ਬੁੱਧ ਵਿਹਾਰ ਸੋਫੀ ਪਿੰਡ ‘ਚ ਸ. ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਗਿਆ

ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਅੱਜ ਬੁੱਧ ਵਿਹਾਰ ਟਰੱਸਟ ਵਲੋਂ ਸੋਫੀ ਪਿੰਡ ਦੇ ਬੁੱਧ ਵਿਹਾਰ ਵਿੱਚ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਵਸ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਟਰੱਸਟ ਦੇ ਜਨ. ਸਕੱਤਰ ਐਡਵੋਕੇਟ ਹਰਭਜਨ ਸਾਂਪਲਾ ਨੇ ਕਿਹਾ ਕਿ ਸਰਦਾਰ ਭਗਤ ਸਿੰਘ ਜੀ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੁਰਬਾਨੀ ਦਿੱਤੀ। ਜਿਸ ਨੂੰ ਦੇਸ਼ ਵਾਸੀ ਹਮੇਸ਼ਾ ਯਾਦ ਰੱਖਣਗੇ। ਸਕੂਲ ਦੇ ਵਿਦਿਆਰਥੀਆਂ ਵੱਲੋਂ ਸਰਦਾਰ ਭਗਤ ਸਿੰਘ ਬਾਰੇ ਵਿਚਾਰ, ਗੀਤ, ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਟਰੱਸਟ ਵੱਲੋਂ ਸਨਮਾਨ ਵੀ ਕੀਤਾ। ਇਹਨਾਂ ਤੋਂ ਇਲਾਵਾ ਡਾਕਟਰ ਗੋਪਾਲ ਚੌਹਾਨ, ਚਮਨ ਦਾਸ ਸਾਂਪਲਾ ਅਤੇ ਹੋਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਾਦੇ ਸਮਾਗਮ ਵਿੱਚ ਸਰਦਾਰੀ ਲਾਲ, ਨਰੇਸ਼ ਕੁਮਾਰ, ਗੌਤਮ, ਬਲਦੀਸ਼ ਕੌਰ, ਸੁਰਿੰਦਰ ਕੁਮਾਰ, ਵਰੁਨ ਸਾਂਪਲਾ, ਨਿੱਕੀ, ਰੱਜਤ ,ਜਸਕੀਰਤ ਸਿੰਘ, ਸੁਹਾਨੀ, ਤਰੀਸ਼ਾ ਮਾਹੀ,ਅਰੁਣ , ਨਵਰਾਜ , ਸਮਰ, ਲਵ, ਮਾਇਆ ਅਤੇ ਹੋਰ ਬਹੁਤ ਸਾਰੇ ਉਪਾਸਕ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬੋਧੀ ਭਾਈਚਾਰੇ ਦੇ ਵਫਦ ਵੱਲੋਂ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਮੈਮੋਰੰਡਮ ਦਿੱਤਾ * ਸਰਕਾਰ ਬੁੱਧ ਪੂਰਨਿਮਾ ਦੀ ਸਰਕਾਰੀ ਛੁੱਟੀ ਐਲਾਨੇ–ਬਸਪਾ ਵਿਧਾਇਕ
Next article“ਪੰਜਾਬ ਦੀਆਂ ਧੀਆਂ ਦਾ ਹਾਕੀ ਮੇਲਾ “ਜਰਖੜ ਖੇਡ ਸਟੇਡੀਅਮ ਵਿਖੇ ਸ਼ੁਰੂ