ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਵੱਲੋਂ ਵਿਸ਼ਵ ਮਹਿਲਾ ਦਿਵਸ ਮਨਾਇਆ ਗਿਆ
ਤਥਾਗਤ ਬੁੱਧ ਨੇ ਸਭ ਤੋਂ ਪਹਿਲਾਂ ਔਰਤਾਂ ਨੂੰ ਭਿਖਸ਼ੂ ਸੰਘ ਵਿੱਚ ਸ਼ਾਮਿਲ ਕੀਤਾ -ਐਡ. ਸਾਂਪਲਾ
ਸਮਾਜ ਵੀਕਲੀ ਯੂ ਕੇ
ਜਲੰਧਰ, 9 ਮਾਰਚ (ਜੱਸਲ)- ਅੱਜ ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਵੱਲੋਂ ਵਿਸ਼ਵ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਟਰੱਸਟ ਦੇ ਜਨ. ਸਕੱਤਰ ਐਡਵੋਕੇਟ ਹਰਭਜਨ ਸਾਂਪਲਾ ਨੇ ਕਿਹਾ ਕਿ ਤਥਾਗਤ ਬੁੱਧ ਨੇ ਭਿਖਸ਼ੂ ਸੰਘ ਵਿੱਚ ਔਰਤਾਂ ਨੂੰ ਸ਼ਾਮਿਲ ਕਰਕੇ ਸਭ ਤੋਂ ਪਹਿਲਾਂ ਸਨਮਾਨ ਦਿੱਤਾ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਔਰਤਾਂ ਨੂੰ ਬਰਾਬਰਤਾ ਦੇ ਅਧਿਕਾਰ ਸੰਵਿਧਾਨ ਵਿੱਚ ਲਿਖਤੀ ਰੂਪ ਵਿੱਚ ਦਿਵਾਏ।
ਇਸ ਮੌਕੇ ਦਲਿਤ ਕੌਮ ਦੀਆਂ ਮਹਾਨ ਮਹਿਲਾ ਸ਼ਖਸ਼ੀਅਤਾਂ ਸਵਿੱਤਰੀ ਬਾਈ ਫੂਲੇ, ਰਮਾ ਬਾਈ ਅੰਬੇਡਕਰ, ਬੀਬੀ ਫਾਤਿਮਾ ਸ਼ੇਖ, ਮਾਤਾ ਕਲਸਾਂ ਦੇਵੀ ਜੀ ਦੇ ਸਮਾਜ ਪ੍ਰਤੀ ਪਾਏ ਯੋਗਦਾਨ ਬਾਰੇ ਦੱਸਿਆ ਗਿਆ। ਟਰੱਸਟ ਵੱਲੋਂ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ। ਇਹਨਾਂ ਤੋਂ ਇਲਾਵਾ ਚਮਨ ਸਾਂਪਲਾ, ਨਰੇਸ਼ ਸਾਂਪਲਾ, ਸਰਦਾਰੀ ਲਾਲ, ਰਜਤ, ਸੁਰਿੰਦਰ ਪਾਲ, ਡਾ. ਅਵਿਨਾਸ਼, ਬਲਦੀਸ਼, ਸਕੁੰਤਲਾ, ਰੀਮਾ, ਤਰੀਸ਼ਾ ਮਾਹੀ, ਪ੍ਰਵੀਨ ਰਾਣੀ, ਮਹਿੰਦਰ ਕੌਰ, ਬੀਰੋ, ਸ਼੍ਰੀਮਤੀ ਰੱਤੂ ਅਤੇ ਹੋਰ ਬਹੁਤ ਸਾਰੇ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly