ਬੁੱਧ ਸਮ੍ਰਿਤੀ ਚਿੰਨ੍ਹ-
(ਸਮਾਜ ਵੀਕਲੀ)-
ਰਾਜ ਮਹਾਰਾਜਾ ਰਣਜੀਤ ਸਿੰਘ ਦਾ
ਵਿਲੱਖਣ ਪ੍ਰਦਰਸ਼ਨੀ ਲੱਗੀ ਦਿੱਲੀ ਚ ਇਤਿਹਾਸ ਦੀਆਂ ਪਰਤਾਂ ਖੋਲਦੀ,
ਐਨ.ਐਨ.ਵੋਹਰਾ ਕੀਤਾ ਉਦਘਾਟਨ, ਫਰਾਂਸੀਸੀ ਅਧਿਕਾਰੀ ਵੈਂਚੁਰਾ, ਨਾਲ ਬੋਲਦੀ।
1830’ਚ ਪੁਰਾਤੱਤਵੀ ਖੁਦਾਈ ਹੋਈ, ਰਾਵਲਪਿੰਡੀ ਦੇ ਉੱਤਰ ਪੱਛਮ ‘ਚ ਫਰੋਲਦੀ,
ਸ਼ੱਕ ਪਿਆ ਸੀ ਸਿਕੰਦਰ ਮਹਾਨ ਦਾ ਘੋੜਾ ਦਫਨਾਇਆ, ਜਿੱਥੇ ਮਾਨੀਕਿਆਲਾ ਟੋਲਦੀ।
ਇਨ੍ਹਾਂ ਬੁੱਧ-ਸਮ੍ਰਿਤੀ ਚਿੰਨਾਂ ਨੂੰ ਦੇਖ ਕੇ, 2300 ਸਾਲ ਪੁਰਾਣੇ ਇਤਿਹਾਸ ਦੀ,
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਕੀਤੀ ਖੁਦਾਈ ਦੀ ਬਾਤ ਸੀ।
ਇਨ੍ਹਾਂ ਚਿੰਨਾਂ ਨੂੰ ਸਤੂਪਾਂ ਵਿੱਚ ਕੀਤਾ ਗਿਆ ਸੀ ਸਥਾਪਤ, ਜੋ ਕਦੀ ਨ੍ਹੀਂ ਦੇਖੇ,
ਅਸ਼ੋਕ ਸਤੰਭ ਵੀ ਸਾਰਨਾਥ ਦੀ ਖੁਦਾਈ ਵਿੱਚੋਂ ਕੱਢ ਕੇ ਮਿੱਟੇ ਭੁਲੇਖੇ।
ਕੌਮੀ ਚਿੰਨ੍ਹ ਬਣਾਇਆ ਅਸ਼ੋਕ ਸਤੰਭ ਤੇ ਬਣੇ ਧੰਮ ਚੱਕਰ ਨੂੰ,
ਆਜ਼ਾਦ ਭਾਰਤ ਦੇ ਕੌਮੀ ਝੰਡੇ ਦਾ ਕੇਂਦਰੀ ਨਿਸ਼ਾਨ ਬਣਾਇਆ ਇਸ ਵਣਤਰ ਨੂੰ।
ਸੰਵਿਧਾਨ ਪੁਸਤਿਕਾ ਵਿੱਚ ਦਰਸਾਇਆ ਢੰਗ ਸ਼ਾਨਦਾਰ,
ਬੁੱਧ ਦਾ ਯਾਤਰਾ ਕਰਦਾ ਯਾਦਗਾਰੀ ਚਿੰਨ੍ਹ ਬਣਿਆ ਸੰਸਾਰੀ ਯਾਦਗਾਰ।
ਕੁਸ਼ਾਨ ਕਾਲ ਦੇ ਚਾਰ ਚਾਂਦੀ ਦੇ ਸਿੱਕੇ ਮਿਲੇ ਪਹਿਲੀ ਵਾਰ,
ਇੱਕ ਪਾਸੇ ਭਗਵਾਨ ਬੁੱਧ ਦੀ ਤਸਵੀਰ, ਦੂਸਰੇ ਪਾਸੇ ਕੁਸ਼ਾਨ ਰਾਜ।
ਕੁਜੁਲਾ ਕੈਡਫਾਈਸਜ਼ ਯੂ.ਏ. ਦਾ ਪਹਿਲਾ ਮੁਖੀ ਸੀ, ਟੱਪ ਕੇ ਆਇਆ ਹਿੰਦੂਕੁਸ਼ ਪਹਾੜ,
ਉਸ ਦਾ ਉੱਤਰਾਧਿਕਾਰੀ ਸੀ “ਵਿਮਾ” ਜਿਸ ਜਿੱਤਿਆ ਉੱਤਰੀ ਭਾਰਤ ਦਾ ਵੱਡਾ ਆਕਾਰ।
ਦੁਨੀਆ ਦੇ ਇਸ ਹਿੱਸੇ ਨੇ ਦੇਖੇ ਬਹੁਤ ਘਮਾਸਾਨ,
ਪਾਕਿਸਤਾਨ, ਅਫਗਾਨਿਸਤਾਨ, ਇਰਾਨ, ਅਜਰਬਾਈਜਾਨ ਤੇ ਉਜ਼ਬੇਕਸਥਾਨ ।
ਕਸ਼ਮੀਰ, ਪੰਜਾਬ, ਹਿਮਾਚਲ, ਉੱਤਰਾਖੰਡ, ਦਿੱਲੀ ਤੇ ਰਾਜਸਥਾਨ,
ਮੁੱਖ ਰਾਜ ਸਨ ਕਨਿਸ਼ਕ, ਬਾਹੀ, ਤਕਸ਼ਿਲਾ, ਬਕਤਰੀਅਨ, ਸਸਾਨੀਅਨ ਤੇ ਕੁਸ਼ਾਨ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਹਾਲ ਆਬਾਦ# 639ਸੈਕਟਰ40ਏ ਚੰਡੀਗੜ੍ਹ -160036
ਫੋਨ ਨੰਬਰ : 987469639