ਡਾ. ਪੰਪੋਸ ਦੇ ਕਾਤਲਾਂ ਨੂੰ ਜਲਦ ਸਜਾਵਾਂ ਦੇਣ ਦੀ ਕੀਤੀ ਮੰਗ
(ਸਮਾਜ ਵੀਕਲੀ)
(ਮਹਿੰਦਰ ਰਾਮ ਫੁੱਗਲਾਣਾ)- ਜਲੰਧਰ ਬੁੱਧ ਵਿਹਾਰ ਟਰੱਸਟ (ਰਜਿ.) ਸੋਫੀ ਪਿੰਡ ਦੇ ਪ੍ਰਬੰਧਕਾਂ ਨੇ “ਅੰਤਰਰਾਸ਼ਟਰੀ ਮਹਿਲਾ ਦਿਵਸ” ਮਨਾਇਆ। “ਅੰਤਰਰਾਸ਼ਟਰੀ ਮਹਿਲਾ ਦਿਵਸ” ਮਨਾਉਂਦਿਆਂ ਹਰਭਜਨ ਦਾਸ ਸਾਂਪਲਾ ਸਕੱਤਰ ਬੁੱਧ ਵਿਹਾਰ ਟਰੱਸਟ ਨੇ ਕਿਹਾ ਕਿ ਤਥਾਗਤ ਬੁੱਧ ਨੇ 2500 ਸਾਲ ਪਹਿਲਾਂ “ਭਿਖਸ਼ਣੀ ਸੰਘ” ਔਰਤਾਂ ਨੂੰ ਇਜ਼ਤ ਮਾਣ ਦਿੱਤਾ ਸੀ ਅਤੇ ਪੂਰੇ ਵਿਸ਼ਵ ਵਿੱਚ ਨਾਰੀ ਜਾਤੀ ਨੂੰ ਮਰਦਾਂ ਦੇ ਬਰਾਬਰ ਹੱਕ ਹਕੂਕ ਦਿੱਤੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਹਿੰਦੂ ਕੋਡ ਬਿੱਲ ਬਣਾ ਕੇ ਭਾਰਤੀ ਨਾਰੀ ਦੀ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਸੀ।
ਇਸ ਮੌਕੇ ਸਾਰੇ ਪ੍ਰਬੰਧਕਾਂ ਨੇ ਹੋਣਹਾਰ ਧੀ ਡਾਕਟਰ ਪੰਪੋਸ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਭਾਰਤ ਦੀ ਆਈ ਪੀ ਸੀ ਦੀ ਧਾਰਾ 302 ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਟਰੱਸਟ ਦੇ ਸਮੁੱਚੇ ਆਗੂਆਂ ਨੇ ਆਖਿਆ ਕਿ ਅਨੁਸੂਚਿਤ ਜਾਤੀ, ਪਛੜੇ ਸਮਾਜ, ਇਨਸਾਫ਼ ਪਸੰਦ ਲੋਕਾਂ ਨੂੰ, ਸਮਾਜ ਤੇ ਸੰਵਿਧਾਨ ਦੀ ਕਦਰ ਕਰਨ ਵਾਲਿਆਂ ਨੂੰ, ਔਰਤਾਂ ਦਾ ਦਰਜਾ ਮਰਦ ਬਰਾਬਰ ਸਮਝਣ ਵਾਲਿਆਂ ਨੂੰ ਹੋਣਹਾਰ ਡਾਕਟਰ ਪੰਪੋਸ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇਆਂ ਦੋਸ਼ੀਆਂ ਨੂੰ ਸਜਾਵਾਂ ਦਿਵਾ ਕੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਸਮਾਜ ਵਿੱਚ ਰਹਿਣ ਵਾਲੇ ਗੈਰ ਮਨੁੱਖੀ ਕਿਰਦਾਰ ਵਾਲਿਆਂ ਨੂੰ ਸਬਕ ਮਿਲਣਾ ਜਰੂਰੀ ਹੈ। ਇਸ ਮੌਕੇ ਸਤਪਾਲ ਕੌਰ, ਪਰਮਜੀਤ ਕੌਰ, ਸਿਮਰੋਂ, ਬਲਦੀਸ਼ ਕੌਰ, ਮੋਨਿਕਾ, ਦਿਸ਼ਾਤ, ਨਵੀਨ, ਭਜਨ ਸਿੰਘ, ਰੇਸ਼ਮ ਲਾਲ ਸਾਬਕਾ ਸਰਪੰਚ, ਚਮਨ ਦਾਸ ਸਾਂਪਲਾ, ਡਾਕਟਰ ਅਵਿਨਾਸ਼ ਸੌਂਧੀ, ਕਾਂਤਾ ਅਤੇ ਹੋਰ ਸ਼ਾਮਿਲ ਸਨ।