(ਸਮਾਜ ਵੀਕਲੀ)
ਬਲਦਾ ਰੁੱਖ ਦੁਖੜਾ ਸੁਣਾਉਣ ਲੱਗਾ
ਧਾਹਾਂ ਮਾਰ ਵਾਸਤਾ ਪਾਉਣ ਲੱਗਾ
ਓੲੇ !ਉੱਠ ਕੋਈ ਤਾਂ ਖ਼ਿਆਲ ਕਰ
ਮੇਰੇ ਧੀਆਂ ਪੁੱਤਰਾਂ ਦਾ ਵੀ ਧਿਆਨ ਕਰ
ਕਿਉਂ ਆਪਣੇ ਲਾਲਚ ਦਾ ਕੁਹਾੜਾ ਚਲਾਉਣ ਲੱਗਾਂ
ਸਾਡੇ ਵਸਦੇ ਗਰਾਂ ਨੂੰ ਕਬਰੀਸਤਾਨ ਬਣਾਉਣ ਲੱਗਾਂ
ਤਿਣਕਾ ਤਿਣਕਾ ਜੋੜ ਘਰ ਜੋ ਬਣਾਏ
ਕਿਉਂ ਵਾਂਗ ਸੁੱਕੇ ਪੱਤਿਆਂ ੳਡਾਉਣ ਲੱਗਾਂ
ਮੇਰੇ ਤੋਂ ਹੀ ਲੈ ਕੇ ਸਾਹ ਉਧਾਰੇ
ਅੱਜ ਮੈਨੂੰ ਹੀ ਬਲੀ ਚੜ੍ਹਾਉਣ ਲੱਗਾਂ
ਖਾ ਕੇ ਸਾਡੀਆਂ ਹੀ ਜੜ੍ਹਾਂ ਤੂੰ
ਸਾਡੇ ਤੇ ਹੀ ਤਾਕਤ ਅਜ਼ਮਾਉਣ ਲੱਗਾਂ
ਉੱਡਾ ਕੇ ਮੇਰੇ ਬੋਟਾ ਦੀਆਂ ਨੀਂਦਾਂ ਤੂੰ
ਆਪ ਨਿਵਾਰੀ ਪਲੰਘ ਸੌਣ ਲੱਗਾਂ
ਪਾਈਆਂ ਮਹਿੰਗੀਆ ਪੁਸ਼ਾਕਾਂ ਵੀ ਸਾਡੀਆਂ
ਫਿਰ ਕਿਸ ਗੱਲ ਦਾ ਰੋਅਬ ਜਮਾਉਣ ਲੱਗਾਂ
ਨਿੱਤ ਠੰਢੀਆਂ ਹਵਾਵਾਂ ਦੇ ਬੁੱਲੇ ਜੋ ਤੂੰ ਮਾਣੇ
ਮੈਂ ਤੇਰੇ ਲਈ ਘੇਰ ਪੌਣਾਂ ਲਿਆਉਣ ਲੱਗਾ
ਭਿਆਨਕ ਬਿਮਾਰੀਆਂ ਤੋਂ ਬਚਣ ਲਈ
ਸਾਡਾ ਹੀ ਖ਼ੂਨ ਚੂਸ ਅਰਕ ਬਣਾਉਣ ਲੱਗਾਂ
ਅਸੀਂ ਤਾਂ ਤੇਰੇ ਲਈ ਪੈਦਾ ਹੋਏ ਹਾਂ
“ਪ੍ਰੀਤ” ਫੇਰ ਤੂੰ ਕਿਉਂ ਅਕ੍ਰਿਤਘਣ ਅਖਵਾਉਣ ਲੱਗਾਂ
ਪ੍ਰੀਤ ਪ੍ਰਿਤਪਾਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly