ਬਾਲ ਕਲਾਕਾਰਾਂ ਵੱਲੋਂ ਰਾਮਲੀਲਾ ਦੇ ਪੇਸ਼ ਕੀਤੇ ਦ੍ਰਿਸ਼ਾਂ ਤੋਂ ਦਰਸ਼ਕ ਹੋਏ ਗਦਗਦ
ਵੈਨਕੂਵਰ,(ਸਮਾਜ ਵੀਕਲੀ) (ਮਲਕੀਤ ਸਿੰਘ)—ਵੈਨਕੂਵਰ ਦੀ ਰੌਸ ਸਟਰੀਟ ’ਤੇ ਸਥਿਤ ਸਾਊਥ ਹਾਲ ਕੈਟਰਿੰਗ ਦੇ ਹਾਲ ’ਚ ਭਗਤ ਨਾਮਦੇਵ ਸੋਸਾਇਟੀ ਵੱਲੋਂ ਬਾਕੀ ਸੰਗਤਾਂ ਦੇ ਸਹਿਯੋਗ ਨਾਲ ਬੰਦੀ ਛੋੜ੍ਹ ਦਿਵਸ ਅਤੇ ਦੀਵਾਲੀ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕਰਵਾਇਆ ਗਿਆ।ਜਿਸ ’ਚ ਕੁਝ ਬੁਲਾਰਿਆਂ ਵੱਲੋਂ ਆਪਣੀਆਂ ਸੰਖੇਪਿਕ ਤਕਰੀਰਾਂ ਦੌਰਾਨ ਜਿੱਥੇ ਕਿ ਬੰਦੀ ਛੋੜ੍ਹ ਦਿਵਸ ਅਤੇ ਦੀਵਾਲੀ ਦੀ ਇਤਿਹਾਸਕ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਉਥੇ ਇਸ ਮੌਕੇ ’ਤੇ ਸਜਾਈ ਗਈ ਸਟੇਜ਼ ਤੋਂ ਕੁਝ ਕਲਾਕਾਰਾਂ ਵੱਲੋਂ ਰਾਮਲੀਲਾ ਦੇ ਪੇਸ਼ ਕੀਤੇ ਗਏ ਦ੍ਰਿਸ਼ਾਂ ਨੂੰ ਦੇਖ ਕੇ ਦਰਸਕ ਗਦਗਦ ਹੋਏ ਨਜ਼ਰੀ ਪਏ।
ਇਸ ਮੌਕੇ ’ਤੇ ਸੁਰਜੀਤ ਸਿੰਘ ਵੱਲੋਂ ਪੁਰਾਣੇ ਲੋਕ ਸਾਜ਼ ਤੂੰਬੀ ਦੀ ‘ਤੁਣਕ-ਤੁਣਕ’ ਕਰਵਾ ਕੇ ਪੰਜਾਬ ਦੇ ਪੁਰਾਤਨ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਵਾ ਦਿੱਤਾ ਗਿਆ।ਇਸ ਮੌਕੇ ’ਤੇ ਮਹਿਮਾਨਾਂ ਦੀ ਹਾਜ਼ਰੀ ’ਚੋਂ ਕੁਝ ਲੱਕੀ ਡਰਾਅ ਵੀ ਕੱਢੇ ਗਏ, ਜਿਸ ’ਚੋਂ ‘ਨਿਊ ਵੇਅ ਰੇਲਿੰਗ ਕੰਪਨੀ’ ਦੇ ਮਾਲਕ ਨਿਰਭੈ ਸਿੰਘ ਕੈਂਥ ਜੇਤੂ ਰਹੇ।ਅਖੀਰ ’ਚ ਸਾਰੇ ਹੀ ਮਹਿਮਾਨਾਂ ਨੇ ਸਾਉਥਹਾਲ ਕੈਟਰਿੰਗ ਵੱਲੋਂ ਪਰੋਸੇ ਗਏ ਸਵਾਦਲੇ ਭੋਜਨ ਦਾ ਵੀ ਰਲ-ਮਿਲ ਕੇ ਆਨੰਦ ਮਾਣਿਆ ਗਿਆ।ਸੋਸਾਇਟੀ ਦੇ ਪ੍ਰਧਾਨ ਬਲਵੰਤ ਕੈਂਥ ਸਮੇਤ ਦਰਸ਼ਨ ਕੈਂਥ, ਬਲਬੀਰ ਕੈਂਥ ਅਤੇ ਮਨਜੀਤ ਫਰਵਾਹਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly