਰੀ ਦੌਰਾਨ ਸਪੋਰਟਸ ਦੀ ਦੁਕਾਨ ਤੋਂ ਵੱਡੀ ਮਾਤਰਾ ਵਿੱਚ ਵੱਡੀਆਂ ਨਾਮਵਰ ਕੰਪਨੀਆਂ ਦਾ ਨਕਲੀ ਮਾਰਕੇ ਵਾਲੇ ਫੁੱਟਬਾਲ ਤੇ ਬੈਡਮਿੰਟਨ ਰੈਕਟ ਦਾ ਬ੍ਰਾਡ ਪ੍ਰੋਟੈਕਟਰ ਪ੍ਰਾਈਵੇਟ ਲਿਮਟਿਡ ਦੀ ਟੀਮ ਨੇ ਥਾਣਾ ਪੁਲਿਸ ਮਾਹਿਲਪੁਰ ਨੂੰ ਵੱਡੀ ਮਾਤਰਾ ਵਿੱਚ ਸਮਾਨ ਬਰਾਮਦ ਕਰਵਾਇਆ। ਤੇ ਪੁਲਿਸ ਵਲੋਂ ਕਬਜੇ ਵਿੱਚ ਲਿਆ ਵੱਡੀ ਮਾਤਰਾ ਵਿੱਚ ਸਮਾਨ ਥਾਣੇ ਵਿੱਚ ਸਾੜਿਆ ।
ਜਾਣਕਾਰੀ ਅਨੁਸਾਰ ਮਾਹਿਲਪੁਰ ਦੇ ਜੇਜੋਂ ਰੋਡ ਵਿਖੇ ਬ੍ਰਾਡ ਪ੍ਰੋਟੈਕਟਰ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ ਤੋਂ ਆਈ ਇਕ ਟੀਮ ਨੇ ਮਾਹਿਲਪੁਰ ਥਾਣੇ ਇਤਲਾਹ ਦੇਣ ਤੋਂ ਬਾਅਦ ਪੁਲਿਸ ਨੂੰ ਨਾਲ ਲੈਕੇ ਇਕ ਨਾਮਵਰ ਸਪੋਰਟਸ ਦੀ ਦੁਕਾਨ ਤੇ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਟੀਮ ਵਲੋਂ ਬੜੀ ਵੱਡੀ ਮਾਤਰਾ ਵਿਚ ਨਕਲੀ ਮਾਰਕੇ ਵਾਲੇ ਫੁੱਟਬਾਲ ਤੇ ਬੈਡਮਿੰਟਨ ਰੈਕਟ ਬਰਾਮਦ ਕੀਤੇ ਗਏ। ਇਸ ਸਬੰਧੀ ਕਵਰੇਜ ਕਰਨ ਆਏ ਪੱਤਰਕਾਰਾਂ ਨੂੰ ਵੀ ਮਾਹਿਲਪੁਰ ਦੀ ਪੁਲਿਸ ਵਲੋਂ ਕਵਰੇਜ ਕਰਨ ਤੋਂ ਰੋਕਿਆ ਗਿਆ ਤੇ ਮਾਹਿਲਪੁਰ ਸ਼ਹਿਰ ਵਿੱਚ ਬਣੀ ਮਾਰਕੀਟ ਕਮੇਟੀ ਦੇ ਮੈਂਬਰਾਂ ਵੱਲੋਂ ਵੀ ਪੱਤਰਕਾਰਾਂ ਨੂੰ ਧਮਕੀਆਂ ਦਿੱਤੀਆਂ ਗਈਆਂ। ਬ੍ਰਾਡ ਪ੍ਰੋਟੈਕਟਰ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ ਤੋਂ ਆਈ ਟੀਮ ਨੇ ਪੁਲਿਸ ਨੂੰ ਇਤਲਾਹ ਦੇ ਆਧਾਰ ਮਾਹਿਲਪੁਰ ਥਾਣੇ ਦੀ ਪੁਲਿਸ ਨੂੰ ਨਾਲ ਲੈਕੇ ਫਲੋਰਾ ਸਪੋਰਟਸ ਦੀ ਦੁਕਾਨ ਤੇ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਟੀਮ ਵਲੋਂ ਫਲੋਰਾ ਸਪੋਰਟਸ ਦੀ ਦੁਕਾਨ ਤੋਂ ਵੱਡੀ ਗਿਣਤੀ ਵਿੱਚ ਨਕਲੀ ਮਾਰਕੇ ਵਾਲੇ ਫੁੱਟਬਾਲ ਤੇ ਬੈਡਮਿੰਟਨ ਰੈਕਟ ਦਾ ਸਮਾਨ ਬਰਾਮਦ ਕੀਤਾ ਗਿਆ। ਟੀਮ ਵਲੋਂ ਮੌਕੇ ਤੇ ਮਾਹਿਲਪੁਰ ਪੁਲਿਸ ਦੀ ਮਦਦ ਨਾਲ ਸਾਰਾ ਨਕਲੀ ਮਾਰਕੇ ਵਾਲਾ ਸਮਾਨ ਬੋਰਿਆਂ ਵਿੱਚ ਪਾ ਕੇ ਮਾਹਿਲਪੁਰ ਥਾਣੇ ਲਿਆਂਦਾ ਗਿਆ। ਜਿਸ ਦੌਰਾਨ ਮਾਹਿਲਪੁਰ ਸ਼ਹਿਰ ਦੇ ਕਮੇਟੀ ਮੈਬਰਾਂ ਵੱਲੋਂ ਥਾਣੇ ਦਾ ਘਿਰਾਓ ਕਰਕੇ ਛਾਪੇਮਾਰੀ ਕਰਨ ਆਈ ਟੀਮ ਨੂੰ ਡਰਾਇਆ ਧਮਕਾਇਆ ਤੇ ਕਿਹਾ ਕਿ ਜੇਕਰ ਸਾਡੇ ਦੁਕਾਨਦਾਰ ਭਰਾ ਤੇ ਪਰਚਾ ਹੋਵੇਗਾ ਤਾਂ ਉਹਨਾਂ ਵੱਲੋਂ ਥਾਣੇ ਦੇ ਸਾਹਮਣੇ ਧਰਨਾ ਦਿੱਤਾ ਜਾਵੇਗਾ। ਇਸ ਗੱਲ ਦੀ ਪਰਵਾਹ ਨਾ ਕਰਦੇ ਹੋਏ ਚੰਡੀਗੜ੍ਹ ਤੋਂ ਆਈ ਟੀਮ ਦੇ ਫੀਲਡ ਮੈਨੇਜਰ ਰਜਿੰਦਰ ਸਿੰਘ ਨੇ ਬਣਦੀ ਕਾਰਵਾਈ ਕੀਤੀ ਤਾਂ ਮਾਰਕੀਟ ਕਮੇਟੀ ਦੇ ਮੈਂਬਰਾਂ ਵੱਲੋਂ ਥਾਣੇ ਦੇ ਗੇਟ ਅੱਗੇ ਸੜਕ ਉੱਤੇ ਚੱਕਾ ਜਾਮ ਕਰਕੇ ਪੰਜਾਬ ਪੁਲਿਸ ਤੇ ਛਾਪੇਮਾਰੀ ਕਰਨ ਆਈ ਟੀਮ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ । ਇਸ ਮੌਕੇ ਬ੍ਰਾਂਡ ਪ੍ਰੋਟੈਕਟਰ ਪ੍ਰਾਈਵੇਟ ਲਿਮਟਡ ਚੰਡੀਗੜ੍ਹ ਤੋਂ ਆਈ ਟੀਮ ਤੇ ਮਾਰਕੀਟ ਕਮੇਟੀ ਦੇ ਮੈਂਬਰਾਂ ਵਿਚਕਾਰ ਕਾਫ਼ੀ ਬਹਿਸਬਾਜ਼ੀ ਹੋਈ । ਇਸ ਮੌਕੇ ਬ੍ਰਾਂਡ ਪ੍ਰੋਟੈਕਟਰ ਪ੍ਰਾਈਵੇਟ ਲਿਮਟਡ ਚੰਡੀਗੜ੍ਹ ਤੋਂ ਆਈ ਟੀਮ ਦੇ ਫੀਲਡ ਮੈਨੇਜਰ ਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵਲੋਂ ਪੱਤਰਕਾਰਾਂ ਨੂੰ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਤੇ ਕਿਹਾ ਕਿ ਇਸ ਮਾਮਲੇ ਸੰਬੰਧੀ ਜਿੰਨਾ ਵੀ ਨਕਲੀ ਸਮਾਨ ਫੜਿਆ ਗਿਆ ਹੈ ਉਸ ਨੂੰ ਥਾਣੇ ਵਿੱਚ ਹੀ ਮਿਲੀਭੁਗਤ ਨਾਲ ਡੀਜ਼ਲ ਪਾ ਅੱਗ ਲਗਾ ਕੇ ਨਸ਼ਟ ਕਰ ਦਿੱਤਾ ਜਾਵੇਗਾ। ਇਸ ਸਬੰਧੀ ਥਾਣਾ ਮਾਹਿਲਪੁਰ ਦੇ ਮੁਖੀ ਰਮਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਛਾਪੇਮਾਰੀ ਕਰਨ ਆਈ ਟੀਮ ਤੇ ਦੁਕਾਨਦਾਰ ਵਿਚਾਲੇ ਰਾਜੀਨਾਮਾ ਹੋ ਗਿਆ ਹੈ ਤੇ ਉਨਾਂ ਵੱਲੋਂ ਉਨਾਂ ਦੇ ਹੀ ਥਾਣੇ ਵਿੱਚ ਵੱਡੀਆ ਨਾਮਵਰ ਕੰਪਨੀਆਂ ਵਾਲੇ ਨਕਲੀ ਮਾਰਕੇ ਦੇ ਸਮਾਨ ਫੁੱਟਬਾਲਾ ਤੇ ਬੈਡਮਿੰਟਨ ਰੈਕਟਾ ਨੂੰ ਅੱਗ ਲਗਾ ਥਾਣੇ ਦੇ ਪਿਛਵਾੜੇ ਹੀ ਟੀਮ ਤੇ ਪੁਲਿਸ ਦੇ ਕਰਮਚਾਰੀਆਂ ਨੇ ਸਾੜ ਦਿੱਤਾ । ਪੱਤਰਕਾਰ ਨੂੰ ਗੁਮਰਾਹ ਕਰਨ ਲਈ ਪੁਲਿਸ ਥਾਣਾ ਮੁਖੀ ਦੇ ਅੱਗੇ ਗੱਲਬਾਤ ਕਰਦੇ ਸੀ ਜਦੋਂ ਤੋ ਥਾਣੇ ਦੇ ਪਿਛਲੇ ਪਾਸਿਓਂ ਅੱਗ ਦੀਆ ਵੱਡੀਆ ਵੱਡੀਆਂ ਲਪਟਾ ਨਿੱਕਲਦੀਆ ਦਿਖਾਈ ਦਿੰਦੇ ਹੀ ਪੱਤਰਕਾਰਾਂ ਨੇ ਪੁਲਿਸ ਵਲੋਂ ਕਬਜੇ ਵਿੱਚ ਲਏ ਸਪੋਰਟਸ ਦੇ ਸਮਾਨ ਨੂੰ ਡੀਜਲ ਪਾ ਅੱਗ ਲਗਾ ਕੇ ਨਸ਼ਟ ਕਰ ਰਹੇ ਟੀਮ ਤੇ ਪੁਲਿਸ ਕਰਮਚਾਰੀਆਂ ਦੀ ਵੀਡੀਓ ਆਪੋ ਆਪਣੇ ਫੋਨ ਵਿਚ ਕਵਰ ਕਰ ਲਈ ਤੇ ਬਾਅਦ ਵਿੱਚ ਥਾਣਾ ਮੁਖੀ ਮਾਹਿਲਪੁਰ ਵਲੋਂ ਕਾਪੀ ਰਾਈਟ ਦਾ ਫੜਿਆ ਸਮਾਨ ਨੂੰ ਅੱਗ ਲਾ ਕੇ ਸਾੜਨ ਦੇ ਕਾਰਨਾ ਬਾਰੇ ਜਾਣਕਾਰੀ ਸਬੰਧੀ ਪੁਛਿਆ ਤਾ ਉਨ੍ਹਾਂ ਵਲੋਂ ਕੋਈ ਸਪੱਸ਼ਟ ਜਵਾਬ ਨਾ ਦਿੱਤਾ ਗਿਆ ਤੇ ਆਪਣੇ ਥਾਣੇ ਵਿਚ ਹੀ ਬਣੇ ਪੁਲੀਸ ਕਵਾਟਰ ਨੂੰ ਜਲਦੀ ਨਾਲ ਚਲੇ ਗਏ ।
ਇਸ ਮਾਮਲੇ ਸਬੰਧੀ ਬ੍ਰਾਡ ਪ੍ਰੋਟੈਕਟਰ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ ਤੋਂ ਰੇਡ ਕਰਨ ਆਈ ਟੀਮ ਨੇ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ ਕੰਪਨੀ ਫੀਲਡ ਮੈਨੇਜਰ ਰਜਿੰਦਰ ਸਿੰਘ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਵਲੋਂ ਪੱਤਰਕਾਰਾਂ ਨੂੰ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਤੇ ਕਿਹਾ ਇਸ ਮਾਮਲੇ ਸਬੰਧੀ ਜਿਨ੍ਹਾਂ ਵੀ ਸਪੋਰਟਸ ਦਾ ਨਕਲੀ ਸਮਾਨ ਬਰਾਮਦ ਕੀਤਾ ਗਿਆ ਉਹ ਸਾਰਾ ਹੀ ਮਾਹਿਲਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ।
ਇਸ ਮਾਮਲੇ ਸਬੰਧੀ ਜਦੋਂ ਬਾਅਦ ਵਿੱਚ ਫੋਨ ਤੇ ਥਾਣਾ ਮੁਖੀ ਮਾਹਿਲਪੁਰ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਬਹੁਤ ਹੀ ਸੋਚ ਕੇ ਜਵਾਬ ਦਿੱਤਾ ਤੇ ਕਿਹਾ ਛਾਪੇਮਾਰੀ ਕਰਨ ਆਈ ਟੀਮ ਤੇ ਦੁਕਾਨਦਾਰ ਵਿਚਾਲੇ ਸਮਝੌਤਾ, ਰਾਜ਼ੀਨਾਮਾ ਹੋ ਗਿਆ ਹੈ , ਤੇ ਉਨ੍ਹਾਂ ਵਲੋਂ ਕਬਜੇ ਵਿੱਚ ਲਿਆ ਸਾਰਾ ਹੀ ਨਕਲੀ ਸਮਾਨ ਫੁੱਟਬਾਲ ਤੇ ਬੈਡਮਿੰਟਨ ਰੈਕਟ ਤੇ ਹੋਰ ਸਮਾਨ ਥਾਣੇ ਵਿੱਚ ਹੀ ਅੱਗ ਲਾ ਕੇ ਨਸ਼ਟ ਕਰ ਦਿੱਤਾ ਗਿਆ |
ਇਸ ਮਾਮਲੇ ਸਬੰਧੀ ਜਦੋਂ ਫੋਨ ਤੇ ਡੀ.ਐਸ.ਪੀ ਗੜ੍ਹਸ਼ੰਕਰ ਜਸਪ੍ਰੀਤ ਸਿੰਘ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਮਾਹਿਲਪੁਰ ਨੇ ਮਾਮਲਾ ਸਾਡੇ ਧਿਆਨ ਵਿੱਚ ਲਿਆਂਦਾ ਹੈ ਤੇ ਕਾਰਵਾਈ ਲਈ ਭੇਜਿਆ ਹੋਇਆ ਹੈ ਤੇ ਡੀ.ਏ ਦਾ ਅਪੀਨੀਅਨ ਲਿਆ ਜਾਣਾ ਹੈ ਤੇ ਉਨ੍ਹਾਂ ਨੇ ਦੱਸਣਾ ਹੈ ਕਿ ਟਰੇਡ ਮਾਰਕ ਕਾਰਵਾਈ ਕੀਤੀ ਜਾਣੀ ਹੈ ਜਾ ਫਿਰ ਕਾਪੀ ਰਾਈਟ ਦੀ ਕਾਰਵਾਈ ਕੀਤੀ ਜਾਣੀ ਹੈ । ਬਾਕੀ ਕੰਪਨੀ ਵਾਲਿਆਂ ਨਾਲ ਗੱਲ ਕਰਦੇ ਹਾ ਉਹ ਕੀ ਕਹਿੰਦੇ ਹਨ । ਤੇ ਜਦੋ ਥਾਣਾ ਪੁਲਿਸ ਮਾਹਿਲਪੁਰ ਵਲੋਂ ਰਾਤ ਸਮੇਂ ਸਾਰਾ ਸਮਾਨ ਨਸਟ ਕਰਨ ਬਾਰੇ ਪੁੱਛਿਆ ਤਾ ਉਨ੍ਹਾਂ ਕਿਹਾ ਕਿ ਇਸ ਬਾਰੇ ਮਾਮਲਾ ਮੇਰੇ ਧਿਆਨ ਵਿੱਚ ਨਹੀ ਹੈ ।
ਇਸ ਮਾਮਲੇ ਸਬੰਧੀ ਕਾਨੂੰਨ ਕੀ ਕਹਿੰਦਾ ਹੈ :- ਜਦੋ ਕੰਪਨੀ ਦੀ ਸਿਕਾਇਤ ਤੇ ਹੀ ਪੁਲਿਸ ਨੇ ਕਾਰਵਾਈ ਕੀਤੀ ਹੋਵੇਗੀ ਅਤੇ ਪੁਲਿਸ ਨੇ ਛਾਪੇਮਾਰੀ ਦੌਰਾਨ ਨਕਲੀ ਸਮਾਨ ਜਬਤ ਕੀਤਾ ਹੋਵੇਗਾ। ਤਾ ਨਕਲੀ ਵੱਡੀਆਂ ਵੱਡੀਆਂ ਕੰਪਨੀਆਂ ਵਾਲਾ ਬ੍ਰਾਡ ਦਾ ਸਮਾਨ ਦਾ ਰਾਜ਼ੀਨਾਮਾ ਨਹੀ ਹੋ ਸਕਦਾ । ਤੇ ਪੁਲਿਸ ਵਲੋਂ ਅਦਾਲਤ ਤੇ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਿਨਾਂ ਨਕਲੀ ਸਮਾਨ ਥਾਣੇ ਵਿੱਚ ਨਸ਼ਟ ਨਹੀਂ ਕੀਤਾ ਜਾ ਸਕਦਾ । ਬਲਕਿ ਅਦਾਲਤ ਜਾ ਥਾਣੇ ਵਿੱਚ ਬਣੇ ਮਾਲਖਾਨੇ ਵਿੱਚ ਹੀ ਜਮਾ ਕੀਤਾ ਜਾਣਾ ਚਾਹੀਦਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly