ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਬੁੱਧ ਵਿਹਾਰ ਮਕਸੂਦਾਂ, ਜਲੰਧਰ ਵਿਖੇ ਪ੍ਰਬੁੱਧ ਭਾਰਤ ਫਾਉਂਡੇਸ਼ਨ ਵਲੋਂ “ਡਾ. ਅੰਬੇਡਕਰ ਜੀ ਦਾ ਜੀਵਨ ਅਤੇ ਸੰਘਰਸ਼ ” ਪੁਸਤਕ ‘ਤੇ 16ਵੀਂ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ 25 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਬੁੱਧ ਵਿਹਾਰ ਟਰੱਸਟ ਮਕਸੂਦਾਂ ਦੇ ਜਨਰਲ ਸਕੱਤਰ ਧੰਮਾਚਾਰੀ ਅਚਲ ਕੀਰਤੀ (ਬਲਦੇਵ ਰਾਜ ਜੱਸਲ) ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਬਾਬਾ ਸਾਹਿਬ ਜੀ ਦੇ ਜੀਵਨ ਸੰਘਰਸ਼ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਜੋ ਤੁਸੀਂ ਉੱਚ ਵਿੱਦਿਆ ਪ੍ਰਾਪਤ ਕਰਕੇ ਆਪਣੇ ਸਮਾਜ ਦੀ ਬੇਹਤਰੀ ਲਈ ਆਪਣਾ ਬਣਦਾ ਯੋਗਦਾਨ ਪਾ ਸਕੋ, ਜਿਸ ਨਾਲ ਸਾਡਾ ਸਮਾਜ ,ਕੌਮ ਅਤੇ ਰਾਸ਼ਟਰ ਮਜਬੂਤ ਹੋ ਕੇ ਤਰੱਕੀ ਦੇ ਰਸਤੇ ‘ਤੇ ਜਾਵੇਗਾ । ਤਥਾਗਤ ਬੁੱਧ ਦੇ ਸੰਦੇਸ਼ ਸਮਾਨਤਾ , ਸੁਤੰਤਰਤਾ, ਭਾਈਚਾਰਾ ‘ਤੇ ਪਹਿਰਾ ਦਿੰਦੇ ਹੋਏ ਲੋਕਤੰਤਰ ਦੀ ਬਹਾਲੀ ਹੋਵੇਗੀ। ਇਹਨਾਂ ਤੋਂ ਇਲਾਵਾ ਬੁੱਧ ਵਿਹਾਰ ਟਰੱਸਟ ਮਕਸੂਦਾਂ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



