ਬੀਕੇਯੂ ਤੋਤੇਵਾਲ ਵੱਲੋਂ ਕਿਸਾਨਾਂ ਦੀ ਸੁੱਖ-ਸ਼ਾਂਤੀ ਲਈ 20 ਅਪ੍ਰੈਲ ਨੂੰ ਪਾਏ ਜਾਣਗੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ

ਸਾਰੀ ਸੰਗਤ ਨੂੰ ਅਰਦਾਸ ਵਿੱਚ ਸ਼ਾਮਲ ਹੋਣ ਲਈ ਅਪੀਲ-ਸੁੱਖ ਗਿੱਲ ਮੋਗਾ
ਧਰਮਕੋਟ ( ਚੰਦੀ ) ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਵੱਲੋਂ ਕਿਸਾਨੀ ਦੀ ਸੁੱਖ ਸ਼ਾਂਤੀ ਲਈ ਸਾਂਝੇ ਤੌਰ ਤੇ ਸੰਗਤਾਂ ਦੇ ਸਹਿਯੋਗ ਨਾਲ 18 ਅਪ੍ਰੈਲ ਦਿਨ ਵੀਰਵਾਰ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪਰਾਅਰੰਭ ਕਰਵਾਏ ਜਾਣਗੇ ਅਤੇ 20 ਅਪ੍ਰੈਲ ਦਿਨ ਸ਼ਨੀਵਾਰ ਨੂੰ ਭੋਗ ਸ਼੍ਰੀ ਅਖੰਡ ਪਾਠ ਸਾਹਿਬ ਪਾਏ ਜਾਣਗੇ,ਉਸ ਉੱਪਰੰਤ ਮਸ਼ਹੂਰ ਢਾਡੀ ਜਥਾ ਗੁਰੂ ਜੱਸ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ,ਇਸ ਉਪਰੰਤ ਦੇਸ਼ ਭਰ ਦੇ ਕਿਸਾਨ ਆਗੂ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ,ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ,ਕੇਵਲ ਸਿੰਘ ਖਹਿਰਾ ਜਿਲ੍ਹਾ ਪ੍ਰਧਾਨ ਜਲੰਧਰ,ਪਰਮਜੀਤ ਸਿੰਘ ਗਦਾਈਕੇ ਜਿਲ੍ਹਾ ਪ੍ਰਧਾਨ ਤਰਨਤਾਰਨ,ਲਖਵਿੰਦਰ ਸਿੰਘ ਕਰਮੂੰਵਾਲਾ ਜਿਲ੍ਹਾ ਪ੍ਰਧਾਨ ਫਿਰੋਜਪੁਰ,ਸੁਖਦੇਵ ਸਿੰਘ ਕਬੀਰਪੁਰ ਜਿਲ੍ਹਾ ਪ੍ਰਧਾਨ ਕਪੂਰਥਲਾ,ਅਮਰੀਕ ਸਿੰਘ ਸੈਕਟਰੀ ਕੋਰ ਕਮੇਟੀ ਮੈਂਬਰ ਪੰਜਾਬ,ਫਤਿਹ ਸਿੰਘ ਭਿੰਡਰ ਮੀਤ ਪ੍ਰਧਾਨ ਪੰਜਾਬ,ਦਵਿੰਦਰ ਸਿੰਘ ਕੋਟ ਈਸੇ ਖਾਂ ਸ਼ਹਿਰੀ ਪ੍ਰਧਾਨ,ਮਨਦੀਪ ਸਿੰਘ ਮੰਨਾਂ ਬਲਾਕ ਪ੍ਰਧਾਨ ਧਰਮਕੋਟ,ਸਾਬ ਸਿੰਘ ਦਾਨੇਵਾਲਾ ਬਲਾਕ ਪ੍ਰਧਾਨ ਫਤਿਹਗੜ੍ਹ ਪੰਜਤੂਰ,ਗੁਰਜੀਤ ਸਿੰਘ ਭਿੰਡਰ ਯੂਥ ਆਗੂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ,ਉਹਨਾਂ ਕਿਹਾ ਕੇ ਇਸ ਮੌਕੇ ਗੁਰੂ ਕੇ ਲੰਗਰ ਅਤੁਟ ਵਰਤਨਗੇ,ਅਤੇ ਭੋਗ ਸ਼੍ਰੀ ਅਖੰਡ ਪਾਠ ਸਾਹਿਬ ਤੇ ਧਾਰਮਿਕ,ਕਿਸਾਨ ਆਗੂ,ਬੁੱਧੀ ਜੀਵੀ ਅਤੇ ਸਮਾਜ ਸੇਵੀ ਆਗੂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ,ਇਸ ਮੌਕੇ ਗੁਰਚਰਨ ਸਿੰਘ ਢਿੱਲੋਂ ਇਕਾਈ ਪ੍ਰਧਾਨ ਤੋਤਾ ਸਿੰਘ ਵਾਲਾ,ਲੱਖਾ ਦਾਨੇਵਾਲਾ,ਬਲਵੰਤ ਸਿੰਘ ਗਿੱਲ,ਯੋਧ ਸਿੰਘ ਕੋਟ ਈਸੇ ਖਾਂ,ਮਹਿਲ ਸਿੰਘ ਕੋਟ ਈਸੇ ਖਾਂ,ਸ਼ਿੰਦਰਪਾਲ ਧਰਮਕੋਟ,ਤਜਿੰਦਰਪਾਲ ਸਿੰਘ ਸਰਪੰਚ ਪ੍ਰੈਸ ਸਕੱਤਰ ਜਿਲ੍ਹਾ ਜਲੰਧਰ,ਜਸਵੰਤ ਸਿੰਘ ਲੋਹਗੜ ਮੀਤ ਪ੍ਰਧਾਨ ਜਿਲ੍ਹਾ ਜਲੰਧਰ,ਚੰਨਣ ਸਿੰਘ ਗਿੱਲ,ਪੂਰਨ ਸਿੰਘ ਗਿੱਲ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੀ ਅਹਿਮ ਮੀਟਿੰਗ ਅੱਜ-ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ
Next articleਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ