ਮਲਕੀਤ ਸਿੰਘ ਆਬਾਦਪੁਰਾ ਵਲੋਂ 7ਵੀਂ ਬਨਾਰਸ ਸਾਈਕਲ ਯਾਤਰਾ

(ਸਮਾਜ ਵੀਕਲੀ) (ਜੱਸਲ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648 ਵਾਂ ਆਗਮਨ ਪੁਰਬ ਸੀਰ ਗੋਵਰਧਨਪੁਰ ਜਨਮ ਸਥੱਲ, ਕਾਂਸ਼ੀ ,ਬਨਾਰਸ ‘ਚ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ 12 ਫਰਵਰੀ 2025 ਨੂੰ ਮਨਾਇਆ ਜਾ ਰਿਹਾ ਹੈ। ਉਸ ਦੇ ਸਬੰਧ ਵਿੱਚ ਅੱਜ ਮਲਕੀਤ ਸਿੰਘ ਆਬਾਦਪੁਰਾ ਵਲੋਂ ਸੱਤਵੀਂ ਬਨਾਰਸ ਸਾਈਕਲ ਯਾਤਰਾ ਸ਼ੁਰੂ ਕੀਤੀ ਗਈ। ਇਹ ਯਾਤਰਾ ਉਸ ਨੇ ਸ਼ਾਮੀ 6 ਵਜੇ ਸ੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਤੋਂ ਸ਼ੁਰੂ ਕੀਤੀ। ਗੁਰੂ ਘਰ ਪਹੁੰਚ ਕੇ ਉਹ ਨਤਮਸਤਕ ਹੋਇਆ। ਜਿੱਥੇ ਪ੍ਰਬੰਧਕ ਕਮੇਟੀ ਵੱਲੋਂ ਮਲਕੀਤ ਸਿੰਘ ਦਾ ਸਨਮਾਨ ਕੀਤਾ ਗਿਆ। ਉਸ ਨੇ ਆਪਣੇ ਸਾਈਕਲ ‘ਤੇ ਇਕ ਬੈਗ, ਜਿਸ ਵਿੱਚ ਆਪਣਾ ਲੌਂੜੀਦਾ ਸਮਾਨ, ਕੱਪੜੇ ਵਗੈਰਾ, ਰੱਖੇ ਹੋਏ ਹਨ। ਸਾਈਕਲ ਦੇ ਮੂਹਰੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਅਤੇ ਦੋਹਾਂ ਹੈਂਡਲਾਂ ‘ਤੇ ਦੋ ਝੰਡੇ ਲਗਾਏ ਹਨ। ਇਕ ‘ਹਰਿ’ ਅਤੇ ਦੂਸਰਾ ਨੀਲਾ ਝੰਡਾ ਲਗਾਇਆ ਹੋਇਆ ਹੈ। ਜਦੋਂ ਉਹ “ਬਨਾਰਸ ਸਾਈਕਲ ਯਾਤਰਾ ” ਸ਼ਾਮੀ ਲੱਗਭਗ 7 ਵਜੇ ਬੁਲੰਦਪੁਰ ਗੇਟ, ਜੀਟੀ ਰੋਡ ਪਠਾਨਕੋਟ ਪਹੁੰਚਿਆ, ਉੱਥੇ ਮਾਨਯੋਗ ਮਨੋਜ ਕੁਮਾਰ ਸਰਪੰਚ ਬੁਲੰਦਪੁਰ ਅਤੇ ਪ੍ਰਿੰਸੀਪਲ ਪਰਮਜੀਤ ਜੱਸਲ ਡਾਕਟਰ ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਸ ਦਾ ਸਨਮਾਨ ਵੀ ਕੀਤਾ ਗਿਆ। ਇਸ ਤੋਂ ਬਾਅਦ ਉਹ ਡੇਰਾ ਸੱਚਖੰਡ ਬੱਲਾਂ ਪਹੁੰਚਿਆ। ਜਿੱਥੇ ਉਹ ਨਤਮਸਤਕ ਹੋਇਆ। ਸਵੇਰੇ ਸੰਤ ਨਿਰੰਜਨ ਦਾਸ ਮਹਾਰਾਜ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਕੇ ਉਹ ਆਪਣੀ ਯਾਤਰਾ ਜਾਰੀ ਰੱਖੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਡਾਕਟਰ ਅੰਬੇਡਕਰ ਅਤੇ ਸੰਵਿਧਾਨ
Next articleਗਾਇਕਾ ਕੌਰ ਸਿਸਟਰਜ਼ ਵਲੋਂ ਗਾਈ ਰਚਨਾਂ ( ਬਾਲੀ ਜੱਗਦਾ ) ਦਾ ਪੋਸਟਰ ਸਪੇਨ ਵਿਖੇ ਕੀਤਾ ਗਿਆ ਰਿਲੀਜ਼