*ਅੰਮ੍ਰਿਤ ਸਾਗਰ ਪਰਿਵਾਰ ਵੱਲੋਂ ਭਾਈ ਹਰਿੰਦਰ ਸਿੰਘ “ਨਿਰਵੈਰ ਖਾਲਸਾ” ਸਨਮਾਨਿਤ*

 *ਕੀਰਤਨ ਕਲਾ ਨੂੰ ਆਧੁਨਿਕ ਸੰਗੀਤ ਸ਼ੈਲੀ ਦੇ ਮਧਿਅਮ ਰਾਹੀਂ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਵਾਲੇ ਭਾਈ ਹਰਿੰਦਰ ਸਿੰਘ ਦੇ ਕਾਰਜ ਪ੍ਰੇਰਣਾ ਸਰੋਤ- ਬਲਬੀਰ ਸਿੰਘ ਭਾਟੀਆ* 
ਲੁਧਿਆਣਾ (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਗੁਰਬਾਣੀ ਕੀਰਤਨ ਦੇ ਪ੍ਰਚਾਰ ਤੇ ਪ੍ਰਸਾਰ ਕਾਰਜਾਂ ਵਿੱਚ ਪਿਛਲੇ 36 ਸਾਲਾਂ ਤੋਂ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੀ ਕੰਪਨੀ ਅੰਮ੍ਰਿਤ ਸਾਗਰ ਦੇ ਪ੍ਰੀਵਾਰ ਵੱਲੋਂ ਅੱਜ ਆਪਣੇ ਦਫਤਰ ਵਿਖੇ ਪੰਥ ਦੇ ਪ੍ਰਸਿੱਧ ਕੀਰਤਨੀਏ ਤੇ ਪ੍ਰਚਾਰਕ ਭਾਈ ਹਰਿੰਦਰ ਸਿੰਘ “ਨਿਰਵੈਰ ਖਾਲਸਾ”  ਜੱਥਾ ਯੂ.ਕੇ ਵਾਲਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤ ਸਾਗਰ ਕੰਪਨੀ ਦੇ ਪ੍ਰਮੁੱਖ ਸ੍ਰ: ਬਲਬੀਰ ਸਿੰਘ ਭਾਟੀਆ, ਸ੍ਰ: ਕਰਨਪ੍ਰੀਤ ਸਿੰਘ ਭਾਟੀਆ ਨੇ ਦੱਸਿਆ ਕਿ ਦੇਸ਼ਾਂ- ਵਿਦੇਸ਼ਾਂ ਅੰਦਰ ਗੁਰਬਾਣੀ ਕੀਰਤਨ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਆਧੁਨਿਕ ਢੰਗ ਨਾਲ ਉਤਸ਼ਾਹਿਤ ਕਰਨ ਦੀ ਆਰੰਭੀ ਮੁਹਿੰਮ ਨੂੰ ਅੱਗੇ ਤੋਰਨ ਵਿੱਚ ਜੋ ਯੋਗਦਾਨ ਭਾਈ ਹਰਿੰਦਰ ਸਿੰਘ “ਨਿਰਵੈਰ ਖਾਲਸਾ” ਜੱਥਾ ਯੂ.ਕੇ. ਵਾਲਿਆਂ ਵੱਲੋਂ ਪਾਇਆ ਜਾ ਰਿਹਾ ਹੈ। ਉਹ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹੈ। ਸ੍ਰ: ਬਲਬੀਰ ਸਿੰਘ ਭਾਟੀਆ ਨੇ ਦੱਸਿਆ ਕਿ ਸਤਿਕਾਰਤ ਸ਼ਖਸ਼ੀਅਤ ਭਾਈ ਹਰਿੰਦਰ ਸਿੰਘ  ਨਿਰਵੈਰ ਖਾਲਸਾ ਜੱਥਾ ਯੂ.ਕੇ. ਵਾਲੇ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਗਈ ਗੁਰਬਾਣੀ ਕੀਰਤਨ ਦੀ ਕਲਾ ਨੂੰ ਆਧੁਨਿਕ ਸੰਗੀਤ ਸ਼ੈਲੀ ਦੇ ਮਧਿਅਮ ਰਾਹੀਂ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਹਿੱਤ ਜੋ ਪ੍ਰਚਾਰ ਕਾਰਜਾਂ ਦੀ ਮੁਹਿੰਮ ਚਲਾਈ ਜਾ ਰਹੀ ਹੈ। ਉਹ ਵਿਦੇਸ਼ਾਂ ਵਿੱਚ ਵੱਸਦੀਆਂ ਸੰਗਤਾਂ, ਖਾਸ ਕਰਕੇ  ਵਿਦੇਸ਼ਾਂ ਵਿੱਚ ਵੱਸਦੀ ਸਿੱਖ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਕੀਰਤਨ ਦੀ ਕਲਾ ਨਾਲ ਹੋਰ ਵਧੇਰੇ ਜੁੜਨ ਵਿੱਚ ਸਹਾਈ ਸਿੱਧ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਉਚਰੀ ਇਲਾਹੀ ਬਾਣੀ ਦੇ ਕੀਰਤਨ ਦਾ ਆਧੁਨਿਕ ਸੰਗੀਤ ਸਾਜ਼ਾਂ ਨਾਲ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਯਤਨਸ਼ੀਲ ਭਾਈ ਹਰਿੰਦਰ ਸਿੰਘ ਜੀ ਦੇ ਵੱਡਮੁੱਲੇ ਯਤਨ ਸਮੁੱਚੀ ਕੌਮ ਲਈ ਪ੍ਰੇਰਣਾ ਦਾ ਸਰੋਤ ਹਨ , ਜਿਨ੍ਹਾਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਅੰਮ੍ਰਿਤ ਸਾਗਰ ਪਰਿਵਾਰ ਉਨ੍ਹਾਂ ਨੂੰ ਸਨਮਾਨਿਤ ਕਰਨ ਵਿੱਚ ਫਖ਼ਰ ਮਹਿਸੂਸ ਕਰ ਰਿਹਾ ਹੈ।ਇਸ ਤੋਂ ਪਹਿਲਾਂ ਅੰਮ੍ਰਿਤ ਸਾਗਰ ਕੰਪਨੀ ਦੇ ਦਫਤਰ ਵਿਖੇ ਪੁੱਜੇ ਭਾਈ ਹਰਿੰਦਰ ਸਿੰਘ ਨੂੰ ਅੰਮ੍ਰਿਤ ਸਾਗਰ ਕੰਪਨੀ ਦੇ ਪ੍ਰਮੁੱਖ ਸ੍ਰ: ਬਲਬੀਰ ਸਿੰਘ ਭਾਟੀਆ, ਸ੍ਰ: ਕਰਨਪ੍ਰੀਤ ਸਿੰਘ ਭਾਟੀਆ ਨੇ ਸਮੁੱਚੇ ਅੰਮ੍ਰਿਤ ਸਾਗਰ ਪਰਿਵਾਰ ਵੱਲੋਂ ਸਨਮਾਨ ਚਿੰਨ੍ਹ ਤੇ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਭਾਈ ਹਰਿੰਦਰ ਸਿੰਘ “ਨਿਰਵੈਰ ਖਾਲਸਾ” ਜੱਥਾ ਯੂ.ਕੇ ਵਾਲਿਆਂ ਨੇ ਸ੍ਰ: ਬਲਬੀਰ ਸਿੰਘ ਭਾਟੀਆ, ਕਰਨਪ੍ਰੀਤ ਸਿੰਘ ਭਾਟੀਆ ਤੇ ਅੰਮ੍ਰਿਤ ਸਾਗਰ ਪਰਿਵਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਪ੍ਰਗਟ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿੰਘ ਸਭਾਵਾਂ ਵੱਲੋਂ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਦਾ 24 ਮਾਰਚ ਨੂੰ ਕੀਤਾ ਜਾਵੇਗਾ ਸਨਮਾਨ -ਜੱਥੇਦਾਰ ਗਾਬੜੀਆ
Next articleਕਨੇਡਾ ਦੇ ਵਿੱਚ ਲੇਖਕਾ ਅਤੇ ਗਾਇਕੀ ਰਾਹੀਂ ਆਪਣੀ ਪਹਿਚਾਣ ਬਣਾ ਚੁੱਕੀ ਰਣਜੀਤ ਕੌਰ ਟਰਾਂਟੋ।