ਬੁੱਧ ਪੂਰਨਿਮਾ ਸਮਾਰੋਹ ਅੰਬੇਡਕਰ ਭਵਨ ਵਿਖੇ 5 ਮਈ ਨੂੰ

ਫੋਟੋ ਕੈਪਸ਼ਨ: ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਕਾਰਕੁਨ

ਜਲੰਧਰ (ਸਮਾਜ ਵੀਕਲੀ)- ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਅੰਬੇਡਕਰ ਭਵਨ ਜਲੰਧਰ ਵਿਖੇ ਸੁਸਾਇਟੀ ਦੇ ਪ੍ਰਧਾਨ ਸੋਹਣ ਲਾਲ ਸਾਬਕਾ ਡੀ.ਪੀ.ਆਈ (ਕਾਲਜਾਂ) ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਦੇ 132ਵੇਂ ਜਨਮ ਦਿਨ ਸਮਾਗਮ ਜੋ ਕਿ14 ਅਪ੍ਰੈਲ, 2023 ਨੂੰ ਸੁਸਾਇਟੀ ਵੱਲੋਂ ਮਨਾਇਆ ਗਿਆ ਹੈ, ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ 5 ਮਈ, 2023 ਨੂੰ ਅੰਬੇਡਕਰ ਭਵਨ ਵਿਖੇ ਹਰ ਸਾਲ ਦੀ ਤਰ੍ਹਾਂ ਬੁੱਧ ਪੂਰਨਿਮਾ ਸਮਾਰੋਹ ਸ਼ਰਧਾ ਅਤੇ ਉਤਸ਼ਾਹ ਨਾਲ ਵੱਡੇ ਪੱਧਰ ‘ਤੇ ਮਨਾਉਣ ਦਾ ਫੈਸਲਾ ਕੀਤਾ ਗਿਆ।

ਭਾਰਦਵਾਜ ਨੇ ਦੱਸਿਆ ਕਿ ਅੰਬੇਡਕਰ ਭਵਨ ਉਹ ਇਤਿਹਾਸਕ ਸਥਾਨ ਹੈ ਜਿੱਥੇ ਬਾਬਾ ਸਾਹਿਬ ਡਾ: ਅੰਬੇਡਕਰ 27 ਅਕਤੂਬਰ, 1951 ਨੂੰ ਆਏ ਸਨ ਅਤੇ ਲੱਖਾਂ ਲੋਕਾਂ ਨੂੰ ਸੰਬੋਧਨ ਕੀਤਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮੀਟਿੰਗ ਵਿੱਚ ਮੈਡਮ ਸੁਦੇਸ਼ ਕਲਿਆਣ ਪ੍ਰੋਗਰਾਮ ਐਗਜ਼ੀਕਿਊਟਿਵ (ਰਿਟਾ.) ਦੂਰਦਰਸ਼ਨ ਕੇਂਦਰ ਜਲੰਧਰ, ਡਾ. ਜੀ.ਸੀ. ਕੌਲ ਐੱਮ. ਏ. ਪੀਐਚ. ਡੀ. ਪ੍ਰੋਫੈਸਰ (ਰਿਟਾ.) ਅਤੇ ਲਾਹੌਰੀ ਰਾਮ ਬਾਲੀ ਸੰਪਾਦਕ ਭੀਮ ਪਤ੍ਰਿਕਾ ਨੂੰ ਮੁਖ ਬੁਲਾਰਿਆਂ ਵਜੋਂ ਬੁਲਾਉਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਤੋਂ ਇਲਾਵਾ ਹੋਰ ਵਿਦਵਾਨ ਵੀ ਆਪਣੇ ਮਹਾਂਮਾਨਵ ਬੁੱਧ ਦੀਆਂ ਸਿਖਿਆਵਾਂ ‘ਤੇ ਵਿਚਾਰ ਪੇਸ਼ ਕਰਨਗੇ। ਇਸ ਮੌਕੇ ਲਾਹੌਰੀ ਰਾਮ ਬਾਲੀ, ਮੈਡਮ ਸੁਦੇਸ਼ ਕਲਿਆਣ, ਪ੍ਰੋਫੈਸਰ ਬਲਬੀਰ, ਪਰਮਿੰਦਰ ਸਿੰਘ ਖੁੱਤਣ ਐਡਵੋਕੇਟ , ਤਿਲਕ ਰਾਜ, ਨਿਰਮਲ ਬਿੰਜੀ, ਵਿਨੋਦ ਕਲੇਰ, ਪਿਸ਼ੋਰੀ ਲਾਲ ਸੰਧੂ, ਕੁਲਦੀਪ ਭੱਟੀ ਐਡਵੋਕੇਟ ਆਦਿ ਹਾਜ਼ਰ ਸਨ।

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

 

Previous articleअंडिका बाग पहुंचे फूलपुर एसडीएम ने दी धमकी कि धरना बंद करो नहीं तो दर्ज करेंगे एफआईआर
Next articleबुद्ध पूर्णिमा समारोह अंबेडकर भवन में 5 मई को