(ਸਮਾਜ ਵੀਕਲੀ)
15 ਸ਼ਰਾਧ ਨੌ ਨਰਾਤੇ ਦਸਵਾਂ ਹੋਊ ਦੁਸਹਿਰਾ
ਚੁੱਪ ਕਰਕੇ ਹੁਣ ਸੁੱਤਾ ਰਹੂੰਗਾ ਪ੍ਰਸ਼ਾਸਨ ਗੂੰਗਾ ਬਹਿਰਾ
ਪਟਾਖਿਆਂ ਦੀ ਗੜਗੱਜ ਦੇ ਵਿੱਚੋਂ ਨਿਬੜੂ ਜਦੋਂ ਦੀਵਾਲੀ
ਸਾਹ ਲੈਣ ਵਿੱਚ ਆਉਂਦੀ ਦਿੱਕਤ ਸਾੜਨੀ ਨਹੀਂ ਪਰਾਲੀ
ਸੱਤੀ 20 ਸੌ ਤਕੜੇ ਦਾ ਹੁੰਦਾ ਮਾੜੇ ਦੇ ਗਲ ਪੈਂਦੇ
ਪਟਾਖਿਆਂ ਉੱਤੇ ਰੋਕ ਲੱਗੀ ਆ ਹਰ ਸਾਲ ਇਹ ਕਹਿੰਦੇ
ਦਫਤਰਾਂ ਚੋਂ ਬੈਠ ਸੰਦੇਸ਼ ਦੇਣਗੇ ਗੱਲਾਂ ਕਰਨਗੇ ਜਾਹਲੀ
ਸਾਹ ਲੈਣ ਵਿੱਚ ਦਿੱਕਤ ਆਉਂਦੀ ਸਾੜਨੀ ਨਹੀਂ ਪਰਾਲੀ
ਕਾਗਜਾਂ ਵਿੱਚ ਸਖਤਾਈ ਪੂਰੀ ਆ ਪਰ ਹੱਥ ਰੱਖਦੇ ਹੌਲਾ
ਇਹ ਨਹੀਂ ਕਰਨਾ ਉਹ ਨਹੀਂ ਕਰਨਾ ਪਾਉਂਦੇ ਰਹਿੰਦੇ ਰੌਲਾ
ਸਾਰੇ ਹੀ ਕੰਮ ਹੋ ਜਾਂਦੇ ਜਦੋਂ ਭਰਦੇ ਬਰਤਨ ਖਾਲੀ
ਸਾਹ ਲੈਣ ਵਿੱਚ ਦਿੱਕਤ ਆਉਂਦੀ ਸਾੜਨੀ ਨਹੀਂ ਪਰਾਲੀ
ਗੁਰਮੀਤ ਡਮਾਣੇ ਵਾਲਿਆ ਕੁੱਤੀ ਰਲੀ ਚੋਰਾਂ ਨਾਲ ਰਹਿੰਦੀ
ਸਰਕਾਰਾਂ ਨਹੀਂ ਆਪਣਾ ਫਰਜ਼ ਨਿਭਾਉਂਦੀਆਂ ਦੁੱਖ ਅਵਾਮ ਹੀ ਸਹਿੰਦੀ
ਫੈਕਟਰੀਆਂ ਵਿੱਚ ਹਿੱਸੇਦਾਰੀ ਨਹੀਂ ਕਿਸੇ ਕੰਮ ਦੀ ਕਾਹਲੀ
ਸਾਹ ਲੈਣ ਵਿੱਚ ਦਿੱਕਤ ਆਉਂਦੀ ਸਾੜਨੀ ਨਹੀਂ ਪਰਾਲੀ
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ