(ਸਮਾਜ ਵੀਕਲੀ)
ਰੱਬ ਦੇ ਨਾਂ ‘ਤੇ ਧੰਦਾ।
ਜਿੱਥੇ ਕਦੇ ਨ੍ਹੀ ਪੈਂਦਾ ਮੰਦਾ।
ਲਾਗਤ ਲੱਗਭਗ ਸਿਫ਼ਰ,
ਮੁਨਾਫਾ ਵਾਧੂ, ਦਾਨ ਜਾਂ ਚੰਦਾ।
ਕਹੀ, ਦਾਤਰੀ, ਥੋੜ੍ਹਾ, ਤੇਸੀ,
ਨਾਹੀਂ ਲੋੜੀਂਦਾ ਰੰਦਾ।
ਗੱਪਾਂ ਤੇ ਇਤਿਹਾਸ ਦਾ,
ਦੰਦੇ ਵਿੱਚ ਫਸਾ ਕੇ ਦੰਦਾ।
ਕੜਾਹ ਬਣਾਉਣਾ ਗੱਲਾਂ ਦਾ ਬੱਸ,
ਹੋਵੇ ਜਾਣਦਾ ਬੰਦਾ।
ਬਣ ਜਾਂਦਾ ਸਤਿਕਾਰਤ ਹਸਤੀ,
ਸਿਰੇ ਦਾ ਲੁੱਚਾ-ਲੰਡਾ।
ਜਿਹਨ ‘ਚ ਫੇਰ ਉਗਾਵੇ ਸ਼ੋਹਰਤ,
ਵਿਕਾਰਾਂ ਦਾ ਸਰਕੰਡਾ।
ਕਾਮ ਖਾਸਕਰ ਸਿਰ ਚੜ੍ਹ ਬੋਲੇ,
ਪਵੇ ਨਾ ਸੌਖਾ ਠੰਢਾ।
ਅੰਤ ਵਿਰੋਧ ‘ਚ ਅਣਖੀ ਕੋਈ,
ਚੁੱਕ ਲੈਂਦਾ ਏ ਝੰਡਾ।
ਘੜਾਮੇਂ ਵਾਲ਼ਿਆ ਰੋਮੀਆਂ ਬਰਸੇ,
ਜਦ ਕਾਨੂੰਨ ਦਾ ਡੰਡਾ।
ਫਿਰ ਵਿੱਚ ਦਿਨਾਂ ਹੀ ਗੋਬਰ ਬਣ ਜਾਏ,
ਝੂਠ ਦਾ ਹਲਵਾ-ਮੰਡਾ।
ਰੋਮੀ ਘੜਾਮਾਂ।
9855281105 (ਵਟਸਪ ਨੰ.)