* ਬੁੱਧ ਗਯਾ ਮੁਕਤੀ ਅੰਦੋਲਨ ਵਿਚ ਪੰਜਾਬ ਤੋਂ ਉਪਾਸਕ ਬੁੱਧ ਗਯਾ ਭੇਜੇ ਜਾਣਗੇ *ਸ੍ਰੀ ਲਾਮਾ ਜੀ ਦੀ ਪੰਜਾਬ ਫੇਰੀ ਦੀ ਸਫਲਤਾਪੂਰਵਕ ਹੋਣ ਲਈ ਸਾਰਿਆਂ ਦਾ ਧੰਨਵਾਦ
ਜਲੰਧਰ ,(ਸਮਾਜ ਵੀਕਲੀ) (ਪਰਮਜੀਤ ਜੱਸਲ)-ਅੱਜ ਬੁੱਧਿਸਟ ਭਾਈਚਾਰੇ ਦੀ ਮੀਟਿੰਗ ਸ੍ਰੀ ਹੁਸਨ ਲਾਲ ਬੌਧ ਦੀ ਪ੍ਰਧਾਨਗੀ ‘ਚ ਬੁੱਧ ਵਿਹਾਰ ਸਿਧਾਰਥ ਨਗਰ ਜਲੰਧਰ ਵਿਖੇ ਹੋਈ ਅਤੇ ਬੁੱਧਿਸਟਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਮੁੱਦਿਆਂ ਉੱਪਰ ਗੰਭੀਰ ਰੂਪ ਵਿੱਚ ਚਰਚਾ ਕੀਤੀ ਗਈ ।ਬੁੱਧ ਪੂਰਨਿਮਾ ਦੀ ਪੰਜਾਬ ਵਿੱਚ ਛੁੱਟੀ ਕਰਾਉਣ ਲਈ ,ਘੱਟ ਗਿਣਤੀ ਪੰਜਾਬ ਕਮਿਸ਼ਨ ਵਿੱਚ ਬੁੱਧਿਸਟਾਂ ਦਾ ਨੁਮਾਇੰਦਾ ਰੱਖਣ ਬਾਬਤ, ਬੁੱਧ ਗਯਾ ਮੁਕਤੀ ਅੰਦੋਲਨ ਵਿੱਚ ਭਾਗੀਦਾਰੀ ਕਰਨ ਲਈ। ਯੂ.ਕੇ. ਤੋਂ ਆਏ ਡਾ. ਹਰਬੰਸ ਵਿਰਦੀ ਅਤੇ ਮਨੋਹਰ ਵਿਰਦੀ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਦ ਪੰਜਾਬ ਵਿੱਚ ਸਾਰੇ ਧਰਮਾਂ ਦੇ ਉਤਸਵ ਦੀ ਸਰਕਾਰੀ ਛੁੱਟੀ ਕੀਤੀ ਜਾਂਦੀ ਹੈ ਤਦ ਬੁੱਧ ਪੂਰਨਿਮਾ ਵਾਲੇ ਦਿਨ ਪੰਜਾਬ ਵਿੱਚ ਗਜ਼ਟਿਡ ਛੁੱਟੀ ਕਿਉਂ ਨਹੀਂ ਕੀਤੀ ਜਾਂਦੀ ਹੈ? ਇਹ ਪੰਜਾਬ ਸਰਕਾਰ ਵੱਲੋਂ ਬੋਧੀ ਭਾਈਚਾਰੇ ਨਾਲ ਸਰਾਸਰ ਧੱਕਾ ਅਤੇ ਉਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਬੁੱਧ ਪੂਰਨਿਮਾ ਵਾਲੇ ਦਿਨ ਗਜ਼ਟਿਡ ਛੁੱਟੀ ਕਰੇ । ਡਾ. ਹਰਬੰਸ ਬਿਰਦੀ ਯੂਕੇ ਨੇ ਕਿਹਾ ਕਿ ਉਹ ਦਿੱਲੀ ਵਿੱਚ ਸ੍ਰੀ ਆਕਾਸ਼ ਲਾਮਾ ਜੀ ਜਨਰਲ ਸਕੱਤਰ ਆਲ ਇੰਡੀਆ ਬੁੱਧਿਸਟ ਫੋਰਮ ਦੇ ਨਾਲ ਪ੍ਰੈਸ ਕਾਨਫਰੰਸ ਤੋਂ ਬਾਅਦ ਇੰਗਲੈਂਡ ਅਮਰੀਕਾ ਅਤੇ ਬੋਧੀ ਦੇਸ਼ਾਂ ਦੀਆਂ ਐਮਬੈਂਸੀਆਂ ਨੂੰ ਮੈਮਰੰਡਮ ਦੇ ਕੇ ਆਏ ਹਨ, ਜਿਸ ਵਿੱਚ ਉਹਨਾਂ ਮੰਗ ਕੀਤੀ ਕਿ ਬੋਧ ਗਯਾ ਮੰਦਰ ਐਕਟ 1949 ਰੱਦ ਕੀਤਾ ਜਾਵੇ ਅਤੇ ਬੋਧ ਗਯਾ ਮਹਾਂਬੁਧ ਵਿਹਾਰ ਦਾ ਕੰਟਰੋਲ ਨਿਰੋਲ ਬੋਧੀਆਂ ਨੂੰ ਸੌਂਪਿਆ ਜਾਵੇ। ਮਨੋਹਰ ਬਿਰਦੀ ਯੂਕੇ ਨੇ ਕਿਹਾ ਕਿ ਧੰਮਾ ਵੇਵਜ ਵੱਲੋਂ ਬੁੱਧ ਗਯਾ ਮੁਕਤੀ ਅੰਦੋਲਨ ਦਾ ਸੁਨੇਹਾ ਅਸੀਂ ਪੂਰੇ ਵਿਸ਼ਵ ਵਿੱਚ ਦੇ ਰਹੇ ਹਾਂ।ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਬੁੱਧਿਸ਼ਟਾਂ ਦੇ ਵਫਦ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਜਾਵੇਗਾ ਤਾਂ ਜੋ ਉਹਨਾਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਬੁੱਧ ਪੂਰਨਿਮਾ ਦੀ ਗਜ਼ਟਿਡ ਛੁੱਟੀ ਕੀਤੀ ਜਾਵੇ ਅਤੇ ਘੱਟ ਗਿਣਤੀ ਕਮਿਸ਼ਨ ਪੰਜਾਬ ਵਿੱਚ ਬੁੱਧਿਸਟ ਨੁਮਾਇੰਦਾ ਨਾਮਜ਼ਦ ਕੀਤਾ ਜਾਵੇ। ਇੱਕ ਹੋਰ ਫੈਸਲਾ ਕਰਕੇ ਬੁੱਧ ਗਯਾ ਮੁਕਤੀ ਅੰਦੋਲਨ ਵਾਸਤੇ ਪੰਜਾਬ ਤੋਂ ਕਾਫੀ ਸੰਖਿਆ ਵਿੱਚ ਬੁੱਧ ਗਯਾ ਭੇਜੇ ਜਾਣਗੇ ।ਸ੍ਰੀ ਆਕਾਸ਼ ਲਾਮਾ ਜੀ ਦੀ ਪੰਜਾਬ ਫੇਰੀ ਸਫਲਤਾਪੂਰਵਕ ਹੋਣ ਲਈ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ ।ਵਿਸ਼ੇਸ਼ ਕਰਕੇ ਸ੍ਰੀ ਮਨੋਹਰ ਵਿਰਦੀ, ਡਾ. ਹਰਬੰਸ ਵਿਰਦੀ, ਰਾਮ ਲਾਲ ਰਾਹੀ, ਸੋਹਣ ਲਾਲ ਸਾਂਪਲਾ ,ਧੰਮਾ ਵੇਵਜ਼ ਅਤੇ ਪ੍ਰਿੰਸੀਪਲ ਪਰਮਜੀਤ ਜੱਸਲ ਨੂੰ ਧੰਨਵਾਦ ਦਿੱਤਾ ਗਿਆ।ਇਸ ਮੀਟਿੰਗ ਵਿੱਚ ਡਾਕਟਰ ਹਰਬੰਸ ਵਿਰਦੀ ਯੂਕੇ, ਮਨੋਹਰ ਲਾਲ ਵਿਰਦੀ ਯੂ.ਕੇ,ਐਡਵੋਕੇਟ ਹਰਭਜਨ ਸਾਂਪਲਾ, ਹੁਸਨ ਲਾਲ ਬੋਧ, ਬਲਦੇਵ ਰਾਜ ਜੱਸਲ,ਮੁੰਨਾ ਲਾਲ ਬੋਧ, ਬਲਦੇਵ ਰਾਜ ਭਾਰਦਵਾਜ, ਚਮਨ ਸਾਂਪਲਾ, ਰਾਮ ਨਾਥ ਸੁੰਡਾ, ਚੰਚਲ ਬੋਧ, ਸੁਰੇਸ਼ ਚੰਦਰ ਆਰ.ਸੀ.ਐਫ. ਕਪੂਰਥਲਾ, ਰਾਜ ਕੁਮਾਰ ,ਰਜਿੰਦਰ ਕੁਮਾਰ ,ਰਾਜੇਸ਼ ਬਿਰਦੀ, ਰੰਜੀਵ ਕੁਮਾਰ ਫਗਵਾੜਾ ,ਜਸਵਿੰਦਰ ਸਿੰਘ ਅਤੇ ਹੋਰ ਉਪਾਸਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj