HOME ਤੇਰੀ ਮਹਿਫਿਲ ਵਿੱਚ ਆ ਕੇ….

ਤੇਰੀ ਮਹਿਫਿਲ ਵਿੱਚ ਆ ਕੇ….

(ਸਮਾਜ ਵੀਕਲੀ) 

1. ਟੁੱਟੇ ਦਿਲ ਦਾ 

ਸਹਾਰਾ ਕੋਈ ਨਾ ,
ਜੋ ਚੀਜ਼ ਆਪਣੀ ਸੀ
ਉਹ ਵੀ ਕਦੇ ਆਪਣੀ ਹੋਈ ਨਾ…..
2. ਜ਼ਿਆਦਾ ਦੂਰੀ
ਤੇ ਜ਼ਿਆਦਾ ਮਗਰੂਰੀ
ਚੰਗੀ ਨਹੀਂ ਹੁੰਦੀ ਬੰਦਿਆ !
ਬਹੁਤੀ ਨਾਮੰਜ਼ੂਰੀ….
3. ਤੇਰੀ ਮਹਿਫਿਲ ਵਿੱਚ ਆ ਕੇ
 ਅੱਜ ਅਸੀਂ ਬੜਾ ਸ਼ਰਮਾਏ ,
 ਅਸੀਂ ਤਾਂ ਚੁੱਪ ਬੈਠੇ ਰਹੇ
ਪਰ ਤੁਸੀਂ ਬੜੇ ਭੰਗੜੇ ਪਾਏ …..
4. ਸੱਜਣਾਂ ਨਾਲ਼ ਜਦੋਂ ਮਹਿਫਿਲ ਸੱਜਦੀ
ਕੁਝ ਯਾਦਾਂ ਵੀ ਬਣ ਜਾਂਦੀਆਂ ,
ਕਈ ਮੁਲਾਕਾਤਾਂ ਹੁੰਦੀਆਂ
ਤੇ ਬਾਤਾਂ ਵੀ ਬਣ ਜਾਂਦੀਆਂ ….
5. ਤੇਰੀਆਂ ਯਾਦਾਂ
ਬਹੁਤ ਮੁਲਾਕਾਤਾਂ
ਅੱਜ ਦੀਆਂ ਸ਼ਾਮਾਂ
ਕਿਆ ਹੀ ਬਾਤਾਂ …..
6. ਤੈਨੂੰ ਘੁੰਮਣ ਦਾ ਸ਼ੌਕ ਸੀ
ਤੇ ਸਾਨੂੰ ਲਿਖਣ ਦਾ ,
ਸਾਨੂੰ ਛੁਪਣ ਦਾ ਸ਼ੌਕ ਸੀ
ਤੈਨੂੰ ਤਸਵੀਰਾਂ ‘ਚ ਦਿਖਣ ਦਾ…..
7. ਮੁਹੱਬਤਾਂ ਦਾ ਪਾ ਕੇ ਅਚਾਰ
ਕਿਹੜੇ ਰਾਹੇ ਤੁਰ ਗਏ
ਆਪ ਬਣ ਗਏ ਲਾਚਾਰ
ਸਾਡੇ ਅਰਮਾਨ ਖੁਰ ਗਏ….
8. ਮਹਿਫ਼ਿਲ ਵਿੱਚ ਤੂੰ ਨਹੀਂ ਸੀ
ਪਰ ਤੇਰੀਆਂ ਹੀ ਗੱਲਾਂ ਹੋ ਰਹੀਆਂ ਸਨ ,
ਤੂੰ ਨਹੀਂ ਸੀ
ਪਰ ਕੁਝ ਸਖਸ਼ੀਅਤਾਂ ਰੋ ਰਹੀਆਂ ਸਨ….
9. ਜੇ ਬੰਦਾ ਚੰਗੇ ਕੰਮ ਕਰੇ
ਤਾਂ ਉਸਦੀ ਦਰਗਾਹ ‘ਚ ਗੁਨਾਹ ਵੀ ਮਾਫ਼ ਹੋਵੇ
 ਰੱਬ ਸਾਥ ਦਿੰਦਾ
ਜੇ ਨੀਅਤ ਸਾਫ਼ ਹੋਵੇ
10. ਬੜਾ ਸੌਖਾ ਹੁੰਦਾ
” ਰੱਬ ‘ਤੇ ਭਰੋਸਾ ਰੱਖ ” ਕਿਸੇ ਨੂੰ ਇਹ ਕਹਿਣਾ ,
ਪਰ ਬੜਾ ਹੀ ਔਖਾ ਹੁੰਦਾ
ਸੱਚਮੁੱਚ ਰੱਬ ਦੇ ਭਰੋਸੇ ‘ਤੇ ਰਹਿਣਾ….
11. ਦੋ ਕਣੀਆਂ ਕਿਆ ਪਈਆਂ
 ਲੋਕੀਂ ਬਰਸਾਤ ਸਮਝਣ ਲੱਗ ਪਏ
ਅਸੀਂ ਹੱਸ ਕੇ ਕਿਆ ਬੋਲੇ
ਲੋਕੀਂ ਮਜਾਕ ਸਮਝਣ ਲੱਗ ਪਏ…..
12. ਜ਼ਿੰਦਗੀ ਮੈਨੂੰ ਕਿੱਥੇ ਤੋਂ ਕਿੱਥੇ ਲੈ ਆਈ
ਕਿਸੇ ਨੇ ਸਾਥ ਨਾ ਦਿੱਤਾ ,
ਕੇਵਲ ਸਾਥ ਰਹੀ
ਇੱਕ ਮੇਰੀ ਹੀ ਪਰਛਾਈ….
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ,
 ਸਾਹਿਤ ਲਈ ਦੋ ਵਾਰ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ ,  ਪ੍ਰਧਾਨ ਆਸਰਾ ਫਾਊਂਡੇਸ਼ਨ ( ਰਜਿ.) ਸ਼੍ਰੀ ਅਨੰਦਪੁਰ ਸਾਹਿਬ ,  ਜੁਆਇੰਟ ਸੈਕਟਰੀ ਅਲਾਇੰਸ ਕਲੱਬ ਇੰਟਰਨੈਸ਼ਨਲ ,  ਸੈਕਟਰੀ ਐਜ਼ੂਕੇਸ਼ਨ ਸੈਲ ਪੰਜਾਬ ਕੁਰੱਪਸ਼ਨ ਐਂਡ ਕਰਾਇਮ ਕੰਟਰੋਲ ਆਰਗੇਨਾਈਜ਼ੇਸ਼ਨ / ਟਰੱਸਟ ਇੰਡੀਆ  ।    9478561356 
Previous articleਈਰਾਨ-ਇਜ਼ਰਾਈਲ ਤਣਾਅ ਸਿਖਰ ‘ਤੇ, ਟਰੰਪ ਨੇ ਤੁਰੰਤ ਤਹਿਰਾਨ ਖਾਲੀ ਕਰਨ ਦੀ ਚੇਤਾਵਨੀ ਦਿੱਤੀ
Next articleਦਿਲ ਦੀ ਬੀਮਾਰੀ ਤੋਂ ਪੀੜਤ ਬੱਚੇ ਦਾ ਮੁਫ਼ਤ ਅਪਰੇਸ਼ਨ ਹੋਇਆ