ਦੁੱਖ ਦੀ ਘੜੀ ਵਿਚ ਸਾਨੂੰ ਸਭ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਕਰਨੀ ਚਾਹੀਦੀ- ਕੁਲਵਿੰਦਰ ਲਾਡੀ
ਕਪੂਰਥਲਾ , 14 ਜੁਲਾਈ (ਕੌੜਾ)– ਜਿਥੇ ਪੰਜਾਬ ਭਰ ਵਿਚ ਕਈ ਜਿਲਿਆ ਵਿਚ ਹੜਾ ਦੀ ਮਾਰ ਹੇਠ ਆਏ ਪਿੰਡਾਂ ਦੀ ਹਾਲਤ ਬਹੁਤ ਮਾੜੀ ਹੋ ਚੁਕੀ ਹੈ। ਜਿਸ ਕਾਰਨ ਹੜ ਮਾਰੂ ਪਿੰਡਾਂ ਵਿਚ ਕਿਸਾਨਾਂ ਅਤੇ ਮਜਦੂਰਾਂ ਨੂੰ ਬਹੁਤ ਪ੍ਰੇਸ਼ਾਨੀ ਰਹੀ ਹੈ । ਜਿਸ ਵਿਚ ਕਿਸਾਨਾਂ ਦੇ ਡੰਗਰਾਂ ਲਈ ਚਾਰਾ ਅਤੇ ਪਾਣੀ ਦੀ ਬਹੁਤ ਦਿਕਤ ਆ ਰਹੀ ਹੈ, ਅਤੇ ਇਸੇ ਤਰਾਂ ਅੱਜ ਲਾਇਨ ਕਲੱਬ ਕਪੂਰਥਲਾ ਫਰੈਂਡਜ ਬੰਦਗੀ ਵੱਲੋ ਪ੍ਰਧਾਨ ਲਾਇਨ ਕੁਲਵਿੰਦਰ ਸਿੰਘ ਲਾਡੀ ਦੀ ਅਗਵਾਈ ਵਿੱਚ ਪਿੰਡ ਗਿੱਦੜਵਿੰਡੀ ਅਤੇ ਨਸੀਰਪੁਰ ਵਿਚ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਪਿੰਡਾਂ ਵਿੱਚ ਪਸ਼ੂਆਂ ਵਾਸਤੇ ਇੱਕ ਟਰਾਲੀ ਹਰਾ ਚਾਰਾਂ ਅਤੇ 50 ਕੁਇੰਟਲ ਮੱਕੀ ਦਾ ਆਚਾਰ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਗਿਆ, ਅਤੇ ਨਾਲ ਹੀ 50 ਦੇ ਕਰੀਬ ਪਾਣੀ ਦੀਆਂ ਪੇਟੀਆਂ ਦਿਤੀਆਂ ਗਈਆਂ।
ਇਸ ਮੌਕੇ ਪ੍ਰਧਾਨ ਕੁਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਸਾਨੂੰ ਸਭ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਲੋੜੀਂਦਾ ਸਮਾਨ ਦੀ ਸੇਵਾ ਕਰਨੀ ਚਾਹੀਦੀ ਹੈ । ਇਸ ਮੌਕੇ ਡਿਸਟ੍ਰਿਕ ਚੇਅਰਮੈਨ ਸੁਰਜੀਤ ਸਿੰਘ ਚੰਦੀ, ਜੋਨ ਚੇਅਰਮੈਨ ਲਾਇਨ ਪ੍ਸਾਤ ਸ਼ਰਮਾ, ਸੈਕਟਰੀ ਲਾਇਨ ਸਰਵਣ ਸਿੰਘ, ਕੈਸ਼ੀਅਰ ਲਾਇਨ ਰਮੇਸ਼ ਲਾਲ, ਪੀ ਆਰ ਓ ਲਾਇਨ ਅਸ਼ੋਕ ਕੁਮਾਰ, ਲਾਇਨ ਕਰਮਜੀਤ ਸਿੰਘ ਚੰਦੀ, ਲਾਇਨ ਸੁਪ੍ਰੀਤ ਸਿੰਘ, ਲਾਇਨ ਅਰਸ਼ਪ੍ਰੀਤ ਸਿੰਘ ,ਲਾਇਨ ਹਰਨੇਕ ਸਿੰਘ ਨਿਰਮਲ ਸਿੰਘ ਲਾਲਾ, ਸ਼ਰਨਜੀਤ ਸਿੰਘ , ਹਰਮਨ ਸਿੰਘ ,ਸਿਮਰਨ ਸਿੰਘ ਮਹਿਰੋਕ, ਸਾਹਿਲ ਪ੍ਰੀਤ ਸਿੰਘ, ਰੂਬਲਪ੍ਰੀਤ ਸਿੰਘ , ਨਵਰੂਪ ਸਿੰਘ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly