ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਛੋਕਰਾਂ ਵਿਖੇ ਗ੍ਰਾਮ ਪੰਚਾਇਤ ਵਲੋਂ ਸੇਠ ਹਸਪਤਾਲ ਸੇਠ ਆਈ ਹਸਪਤਾਲ ਮੁਕੰਦਪੁਰ ਰੋਡ ਬੰਗਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ | ਇਸ ਮੌਕੇ ਡਾ. ਸੇਠ ਦੀ ਅਗਵਾਈ ਹੇਠ ਮਾਹਿਰ ਡਾਕਟਰਾਂ ਦੀ ਟੀਮ ਨੇ 54 ਮਰੀਜਾਂ ਦਾ ਚੈੱਕ-ਅੱਪ ਕੀਤਾ | ਇਸ ਦੌਰਾਨ 14 ਮਰੀਜਾਂ ਨੂੰ ਐੱਨਕਾਂ ਦਿੱਤੀਆਂ ਗਈਆਂ | 4 ਮਰੀਜਾਂ ਨੂੰ ਮੁਫਤ ਦਵਾਈ ਦਿੱਤੀ ਗਈ ਤੇ 7 ਮਰੀਜਾਂ ਨੂੰ ਕਾਲੇ ਤੇ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਦੀ ਸਲਾਹ ਦਿੱਤੀ ਗਈ | ਇਸ ਮੌਕੇ ਸਰੰਪਚ ਐਡਵੋਕੇਟ ਕ੍ਰਿਪਾਲ ਸਿੰਘ ਪਾਲੀ ਵਲੋਂ ਆਈ ਹੋਈ ਮਾਹਿਰ ਡਾਕਟਰਾਂ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਕੈਂਪ ਦੌਰਾਨ ਸਰਪੰਚ ਐਡਵੋਕੇਟ ਕ੍ਰਿਪਾਲ ਸਿੰਘ ਪਾਲੀ, ਮੁਖੁਤਿਆਰ ਰਾਮ ਪੰਚ, ਬੀਬੀ ਛਿੰਦੋ ਪੰਚ, ਜਤਿੰਦਰਜੀਤ ਕੌਰ ਪੰਚ, ਕਿਰਨਜੀਤ ਕੌਰ ਪੰਚ ਤੇ ਹੋਰ ਮੋਹਤਬਰ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



