
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪ-ਪੱਤਰਕਾਰ ਪ-ਪੁਲਿਸ ਪ-ਪਰਚਾ ਇਹ ਤਿੰਨੇ ਸ਼ਬਦ ਪੱਪੇ ਨਾਲ ਸ਼ੁਰੂ ਹੁੰਦੇ ਹਨ ਤੇ ਤਿੰਨੇ ਮਹਿਕਮੇ ਖਤਰਨਾਕ ਹਨ। ਸਮੁੱਚੀ ਦੁਨੀਆਂ ਦੇ ਵਿੱਚ ਪੱਤਰਕਾਰੀ ਦਾ ਨਾਮ ਦਰਜ਼ ਹੈ ਵੱਡੇ ਵੱਡੇ ਦੇਸ਼ਾਂ ਦੇ ਟੀ ਵੀ ਚੈਨਲ ਅਖਬਾਰ ਤੇ ਹੁਣ ਸੋਸ਼ਲ ਮੀਡੀਆ ਦੇ ਵਿੱਚ ਪੱਤਰਕਾਰੀ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਲੈਕਟਰੋਨਿਕ ਯੁਗ ਮੋਬਾਈਲ ਨਾਲ ਜੁੜੇ ਰਹਿਣ ਕਾਰਨ ਹੁਣ ਸਭ ਕੁਝ ਸਾਡੀ ਜੇਬ ਵਿੱਚ ਹੀ ਆ ਜਾਂਦਾ ਹੈ ਇਸ ਲਈ ਹਰ ਕੋਈ ਪੱਤਰਕਾਰ ਵੀ ਬਣਿਆ ਹੈ। ਖੈਰ, ਆਪਾਂ ਗੱਲ ਕਰ ਰਹੇ ਸੀ ਪੱਤਰਕਾਰਾਂ ਦੇ ਉੱਪਰ ਪੁਲਿਸ ਵੱਲੋਂ ਦਰਜ਼ ਪਰਚਿਆਂ ਦੀ ਜੇਕਰ ਦੁਨੀਆਂ ਵਿੱਚ ਨਜ਼ਰ ਮਾਰੀਏ ਤਾਂ ਪੱਤਰਕਾਰਾਂ ਦਾ ਪੰਗਾ ਪੁਲਿਸ ਸਰਕਾਰਾਂ ਦੇ ਨਾਲ ਅਕਸਰ ਪੈਂਦਾ ਹੈ ਆਪਣੀ ਕਲਮ ਨਾਲ ਸੱਚ ਲਿਖਣ ਵਾਲੇ ਲੋਕਾਂ ਨੂੰ ਸਮੁੱਚੇ ਦੇਸ਼ ਦੀਆਂ ਸਰਕਾਰਾਂ ਤੇ ਪੁਲਿਸ ਨੇ ਦਬਾਉਣ ਦਾ ਯਤਨ ਕੀਤਾ ਹੈ। ਅਨੇਕਾਂ ਉਦਾਹਰਣ ਸਾਡੇ ਸਾਹਮਣੇ ਹਨ ਇੱਥੋਂ ਤੱਕ ਕਿ ਸੱਚ ਲਿਖਣ ਦੇ ਲਈ ਦੇਸ਼ ਨਿਕਾਲਾ ਜਲਾਵਤਨੀ ਤੇ ਵੱਡੇ ਨਿਊਜ਼ ਚੈਨਲਾਂ ਤੋਂ ਛੁੱਟੀ ਹੋਣੀ ਬੜਾ ਕੁਝ ਝੱਲਦੇ ਨੇ ਪੱਤਰਕਾਰ। ਇਹ ਸਭ ਕੁਝ ਉਹਨਾਂ ਪੱਤਰਕਾਰਾਂ ਦੇ ਨਾਲ ਹੀ ਵਾਪਰਦਾ ਜਿਹੜੇ ਸੱਚ ਲਿਖਣ ਸੱਚ ਕਹਿਣ ਸੱਚ ਬੋਲਣ ਸੱਚ ਸੁਣਾਉਣ ਲਈ ਕੇਂਦਰਤ ਹਨ। ਪੂਰੀ ਦੁਨੀਆ ਦੀ ਗੱਲ ਛੱਡ ਕੇ ਆਪਾਂ ਸਾਡੇ ਭਾਰਤ ਦੀ ਗੱਲ ਕਰੀਏ ਇੱਥੇ ਜੋ ਪੱਤਰਕਾਰੀ ਹੋ ਰਹੀ ਹੈ ਉਹ ਸਭ ਨੂੰ ਪਤਾ ਹੀ ਹੈ ਭਾਜਪਾ ਵਿਚਲੀ ਕੇਂਦਰ ਦੀ ਮੋਦੀ ਸਰਕਾਰ ਨੇ ਸਭ ਕੀ ਟੀ ਵੀ ਚੈਨਲ ਅਖਬਾਰ ਜੋ ਜੋ ਸੂਚਨਾ ਦਾ ਮਾਧਿਅਮ ਸੀ ਉਸ ਉੱਪਰ ਕਬਜ਼ਾ ਕੀਤਾ ਹੋਇਆ ਹੈ। ਰਵੀਸ਼ ਕੁਮਾਰ ਜਿਹੇ ਅਨੇਕਾਂ ਪੱਤਰਕਾਰਾਂ ਨੇ ਪੱਤਰਕਾਰੀ ਨੂੰ ਉੱਚਾ ਸੁੱਚਾ ਰੱਖਣ ਲਈ ਇਸ ਦੀ ਭੇੜ ਚੜੇ ਹਨ। ਪੰਜਾਬ ਵੱਲ ਨਜ਼ਰ ਮਾਰੀਏ ਤਾਂ ਇੱਥੇ ਵੀ ਪੱਤਰਕਾਰਾਂ ਦਾ ਪੁਲਿਸ ਤੇ ਸਰਕਾਰਾਂ ਦੇ ਨਾਲ ਸਦਾ ਖੜਕਾ ਰਿਹਾ ਹੈ। ਪੰਜਾਬ ਦੀ ਨਕਸਲਾਈਟ ਹੋਵੇ ਉਸ ਤੋਂ ਬਾਅਦ ਜੂਨ 84 ਕਾਲਾ ਦੌਰ ਤੇ ਮੌਜੂਦਾ ਸਮੇਂ ਨਸ਼ਿਆਂ ਤੇ ਚੱਲ ਰਹੇ ਬਾਜ਼ਾਰ ਵਿੱਚ ਜਿਹੜੇ ਪੱਤਰਕਾਰ ਕੁਝ ਨਾ ਕੁਝ ਸੱਚ ਦਿਖਾਉਣ ਦਾ ਯਤਨ ਕਰਦੇ ਹਨ ਉਹਨਾਂ ਉੱਤੇ ਪੰਜਾਬ ਸਰਕਾਰ ਵੀ ਪੁਲਿਸ ਰਾਹੀ ਪਰਚੇ ਵਾਲੇ ਫਾਰਮੂਲੇ ਉੱਤੇ ਹੀ ਮਿਹਰਬਾਨ ਹੈ। ਪਿਛਲੇ ਸਮੇਂ ਦੇ ਵਿੱਚ ਝਾਤ ਮਾਰੀਏ ਤਾਂ ਪੰਜਾਬ ਨਾਲ ਸੰਬੰਧਿਤ ਵੱਖ-ਵੱਖ ਅਖਬਾਰੀ ਦਾਰਿਆਂ ਦੇ ਅਨੇਕਾਂ ਪੱਤਰਕਾਰ ਹਨ ਜਿਨਾਂ ਨੂੰ ਸਰਕਾਰੀ ਸ਼ਹਿਰ ਉੱਤੇ ਤੰਗ ਕੀਤਾ ਤੇ ਉਹਨਾਂ ਨੇ ਬੜਾ ਕੁਝ ਝੱਲਿਆ, ਹਾਂ ਜੋ ਪੱਤਰਕਾਰੀ ਤੇ ਨਾਮ ਹੇਠ ਬਲੈਕ ਮੇਲਰ ਗਲਤ ਧੰਦਾ ਕਰਨ ਵਾਲੇ ਹਨ। ਉਹਨਾਂ ਉੱਤੇ ਪੁਲਿਸ ਪਰਚਾ ਦਰਜ ਕਰੇ ਅਸੀਂ ਪੁਲਿਸ ਦਾ ਸਾਥ ਦੇਵਾਂਗੇ ਪਰ ਜਦੋਂ ਸੱਚ ਬੋਲਣ ਸੱਚ ਲਿਖਣ ਵਾਲੇ ਉੱਤੇ ਪਰਚੇ ਦਰਜ ਹੋਣ ਫਿਰ ਤਾਂ ਰੋਸ ਹੋਣਾ ਸੁਭਾਵਿਕ ਹੈ ਵੈਸੇ ਤਾਂ ਸਮੁੱਚੇ ਲੋਕਾਂ ਵਿੱਚ ਪਰ ਪੱਤਰਕਾਰ ਭਾਈਚਾਰੇ ਵਿੱਚੋਂ ਜਰੂਰ ਉੱਠਣਾ ਚਾਹੀਦਾ।
https://play.google.com/store/apps/details?id=in.yourhost.samaj