ਬੰਗਾ ਵਿਖੇ ਬਸਪਾ ਵਲੋਂ ਮਨੀਪੁਰ ਵਿੱਚ ਆਦੀਵਾਸੀਆਂ ਤੇ ਹੋ ਰਹੇ ਅਣਮਨੁੱਖੀ ਤਸ਼ੱਦਦ ਦੇ ਵਿਰੋਧ ਵਿਚ ਰੋਸ ਮਾਰਚ ਕਰਦੇ ਹੋਏ ਬਸਪਾ ਆਗੂ ਪ੍ਰਵੀਨ ਬੰਗਾ ਦੀ ਅਗਵਾਈ ਵਿਚ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ
(ਸਮਾਜ ਵੀਕਲੀ)- ਬੰਗਾ ਮਨੀਪੁਰ ਵਿੱਚ ਪਿਛਲੇ ਸਮੇਂ ਤੋਂ ਆਦੀਵਾਸੀਆਂ ਉੱਪਰ ਜੁਲਮ ਤੇ ਤਸ਼ੱਦਦ ਹੋ ਰਿਹਾ ਚਾਰ ਮਈ ਦੀ ਆਦੀਵਾਸੀਆਂ ਤੇ ਉਨ੍ਹਾਂ ਦੀਆਂ ਔਰਤਾਂ ਨੂੰ ਨੰਗੇ ਘੁਮਾਣਾ ਸਮੂਹਿਕ ਬਲਾਤਕਾਰ ਕਰਕੇ ਅਣਮਨੁੱਖੀ ਢੰਗ ਕਤਲ ਕਰਨਾ ਹਜਾਰਾਂ ਲੋਕਾਂ ਨੂੰ ਬੇਘਰ ਕਰਨਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਕਲੰਕ ਹੈ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਸੋਸ਼ਲ ਮੀਡੀਏ ਤੇ ਵਾਇਰਲ ਵੀਡੀਓ ਨੇ ਰੌਂਗਟੇ ਖੜ੍ਹੇ ਕਰ ਦਿੱਤੇ ਹਨ ਮਨੀਪੁਰ ਤੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਦੋ ਮਹੀਨੇ ਤਕ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਕਰਨਾ ਲੋਕਤੰਤਰ ਤੇ ਗੈਰ ਸੰਵਿਧਾਨ ਕਾਰਵਾਈ ਹੈ ਅਜਿਹੀ ਗੈਰ ਜਿਮੇਵਾਰ ਸਰਕਾਰ ਨੂੰ ਬਸਪਾ ਬਰਖਾਸਤ ਕਰਨ ਦੀ ਮਾਨਯੋਗ ਦੇਸ਼ ਦੇ ਰਾਸ਼ਟਰਪਤੀ ਤੋਂ ਮੰਗ ਕਰਦੀ ਹੈ ਮੰਗ ਪੱਤਰ ਐਸ ਡੀ ਐਮ ਬੰਗਾ ਰਾਹੀਂ ਪ੍ਰਵੀਨ ਬੰਗਾ ਸੂਬਾ ਜਨਰਲ ਸਕੱਤਰ ਬਸਪਾ ਪੰਜਾਬ ਬਸਪਾ ਆਗੂ ਮਨੋਹਰ ਕਮਾਮ ਹਲਕਾ ਇੰਚਾਰਜ ਜਿਲਾ ਉਪ ਪ੍ਰਧਾਨ ਸ੍ਰੀ ਰੂਪ ਲਾਲ ਧੀਰ ਜੀ ਜਿਲਾ ਸਕੱਤਰ ਵਿਜੇ ਕੁਮਾਰ ਗੁਣਾਚੋਰ ਜੀ ਨੇ ਸਮੂਚੀ ਲੀਡਰਸ਼ਿਪ ਨਾਲ ਦੇਸ਼ ਦੇ ਮਾਣਯੋਗ ਦੇਸ਼ ਦੇ ਰਾਸ਼ਟਰਪਤੀ ਜੀ ਤੇ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਨੂੰ ਦਿੱਤਾ ਬਸਪਾ ਮੰਗ ਕਰਦੀ ਹੈ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਜਿੰਨਾ ਆਦੀਵਾਸੀਆਂ ਦਾ ਉਜਾੜਾ ਕੀਤਾ ਹੈ ਉਨ੍ਹਾਂ ਨੂੰ ਮੁੜ ਵਸਾਉਣ ਉਨ੍ਹਾਂ ਵਿੱਚ ਸੁਰਖਿਆ ਦੀ ਭਾਵਨਾ ਅਤੇ ਸਦਭਾਵਨਾ ਵਾਲਾ ਮਹੌਲ ਪੈਦਾ ਕੀਤਾ ਜਾਵੇ ।
ਇਸ ਤੋ ਇਲਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਤੋ ਮੰਗ ਕਰਦੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਰਿਵਾਇਤੀ ਪਾਰਟੀਆਂ ਵਾਂਗ ਐਸ ਸੀ ਐਸ ਟੀ ਤੇ ਪਛੜੀਆਂ ਸ਼੍ਰੇਣੀਆਂ ਦੇ ਬਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਕੰਮ ਕਰ ਰਹੀ ਹੈ ਪੰਜਾਬ ਦੇ ਗਵਰਨਰ ਸਾਹਿਬ ਤੋ ਮੰਗ ਕਰਦੀ ਹੈ ਪੋਸਟ ਮੈਟ੍ਰਿਕ ਸਕਾਲਰਸ਼ਿੱਪ ਤਹਿਤ ਪੜ ਰਹੇ ਬਚਿਆਂ ਨੂੰ ਡਿਗਰੀਆਂ ਬਿਨਾਂ ਫੀਸ ਅਤੇ ਬਿਨਾਂ ਸ਼ਰਤ ਦੁਆਈਆਂ ਜਾਣ ਤੇ ਪੰਜਾਬ ਸਰਕਾਰ ਉਨ੍ਹਾਂ ਵਿਦਿਅਕ ਅਦਾਰਿਆਂ ਦੇ ਖਿਲਾਫ ਕਾਰਵਾਈ ਕਰੇ ਜੋ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਫਾਈਨਲ ਪੋਪਰ ਵਿੱਚ ਬੈਠਣ ਤੋ ਰੋਕਿਆ ਗਿਆ ਬੱਚੀ ਦਾ ਇਕ ਸਾਲ ਦਾ ਸਮਾਂ ਖਰਾਬ ਕੀਤਾ ਹੈ ਬਸਪਾ ਮੰਗ ਕਰਦੀ ਹੈ ਪਿਛਲੇ ਦਿਨੀਂ ਕੁਦਰਤ ਦੀ ਕਰੋਪੀ ਤੇ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਕੀ ਢਾਂਚੇ ਦੀ ਬਦੌਲਤ ਲਖਾਂ ਕਿਸਾਨ ਮਜ਼ਦੂਰ ਤੇ ਆਮ ਲੋਕ ਪ੍ਰਭਾਵਿਤ ਹੋਏ ਹਨ ਗਰੀਬ ਲੋਕਾਂ ਦੇ ਘਰਾਂ ਦਾ ਵੀ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ ਤੇ ਖਸਤਾ ਹਾਲਤ ਵਿੱਚ ਅਜਿਹੇ ਘਰਾਂ ਨੂੰ ਲਿਆ ਜਾਵੇ ਕਿਉਂਕਿ ਭਾਰੀ ਮੀਂਹ ਨਾਲ ਕਿਸੇ ਵੀ ਸਮੇਂ ਵੱਡਾ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ ਗਰੀਬ ਤੇ ਲੋੜਵੰਦਾਂ ਦੇ ਨੀਲੇ ਕਾਰਡ ਬਿਨਾਂ ਵਜ੍ਹਾ ਕੱਟੇ ਨਾਵਾਂ ਨੂੰ ਦਰਜ ਕੀਤਾ ਜਾਵੇ ਤੇ ਜਿਹੜੇ ਲੋੜਵੰਦਾਂ ਦੇ ਨੀਲੇ ਕਾਰਡ ਨਹੀਂ ਤੁਰੰਤ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਪੰਜਾਬ ਸਰਕਾਰ ਵਲੋ ਕੋਆਪਰੇਟਿਵ ਸੋਸਾਇਟੀਆ ਦੇ 10 ਹਜਾਰ ਤਕ ਦੇ ਕਰਜੇ ਮੁਆਫ ਕੀਤੇ ਹਨ ਪਰ ਬੰਗਾ ਹਲਕੇ ਦੇ ਬਹੁਤ ਸਾਰੇ ਲੋਕਾਂ ਦੇ ਕਰਜੇ ਮੁਆਫ ਨਹੀਂ ਕੀਤੇ ਉਨ੍ਹਾਂ ਨੂੰ ਬਿਨਾਂ ਵਿਆਜ ਲੈਕੇ ਮੁਆਫ ਕੀਤਾ ਜਾਵੇ ਇਸ ਤੋ ਇਲਾਵਾ ਬਸਪਾ ਮੰਗ ਕਰਦੀ ਹੈ ਪੰਜਾਬ ਭਰ ਵਿੱਚ ਮਾਸਟਰ ਵਿਦਿਆਰਥੀਆਂ ਤੇ ਹੋਰ ਇਨਸਾਫ ਪਸੰਦ ਲੋਕਾਂ ੳਪਰ ਪੁਲੀਸ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ ਬਸਪਾ ਕੇਂਦਰ ਤੇ ਪੰਜਾਬ ਸਰਕਾਰ ਵਲੋ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਦੀ ਹੈ ਇਸ ਮੌਕੇ ਤੇ ਸ਼ਹਿਰੀ ਪ੍ਰਧਾਨ ਪ੍ਰਕਾਸ਼ ਬੈਂਸ ਇੰਦਰਜੀਤ ਅਟਾਰੀ ਰਾਮ ਲੁਭਾਇਆ ਜੀ ਰਿਟਾਇਰ ਜੇ ਈ ਗੁਰਦਿਆਲ ਸਿੰਘ ਦੋਸਾਂਝ ਪ੍ਰਕਾਸ਼ ਫਰਾਲਾ ਨਿਰਮਲ ਸਲਣ ਕੁਲਦੀਪ ਬਹਿਰਾਮ ਇੰਜ ਸੁਰਜੀਤ ਝਿੰਗੜਾਂ ਹਰਜਿੰਦਰ ਲੱਧੜ ਜੋਰਾਵਰ ਬਲਾਕੀਪੁਰ ਤੀਰਥ ਕਲਸੀ ਅਵਤਾਰ ਹੀਉਂ ਦਰਸ਼ਨ ਬਹਿਰਾਮ ਵਿਜੇ ਕੁਮਾਰ ਮੂਸਾਪੁਰ ਰਮੇਸ਼ ਚਕ ਕਲਾਲ ਗੁਰਦੀਪ ਹੀਉਂ ਮਦਨ ਲਾਲ ਰਿਟਾਇਰ ਜੇ ਈ ਖਟਕੜ ਕਲਾਂ ਤੋਂ ਇਲਾਵਾ ਬਸਪਾ ਵਰਕਰ ਤੇ ਸਮਰਥਕ ਹਾਜਰ ਹੋਏ.