ਲੋਕ ਗੀਤ ਐਂਟਰਟੇਨਮੇੰਟ ਵਲੋਂ ਗਾਇਕ ” ਜਗਦੀਸ਼ ਹੀਰਾ ” ਤੇ ਗਾਇਕਾ ” ਦਵਿੰਦਰ ਦਿਓਲ ” ਦਾ ਨਵਾਂ ਟ੍ਰੈਕ ” ਕੋਰੇ ਕੋਰੇ ਨੋਟ ” ਵਿਸ਼ਵ ਭਰ ਵਿੱਚ ਕੀਤਾ ਗਿਆ ਰਿਲੀਜ਼

ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਲੋਕ ਗੀਤ ਐਂਟਰਟੇਨਮੇੰਟ ਕੰਪਨੀ ਵਲੋਂ ਇਟਲੀ ਰਹਿੰਦੇ ਲੋਕ ਗਾਇਕ ਜਗਦੀਸ਼ ਹੀਰਾ ਅਤੇ ਬੀਬਾ ਦਵਿੰਦਰ ਦਿਓਲ ਦਾ ਗਾਇਆ ਨਵਾਂ ਟਰੈਕ ” ਕੋਰੇ ਕੋਰੇ ਨੋਟ ” ਪੂਰੇ ਵਿਸ਼ਵ ਭਰ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਰਿਲੀਜ਼ ਕੀਤਾ ਗਿਆ ਹੈ । ਜੀਜਾ ਸਾਲੀ ਦੀ ਪਿਆਰੀ ਜਿਹੀ ਨੋਕ ਝੋਕ ਅਤੇ ਵਿਆਹਾਂ ਨਾਲ ਸੰਬੰਧਿਤ ਗੀਤ ਕੋਰੇ ਕੋਰੇ ਨੋਟ ਨੂੰ ਗੀਤਕਾਰ ਜਰਨੈਲ ਸਿੰਘ ਚੱਕ ਹਾਜ਼ੀਪੁਰ ਨੇ ਬਹੁਤ ਕਮਾਲ ਦਾ ਲਿਖਿਆ ਤੇ ਨਿਭਾਇਆ ਹੈ।  ਅੱਜ ਦੇ ਚਰਚਿਤ ਤੇ ਨਾਮਵਾਰ ਸੰਗੀਤਕਾਰ ਰੋਮੀ ਸਿੰਘ ਨੇ ਇਸ ਗੀਤ ਦਾ ਸੰਗੀਤ ਬਹੁਤ ਲਗਨ ਤੇ ਮਿਹਨਤ ਨਾਲ ਤਿਆਰ ਕੀਤਾ ਹੈ ਜੋ ਕੇ ਸਮੇਂ ਨਾਲ ਢੁੱਕਦਾ ਹੈ । ਇਸ ਗੀਤ ਦਾ  ਵੀਡੀਓ ਫ਼ਿਲਮਾਂਕਣ ਆਰ ਐੱਸ ਫਿਲਮਜ਼ ਦੀ ਡਾਇਰੈਕਸ਼ਨ ਵਿੱਚ ਬਹੁਤ ਕਮਾਲ ਦਾ ਸ਼ੂਟ ਕੀਤਾ ਗਿਆ ਹੈ।  ਸਿਰਮੌਰ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀਵਾਲਾ ਦੀ ਪੇਸ਼ਕਸ਼ ਥੱਲੇ ਰਿਲੀਜ਼ ਹੋਇਆ ਇਹ ਟਰੈਕ ਗੱਡੀਆਂ ਤੇ ਵਿਆਹਾਂ ਵਿੱਚ ਡੀ. ਜੇਆਂ ਚ ਵੱਜਣ ਦੀ ਪੂਰੀ ਸਮਰੱਥਾ ਰੱਖਦਾ ਹੈ। ਲੋਕ ਗੀਤ ਐਂਟਰਟੇਨਮੇੰਟ ਦੀ ਪੂਰੀ ਟੀਮ ਵੱਲੋਂ ਇਸ ਟ੍ਰੈਕ ਨੂੰ ਤਿਆਰ ਕਰਨ ਲਈ ਕੀਤੀ ਗਈ ਸਖ਼ਤ ਮਿਹਨਤ ਨੂੰ ਜਰੂਰ ਭਾਗ ਲੱਗਣਗੇ ।
ਲੋਕ ਗੀਤ ਐਂਟਰਟੇਨਮੇੰਟ ਵੱਲੋਂ ਨਵੇਂ ਤੇ ਟੈਲੇੰਟਡ ਗਾਇਕਾ ਅਤੇ ਗੀਤਕਾਰਾਂ ਨੂੰ ਖੁੱਲ੍ਹਾ ਸੱਦਾ ਹੈ ਉਹਨਾਂ ਨਾਲ ਜੁੜਨ ਦਾ । ਲੋਕ ਗੀਤ ਐਂਟਰਟੇਨਮੇੰਟ ਦੇ ਸੰਪਰਕ ਨੰਬਰ +917814042872 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਤਾ ਤੇਜ ਕੌਰ ਯਾਦਗਾਰੀ ਸਨਮਾਨ ਸਮਾਰੋਹ ਕਰਵਾਇਆ ਗਿਆ
Next articleਪਿੰਡ ਮੰਡੀ ਵਿਖੇ ਅੱਖਾਂ ਦਾ ਦੂਸਰਾ ਫਰੀ ਚੈੱਕ-ਅੱਪ ਤੇ ਆਪ੍ਰੇਸ਼ਨ ਕੈਂਪ ਲਗਾਇਆ