‘ਬੁਲੀ ਬਾਈ ਐਪ’ ਵਿਵਾਦ: ਦਿੱਲੀ ਪੁਲੀਸ ਨੇ ਟਵਿੱਟਰ, ਗਿਟ ਹੱਬ ਤੋਂ ਜਾਣਕਾਰੀ ਮੰਗੀ

ਨਵੀਂ ਦਿੱਲੀ (ਸਮਾਜ ਵੀਕਲੀ):  ਦਿੱਲੀ ਪੁਲੀਸ ਨੇ ਵਿਵਾਦਤ ਮੋਬਾਈਲ ਐਪ ‘ਬੁਲੀ ਬਾਈ’ ਬਣਾਉਣ ਵਾਲਿਆਂ ਬਾਰੇ ਗਿਟ ਹੱਬ ਪਲੈਟਫਾਰਮ ਤੋਂ ਅਤੇ ਐਪ ਬਾਰੇ ਸਭ ਤੋਂ ਪਹਿਲਾਂ ਪੋਸਟ ਕਰਨ ਵਾਲੇ ਸ਼ਖ਼ਸ ਬਾਰੇ ਟਵਿੱਟਰ ਤੋਂ ਜਾਣਕਾਰੀ ਮੰਗੀ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਨੇ ਟਵਿੱਟਰ ਨੂੰ ‘ਬੁਲੀ ਬਾਈ ਐਪ’ ਨਾਲ ਸਾਂਝੀ ਕੀਤੀ ਗਈ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਉਸ ਦੇ ਪਲੈਟਫਾਰਮ ਤੋਂ ਹਟਾਉਣ ਅਤੇ ਉਸ ਉੱਪਰ ਰੋਕ ਲਗਾਉਣ ਲਈ ਵੀ ਕਿਹਾ ਹੈ। ਇਸ ਐਪ ’ਤੇ ਸੈਂਕੜੇ ਮੁਸਲਮਾਨ ਔਰਤਾਂ ਦੀਆਂ ਤਸਵੀਰਾਂ ‘ਨਿਲਾਮੀ’ ਲਈ ਪਾਈਆਂ ਗਈਆਂ ਹਨ, ਜਿਨ੍ਹਾਂ ਵਿਚ ਕੁਝ ਪ੍ਰਸਿੱਧ ਸ਼ਖਸ਼ੀਅਤਾਂ ਵੀ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਖੀਮਪੁਰ ਖੀਰੀ ਕਾਂਡ: ਐੱਸਆਈਟੀ ਵੱਲੋਂ 5000 ਪੰਨਿਆਂ ਦਾ ਦੋਸ਼ ਪੱਤਰ ਦਾਖ਼ਲ
Next articleਦਾਨੀ ਜਾਂ ਭਿਖਾਰੀ