ਡੇਰਿਆਂ ਦੇ ਵਿੱਚ ਕਰਦੇ ਧੰਦਾ

ਸੰਦੀਪ ਸਿੰਘ 'ਬਖੋਪੀਰ'
(ਸਮਾਜ ਵੀਕਲੀ)
ਵੇਖ ਪੂਪਨੇ ਸਾਧ ਬੜੇ ਨੇ।
ਅਕਸਰ ਦੇਖਣ ਦੇ ਵਿੱਚ ਆਇਆ,
ਬਾਬੇ ਕੁਝ ਅਯਾਸ਼ ਬੜੇ ਨੇ।
ਚੰਗਾ ਇਹ ਸੰਵਾਂਦ ਰਚਾਉਂਦੇ,
ਵੇਖ ਤੇ ਕਿਹੜੇ ਹਾਲ ਫੜੇ ਨੇ।
ਗੁਰ ਮਰਿਆਦਾ ਭੁੱਲੇ ਫਿਰਦੇ,
ਬੀਬੀਆਂ ਦੇ ਇਹ ਨਾਲ ਫੜੇ ਨੇ।
ਚੱਕਮੇ ਚੱਕਮੇ ਪਾਉਂਦੇ ਬਾਣੇ
ਚੱਕਮੀਆਂ ਗੱਲਾਂ ਨਾਲ ਫੜੇ ਨੇ।
ਵੱਡੀਆਂ ਗੱਡੀਆਂ ਵੱਡੇ ਢਿੱਡ ਨੇ,
ਵੱਡਿਆਂ ਮੁੱਦਿਆਂ ਨਾਲ ਫੜੇ ਨੇ।
ਬੱਚੇ ਬੱਚੀਆਂ ਕਿੱਥੇ ਛੱਡਦੇ,
ਅੱਤ ਦੇ ਨਿਰੇ ਜ਼ਲਾਦ ਫੜੇ ਨੇ।
ਭੋਰੇ ਹੋਟਲਾਂ ਵਾਂਗੂੰ ਬਣ ਗਏ,
ਵੇਖ ਲਓ ਕਿਹੜੇ ਹਾਲ ਫੜੇ ਨੇ।
ਨਾਰੀਆਂ ਦੇ ਜੋ ਬਣਦੇ ਰਾਖੇ,
ਵੇਖ ਲਓ ਨਾਰੀਆਂ ਨਾਲ ਫੜੇ ਨੇ।
ਫ਼ੋਨ ਤੇ ਕਿੰਨਾਂ ਗੰਦ ਬੋਲਦੇ,
ਵੇਖ ਸਬੂਤਾਂ ਨਾਲ ਫੜੇ ਨੇ।
ਉਨਾਂ ਨੂੰ ਵੀ ਦੋਸ਼ੀ ਆਖੋ,
ਜੋ-ਜੋ ਇਨ੍ਹਾਂ ਨਾਲ਼ ਖੜੇ ਨੇ।
ਸਹਿ ਸਰਕਾਰੀ ਉੱਤੇ ਪਲਦੇ,
ਕੁਝ ਦੇ ਲੀਡਰ ਨਾਲ ਖੜੇ ਨੇ।
ਹੱਡਾ ਰੋੜੀ ਦੇ ਇਹ ਕੁੱਤੇ,
ਕਰਦੇ ਬੱਚੇ ਹਲਾਲ ਫੜੇ ਨੇ।
ਬੱਚਿਆਂ ਦਾ ਇਹ ਕਰਦੇ ਸ਼ੋਸ਼ਣ,
ਬੜੇ ਸਬੂਤਾਂ ਨਾਲ਼ ਫੜੇ ਨੇ।
ਅਸਲੀ ਨਾ ਕੋਈ ਜਾਪੇ ਬਾਬਾ,
ਨਕਲੀ ਬੇ-ਹਿਸਾਬ ਫੜੇ ਨੇ।
ਕੁਝ ਕੁ ਪਏ ਵਿਚੋਲੇ ਬਣਦੇ,
ਵੇਖ ਸਬੂਤਾਂ ਨਾਲ਼ ਫੜੇ ਨੇ।
ਸੰਦੀਪ ਉਨਾਂ ਨੂੰ ਦੇਵੋ ਥਾਪੀ,
ਜਿਨ੍ਹਾਂ ਇਹ ਜਲਾਦ ਫੜੇ ਨੇ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-9815321017
Previous article*ਬਾਲ ਮਨ ‘ਤੇ ਸੋਸ਼ਲ ਮੀਡੀਆ ਦਾ ਮੱਕੜਜਾਲ*
Next articleਅੱਜ ਨੂੰ ਜੀਓ ਅਤੇ ਹਰ ਪਲ ਖੁਸ਼ਹਾਲ ਬਣਾਓ