ਗਰੀਬਾਂ ਨੂੰ ‘ਲੱਖਪਤੀ’ ਤੇ ਔਰਤਾਂ ਨੂੰ ‘ਮਾਲਕਣਾਂ’ ਬਣਾਇਆ

(ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿੱਚ ਉਨ੍ਹਾਂ ਦੀ ਸਰਕਾਰ ਨੇ ਤਿੰਨ ਕਰੋੜ ਲੋਕਾਂ ਨੂੰ ‘ਪੱਕੇ’ ਘਰ ਦੇ ਕੇ ਉਨ੍ਹਾਂ ਨੂੰ ‘ਲੱਖਪਤੀ’ ਬਣਾ ਦਿੱਤਾ ਹੈ। ਉਨ੍ਹਾਂ ਇਸ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਇਨ੍ਹਾਂ ਵਿੱਚੋਂ ਬਹੁਤੇ ਘਰ ਔਰਤਾਂ ਦੇ ਨਾਮ ’ਤੇ ਹਨ, ਜੋ ਹੁਣ ‘ਮਾਲਕਣਾਂ’ ਬਣ ਗਈਆਂ ਹਨ। ਉਨ੍ਹਾਂ ਕਿਹਾ ਗਰੀਬ ਬੰਦਿਆਂ ਦਾ ਸਭ ਤੋਂ ਵੱਡਾ ਸੁਪਨਾ ਇਹੀ ਹੁੰਦਾ ਹੈ ਕਿ ਉਨ੍ਹਾਂ ਦਾ ਆਪਣਾ ਘਰ ਹੋਵੇ। ਬਜਟ ਵਿੱਚ ਗਰੀਬਾਂ ਨੂੰ 80 ਲੱਖ ਪੱਕੇ ਮਕਾਨ ਦੇਣ ਲਈ 48,000 ਕਰੋੜ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਲੋਕਾਂ ਨੂੰ ਗਰੀਬੀ ’ਚੋਂ ਬਾਹਰ ਕੱਢਣ ਦਾ ਇਕ ਢੰਗ ਤਰੀਕਾ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਜਟ ਗ਼ਰੀਬ ਤੇ ਮੱਧਵਰਗ ਨੂੰ ਬੁਨਿਆਦੀ ਸਹੂਲਤਾਂ ਦੇਣ ’ਤੇ ਕੇਂਦਰਿਤ: ਮੋਦੀ
Next articleਪੰਜਾਬ ’ਚ ਮੁੱਖ ਮੰਤਰੀ ਚਿਹਰੇ ਲਈ ਕਾਂਗਰਸ ਨੇ ਮੰਗੀ ਲੋਕ ਰਾਏ