ਪਿੰਡ ਛੀਨੀਵਾਲ ਕਲਾਂ… ਵਿਖੇ ਬਸਪਾ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਹੋਈ

ਛੀਨੀਵਾਲ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) Worldwide BSP Supporters ਟੀਮ ਬਹਿਰੀਨ ਦੇ ਬੈਨਰ ਹੇਠ ਬਸਪਾ ਦੇ ਸੀਨੀਅਰ ਸਾਥੀ ਸ ਏਕਮ ਸਿੰਘ ਛੀਨੀਵਾਲ ਕਲਾਂ ਦੇ ਘਰ ਸਾਥੀਆਂ ਨਾਲ ਬਸਪਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਮੀਟਿੰਗ ਕੀਤੀ ਗਈ। ਸਾਥੀਆਂ ਦੇ ਵਿਚਾਰ ਵੀ ਸੁਣੇ। ਆਏ ਹੋਏ ਸਾਰੇ ਸਾਥੀਆਂ ਨੂੰ ਬਹੁਜਨ ਸਮਾਜ ਦੇ ਮਹਾ ਪੁਰਖਾਂ ਦੇ ਇਤਿਹਾਸ ਤੇ ਸੰਵਿਧਾਨ ਵਿੱਚ ਕੀ ਕੀ ਹੱਕ ਜੋ ਬਾਬਾ ਸਾਹਿਬ ਅੰਬੇਡਕਰ ਜੀ ਨੇ ਸਾਡੇ ਲਈ ਲਿਖੇ ਹਨ ਤੇ ਹੁਣ ਦੀਆਂ ਸਰਕਾਰਾਂ ਨੇ ਸਾਥੋ ਖੋਏ ਹਨ ਉਹਨਾਂ ਤੋਂ ਜਾਣੂ ਕਰਵਾਉਣ ਲਈ ਸ Darshan Singh Bajwa ਜੀ ਦੁਆਰਾ ਲਿਖੀਆਂ ਕਿਤਾਬਾਂ ਸੰਖੇਪ ਜੀਵਨੀ ਬਾਬਾ ਸਾਹਿਬ ਅੰਬੇਡਕਰ ਜੀ ਤੇ ਮਨੂੰ ਸਮ੍ਰਿਤੀ ਤੇ ਭਾਰਤੀ ਸੰਵਿਧਾਨ ਦਾ ਸਾਰ ਤੇ ਭਗਵੇ ਬਿਗ੍ਰੇਡ ਦਾ ਇਤਿਹਾਸ ਦੀਆਂ ਕਿਤਾਬਾਂ ਸਾਥੀਆਂ ਨੂੰ ਵੰਡੀਆਂ ਗਈਆਂ। ਸ ਏਕਮ ਸਿੰਘ ਛੀਨੀਵਾਲ ਦੇ ਘਰ ਦੀ ਕੰਧ ਉਤੇ ਲਿਖੀਆਂ ਬਹੁਜਨ ਸਮਾਜ ਨੂੰ ਜਗਾਉਣ ਲਈ ਲਾਈਨਾਂ ਦੇਖ ਮਨ ਬਹੁਤ ਖੁਸ਼ ਹੋਇਆ। ਸ ਏਕਮ ਸਿੰਘ ਤੇ ਸਾਬਕਾ ਸਰਪੰਚ ਸੇਰ ਸਿੰਘ ਵੱਲੋਂ ਮੈਨੂੰ ਬਾਬਾ ਸਾਹਿਬ ਅੰਬੇਡਕਰ ਜੀ ਦੁਆਰਾ ਲਿਖੀ ਕਿਤਾਬ ਜਾਤ ਪਾਤ ਦਾ ਬੀਜ ਨਾਸ ਭੇਟ ਕੀਤੀ। ਛੀਨੀਵਾਲ ਕਲਾਂ ਦੇ ਸਾਬਕਾ ਸਰਪੰਚ ਸ ਸੇਰ ਸਿੰਘ ਨੇ ਬਾਜਵਾ ਸਾਹਿਬ ਦੁਆਰਾ ਲਿਖੀਆਂ ਗਈਆਂ ਕਿਤਾਬਾਂ ਨੂੰ ਪਿੰਡ ਦੀ ਲਾਇਬ੍ਰੇਰੀ ਵਿਚ ਰੱਖਣ ਲਈ ਵੀ ਕਿਹਾ ਗਿਆ ਜੋ ਬਹੁਤ ਵਧੀਆ ਗੱਲ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਡਵਿਡਾ ਅਹਿਰਾਣਾ ਵਿਖੇ ਕਬੱਡੀ ਕੱਪ
Next articleਸਫ਼ਾਈ ਕਰਮਚਾਰੀ ਸਮਾਜ ਦੀ ਰੀੜ੍ਹ ਦੀ ਹੱਡੀ, ਉਨ੍ਹਾਂ ਦਾ ਸਨਮਾਨ ਤੇ ਬਿਹਤਰ ਜੀਵਨ ਕਮਿਸ਼ਨ ਦੀ ਪਹਿਲ – ਚੰਦਨ ਗਰੇਵਾਲ