ਬੁੱਧ ਗਯਾ ਮੁਕਤੀ ਅੰਦੋਲਨ ਲਈ ਏਕੇ ਦਾ ਸੱਦਾ-ਸ੍ਰੀ ਆਕਾਸ਼ ਲਾਮਾ

*ਪੰਜਾਬ ਫੇਰੀ ਦੌਰਾਨ ਖਹਿਰਾ, ਬੰਗਾ ਅਤੇ ਤਕਸ਼ਿਲਾ ਮਹਾਂਬੁੱਧ ਵਿਹਾਰ ‘ਚ ਅੰਦੋਲਨ ‘ਤੇ ਵਿਚਾਰਾਂ
*ਪੰਜਾਬ ਬੁੱਧਿਸਟ ਸੋਸਾਇਟੀ ਵੱਲੋਂ ਭਰਵਾਂ ਸਵਾਗਤ

ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ)-ਅੱਜ ਤਕਸ਼ਿਲਾ ਮਹਾਂਬੁੱਧ ਵਿਹਾਰ, ਕਾਦੀਆਂ ਲੁਧਿਆਣਾ ਵਿਖੇ ਬੁੱਧ ਗਯਾ ਮੁਕਤੀ ਅੰਦੋਲਨ ਦੇ ਆਗੂ ਅਤੇ ਆਲ ਇੰਡੀਆ ਬੁੱਧਿਸ਼ਟ ਫੋਰਮ ਦੇ ਜਨਰਲ ਸਕੱਤਰ ਸ੍ਰੀ ਆਕਾਸ਼ ਲਾਮਾ ਜੀ ਨੇ ਕਿਹਾ ਕਿ ਸਾਰਿਆਂ ਨੂੰ ਤਨ ,ਮਨ ,ਧਨ ਨਾਲ ਇਸ ਅੰਦੋਲਨ ਦਾ ਸਾਥ ਦੇਣਾ ਚਾਹੀਦਾ ਹੈ। ਜੇਕਰ ਅਸੀਂ ਸਾਰੇ ਆਪਣੇ ਸਵਾਰਥਾਂ ਤੋਂ ਉੱਪਰ ਉੱਠ ਕੇ ਏਕੇ ਨਾਲ ਸੰਘਰਸ਼ ਕਰੀਏ ਤਾਂ ਆਪਾਂ ਇਸ ਅੰਦੋਲਨ ‘ਤੇ ਯਕੀਨੀ ਜਿੱਤ ਪ੍ਰਾਪਤ ਕਰ ਸਕਦੇ ਹਾਂ। ਜਿਸ ਨਾਲ ਸਾਡੇ ਪੁਰਖਿਆਂ ਦਾ ਸੁਪਨਾ ਪੂਰਾ ਹੋਵੇਗਾ। ਸ੍ਰੀ ਆਕਾਸ਼ ਲਾਮਾ ਜੀ ਦੀ ਪੰਜਾਬ ਫੇਰੀ ਦੌਰਾਨ ਦੂਸਰਾ ਦਿਨ ਵੀ ਪੂਰੀ ਤਰ੍ਹਾਂ ਨਾਲ ਵਿਆਸਥ ਰਿਹਾ। ਗੁਰਾਇਆ ਦੇ ਨੇੜੇ ਖਹਿਰਾ ਅਤੇ ਬੰਗਾ ਵਿਖੇ ਵੀ ਸ੍ਰੀ ਲਾਮਾ ਜੀ ਵਲੋਂ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਗਿਆ। ਇਹਨਾਂ ਵੱਖ -ਵੱਖ ਸਭਾਵਾਂ ਵਿੱਚ ਅੰਬੇਡਕਰੀ ਅਤੇ ਬੋਧੀ ਸੰਸਥਾਵਾਂ ਵਲੋਂ ਬੁੱਧ ਗਯਾ ਮੁਕਤੀ ਅੰਦੋਲਨ ਦਾ ਤਨ, ਮਨ, ਧੰਨ ਨਾਲ ਸਹਿਯੋਗ ਦੇਣ ਦਾ ਪ੍ਰਣ ਕੀਤਾ। ਇਹਨਾਂ ਮੌਕਿਆਂ ‘ਤੇ ਸੋਹਨ ਲਾਲ ਗਿੰਡਾ ਜੀ, ਡਾ. ਹਰਬੰਸ ਵਿਰਦੀ ਯੂ.ਕੇ, ਸ੍ਰੀਮਤੀ ਸ਼ਬੀਨਾ ਲਾਮਾ (ਪਤਨੀ ਸ੍ਰੀ ਆਕਾਸ਼ ਲਾਮਾ) ਆਗੂਆਂ ਨੇ ਬੁੱਧ ਗਯਾ ਮੁਕਤੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਆਪਣੇ ਵਿਚਾਰ ਸਾਂਝੇ ਕੀਤੇ। ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ ਪੰਜਾਬ ਬੁੱਧਿਸਟ ਸੋਸਾਇਟੀ , ਸ਼ਾਮ ਲਾਲ ਜੱਸਲ ਨਿਊਜ਼ੀਲੈਂਡ ਨੇ ਸ੍ਰੀ ਆਕਾਸ਼ ਲਾਮਾ ਜੀ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਦੇ ਬੁੱਧਿਸ਼ਟਾਂ ਵਲੋਂ ਇਸ ਅੰਦੋਲਨ ਨੂੰ ਕਾਮਯਾਬ ਕਰਨ ਲਈ ਪੂਰਾ -ਪੂਰਾ ਸਹਿਯੋਗ ਦਿੱਤਾ ਜਾਵੇਗਾ। ਅੰਬੇਡਕਰੀ ਅਤੇ ਬੋਧੀ ਉਪਾਸਕਾਂ ਨੇ ਅੰਮ੍ਰਿਤਸਰ ਵਿੱਚ ਸ਼ਰਾਰਤੀ ਅਨਸਰ ਵੱਲੋਂ ਡਾ. ਅੰਬੇਡਕਰ ਜੀ ਦੀ ਮੂਰਤੀ ਦਾ ਅਪਮਾਨ ਕੀਤੇ ਜਾਣ ‘ਤੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਹੋ ਜਿਹੀ ਘਿਨਾਉਣੀ ਹਰਕਤ ਕਰਨ ਵਾਲੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕੀਤਾ ਜਾਵੇ। ਦਲਿਤ- ਸਿੱਖ ਭਾਈਚਾਰੇ ਨੂੰ ਬਰਕਰਾਰ ਰੱਖਿਆ ਜਾਵੇ। ਇਸ ਤੋਂ ਉਪਰੰਤ ਪੰਜਾਬ ਬੁੱਧਿਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਹਰਭਜਨ ਸਾਂਪਲਾ , ਮਨੋਜ ਕੁਮਾਰ ਜਨ. ਸਕੱਤਰ ,ਰਾਮ ਦਾਸ ਗੁਰੂ ਖਜ਼ਾਨਚੀ , ਸ਼ਾਮ ਲਾਲ ਜੱਸਲ ਉਪ ਪ੍ਰਧਾਨ ,ਦੇਸ ਰਾਜ ਚੌਹਾਨ, ਰਾਮ ਨਰਾਇਣ ਬੌਧ ਅਤੇ ਡਾ. ਤ੍ਰਰੀਭਵਨ ਵਲੋਂ ਸ੍ਰੀ ਆਕਾਸ਼ ਲਾਮਾ, ਡਾ. ਹਰਬੰਸ ਵਿਰਦੀ ਲੰਡਨ, ਸ੍ਰੀ ਸੋਹਨ ਲਾਲ ਗਿੰਡਾ ਜੀ ਅਤੇ ਸ਼੍ਰੀਮਤੀ ਸ਼ਬੀਨਾ ਲਾਮਾ ਦਾ ਬੁੱਕੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ।ਪੰਜਾਬ ਬੁੱਧਿਸਟ ਸੁਸਾਇਟੀ (ਰਜਿ) ਵੱਲੋਂ ਮਹਾਨ ਸ਼ਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਭੰਤੇ ਪ੍ਰਿਗਿਆ ਬੋਧੀ ਜੀ ਵਲੋਂ ਤ੍ਰੀਸ਼ਰਨ, ਅਤੇ ਅਸ਼ੀਰਵਾਦ ਦਿੱਤਾ ਗਿਆ। ਭੰਤੇ ਜੀ ਨੇ ਉਪਾਸਕਾ ਨੂੰ ਬੁੱਧ ਗਯਾ ਮੁਕਤੀ ਅੰਦੋਲਨ ਲਈ ਦਾਨ ਦੇਣ ਦੀ ਅਪੀਲ ਕੀਤੀ। ਸੋਹਨ ਲਾਲ ਸਾਂਪਲਾ ਜਰਮਨੀ, ਧੰਮਾ ਵੇਵਜ਼ ਟੀਮ, ਐਡਵੋਕੇਟ ਹਰਭਜਨ ਸਾਂਪਲਾ, ਸ੍ਰੀ ਰਾਮ ਪਾਲ ਰਾਹੀ ਦਾਨੀਆਂ ਵੱਲੋਂ ਇਸ ਅੰਦੋਲਨ ਲਈ ਦਾਨ ਦਿੱਤਾ ਗਿਆ।ਇਸ ਮੌਕੇ ‘ਤੇ ਸ੍ਰੀ ਸ਼ੰਕਰ ਰਾਓ ,ਜਗਦੀਸ਼ ਕੁਮਾਰ ,ਮੈਡਮ ਮੀਨੂੰ ਬੌਧ,ਨੈਣਦੀਪ ਬੌਧ,ਮਲਕੀਤ ਚੰਦ ,ਡਾਕਟਰ ਹਰਭਜਨ ਲਾਲ ਅਤੇ ਹੋਰ ਬਹੁਤ ਸਾਰੇ ਉ੍ਰਪਾਸਕ ਹਾਜ਼ਰ ਸਨ।

Previous articleਡਾ. ਐਸ. ਪੀ. ਸਿੰਘ ਉਬਰਾਏ ਪਿੰਡ ਦਾਨ ਸਿੰਘ ਵਾਲਾ ਦੇ ਅਗਨੀ ਪੀੜਤ ਪਰਿਵਾਰਾਂ ਲਈ ਬਣੇ ਮਸੀਹਾ।
Next articleਨੀ ਮੈਂ ਕਮਲੀ ਹਾਂ