
ਜਲੰਧਰ (ਸਮਾਜ ਵੀਕਲੀ)- ਬੁੱਧ ਵਿਹਾਰ ਸੋਫੀ ਪਿੰਡ ਵਿਖੇ ਮੰਨੇ ਪਰਮੰਨੇ ਬੋਧੀ ਤੇ ਅੰਬੇਡਕਰੀ ਬਾਲੀ ਜੀ ਨੂੰ ਦਿੱਤੀਆਂ ਸ਼ਰਧਾਂਜਲੀਆਂ ਮਹਿੰਦਰ ਰਾਮ ਫੁੱਗਲਾਣਾ ਜਲੰਧਰ ਬੁੱਧ ਵਿਹਾਰ ਟਰੱਸਟ (ਰਜਿ) ਸੋਫੀ ਪਿੰਡ ਵਲੋਂ ਸ੍ਰੀ ਲਾਹੌਰੀ ਰਾਮ ਬਾਲੀ ਜੀ ਨੂੰ ਨਿੱਘੀਆਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਭਿਕਸ਼ੂ ਡਾ. ਸੁਮੇਧ ਥੇਰੋ, ਝਾਂਸੀ ਵਾਲੇ ਨੇ ਬੁੱਧ ਵੰਦਨਾ, ਤ੍ਹੀਸ਼ਰਨ ਅਤੇ ਪੰਚਸ਼ੀਲ ਪੜੀ ਅਤੇ ਪ੍ਰਵਚਨ ਕਰਦਿਆਂ ਕਿਹਾ ਕਿ ਲਾਹੌਰੀ ਰਾਮ ਬਾਲੀ ਬਹੁਤ ਵਿਦਵਾਨ ਅਤੇ ਅੰਤਰ ਰਾਸ਼ਟਰੀ ਪ੍ਰਸਿੱਧੀ ਵਾਲੇ ਮਹਾਂਪੁਰਸ਼ ਸਨ। ਅੈਡਵੋਕੇਟ ਹਰਭਜਨ ਸਾਂਪਲਾ ਤੇ ਰੂਪ ਲਾਲ ਪ੍ਰਧਾਨ ਬੁੱਧ ਵਿਹਾਰ ਟਰੱਸਟ ਨੇ ਕਿਹਾ ਕਿ ਸ੍ਰੀ ਬਾਲੀ ਜੀ ਦੇ ਚਲੇ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ‘ਤੇ ਮਾਸਟਰ ਰਾਮ ਲਾਲ, ਲੈਂਹਬਰ ਚੰਦ, ਨਰੇਸ਼ ਕੁਮਾਰ, ਗੌਤਮ ਸਾਂਪਲਾ, ਚਮਨ ਦਾਸ ਸਾਂਪਲਾ, ਸ੍ਰੀਮਤੀ ਸੁਰਿੰਦਰ ਕੌਰ, ਰਾਣੀ, ਸ਼ਕੁੰਤਲਾ, ਕਮਲੇਸ਼, ਮਨਜੀਤ ਕੌਰ ਅਤੇ ਹੋਰ ਬਹੁਤ ਸਾਰੇ ਸ਼ਰਧਾਂਜਲੀ ਦੇਣ ਲਈ ਹਾਜ਼ਰ ਸਨ। ਸ਼ਰਧਾਂਜਲੀ ਮੌਕੇ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ