(ਸਮਾਜ ਵੀਕਲੀ)-ਪੰਜਾਬ ਦੇ ਲੋਕਾਂ ਨੇ ਜੋ ਪਿਛਲੇ ਸਮਿਆਂ ਵਿੱਚ ਪੂਰਨੇ ਪਾਏ ਨੇ ਸਮੇਂ ਦੇ ਹਾਕਮਾਂ ਨੂੰ ਉਹ ਹਜ਼ਮ ਨਹੀਂ ਆ ਰਹੇ । ਹੁਣ ਬੇਅਦਬੀਆਂ ਕਰਵਾਉਣ ਦਾ ਨਵਾਂ ਤਰੀਕਾ ਲੱਭ ਲਿਆ। ਗੁਰੂ ਘਰ ਜਿਹੜੇ ਮਨੁੱਖਤਾ ਦੇ ਭਲੇ ਲਈ ਹਨ । ਹੁਣ ਦੋਖੀਆਂ ਨੇ ਪਹਿਰੇ ਹੇਠਾਂ ਕਰਵਾ ਦਿੱਤੇ ਹਨ।
ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਬਦਨਾਮ ਕਰਨ ਲਈ ਇਹ ਨਵੀਂ ਖੇਡ ਚੱਲੀ ਹੈ ਕਿਉਂਕਿ ਪੰਜਾਬੀਆਂ ਦਾ ਢੋਲ ਦੁਨੀਆਂ ਵਿੱਚ ਵੱਜਦਾ ਹੈ..ਇਨ੍ਹਾਂ ਦੀ ਬੱਲੇ ਬੱਲੇ ਹਜ਼ਮ ਨਹੀਂ ਹੁੰਦੀ। ਤਾਕਤਵਰ ਸਰਕਾਰਾਂ ਇਸ ਤਰ੍ਹਾਂ ਦੀਆਂ ਚਾਲਾਂ ਚੱਲਦੀਆਂ ਹਨ ਪਰ ਸਿੱਖ ਕੌਮ ਦਾ ਅਕਸ ਭੀੜ ਖਰਾਬ ਕਰ ਰਹੀ ਹੈ । ਇਸ ਭੀੜ ਦੇ ਵਿੱਚ ਉਹ ਸ਼ਾਮਲ ਹਨ ਜਿਹਨਾਂ ਦਾ ਘਰ ਦਾ ਚੁੱਲਾ ਗੁਰੂ ਘਰਾਂ ਦੇ ਕਾਰਨ ਚੱਲਦਾ ਹੈ। ਹਰ ਘਟਨਾ ਦੇ ਪਿੱਛੇ ਕੋਈ ਬੇਗਾਨਾ ਹੀ ਨਹੀਂ ਆਪਣੇ ਵੀ ਸ਼ਾਮਲ ਹਨ। ਨਹੁੰ ਮਾਸ ਦਾ ਰਿਸ਼ਤਾ ਹੈ । ਲੁੱਟਮਾਰ ਕਰਨ ਦੇ ਲਈ ਭਾਈਵਾਲੀ ਹੈ । ਦੇਖਿਆ ਸਿੱਖ ਲੱਗਦੇ ਹਨ ਪਰ ਜੜਾਂ ਵਿੱਚ ਤੇਲ ਦੇ ਰਹੇ ਹਨ। ਕੀ ਨਹੀਂ ਹੋਇਆ ; ਬਾਦਲ ਭਾਜਪਾ ਦੇ ਰਾਜ ਵਿੱਚ ? ਕਿਸੇ ਨੇ ਲਿਖਿਆ ਕਿ ਜਿਸ ਤਰ੍ਹਾਂ ਸਿੱਖ ਕੌਮ ਦੇ ਭੇਖ ਤੇ ਭੇਸ ਵਿੱਚ ਇਹ ਅਬਦਾਲੀ ਬਣੇ ਹਨ ਤੇ ਇਨ੍ਹਾਂ ਨੇ ਅਕਾਲੀ ਸ਼ਬਦ ਦਾ ਵੀ ਕਤਲ ਕਰ ਦਿੱਤਾ। ਕਦੇ ਅਕਾਲੀ ਅਖਵਾਉਣਾ ਮਾਣ ਤੇ ਸਤਿਕਾਰ ਹੁੰਦਾ ਸੀ ਪਰ ਪੰਜਾਹ ਸਾਲ ਦੇ ਵਿੱਚ ਇਸ ਅਕਾਲੀ ਸ਼ਬਦ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ। ਕੌਣ ਜੁੰਮੇਵਾਰ ਹੈ ਇਸਦਾ..? ਉਹ ਸਿੱਖ ਹਨ ਜੋ ਇਨ੍ਹਾਂ ਭੇਖਧਾਰੀਆਂ ਦੇ ਮਗਰ ਜੈਕਾਰੇ ਲਾਉਦੇ ਫਿਰ ਰਹੇ ਹਨ। ਲੋਕਾਂ ਦੀਆਂ ਨਸਲਾ ਤੇ ਫਸਲਾਂ ਤਬਾਹ ਕਰਨ ਵਾਲਿਆਂ ਦੇ ਮਗਰ ਜਾ ਰਹੇ ਹਨ ।
ਕੱਲ ਖਾਲੀ ਦਲ ਕੰਪਨੀ ਦੀ ਤੀਵੀਆਂ ਦੀ ਪ੍ਰਧਾਨ ਪਿਸਤੌਲ ਹੱਥ ਵਿੱਚ ਨੱਚਦੀ ਸੀ। ਉਸਨੇ ਸ਼ਰਮ ਲਾ ਕੇ ਪਾਸੇ ਰੱਖੀ ਹੋਈ ਸੀ ।
ਹੁਣ ਤੇ ਲੋਕੋ ਸਮਝ ਜਾਵੋ। ਸਭ ਕੁੱਝ ਇਹਨਾਂ ਦੇ ਰਾਹੀ ਹੀ ਹੋ ਰਿਹਾ ਹੈ । ਕਿਰਾਏ ਦੇ ਲੋਕ ਬਹੁਤ ਮਿਲ ਜਾਂਦੇ ਹਨ । ਜਿਵੇਂ ਕਿਰਾਏ ਉਤੇ ਸਮਾਨ ਮਿਲ ਜਾਂਦਾ। ਦੇਸ਼ ਦੀਆਂ ਸਰਕਾਰਾਂ ਨੇ ਲੋਕਾਂ ਨੂੰ ਵਿਕਣ ਯੋਗੇ ਕਰ ਦਿੱਤਾ ਹੈ।
ਪੰਜਾਬੀਓ ! ਹੋਸ਼ ਕਰੋ …ਰੁੜ ਤੇ ਖੁਰ ਚੱਲਿਆ ਪੰਜਾਬ ।
ਝੱਲੀ ਨਹੀਂ ਜਾ ਰਹੀ ਕਿਸਾਨਾਂ ਤੇ ਮਜ਼ਦੂਰਾਂ ਦੀ ਜਿੱਤ..
ਰਲਕੇ ਸਾਰੇ ਦੁਸ਼ਮਣ ਲੱਗੇ ਸਿੱਖ ਨੂੰ ਕਰਨ ਚਿੱਤ..
ਸਿਆਣੇ ਰਹੇ ਆਖਦੇ ਗੰਗੂ ਚੰਦੂ ਨਹੀਂ ਕਿਸੇ ਦੇ ਮਿੱਤ…
.ਇਲਤੀ ਬਾਬਾ ਆਖਦਾ ਲੋਕੋ ਹੋ ਨਾ ਜਾਇਓ ਦੁਬਾਰਾ ਚਿੱਤ ?
ਅੱਗ ਲਗਾਉਣ ਵਾਲੇ ਬਰੂਹਾਂ ਉੱਤੇ ਆ ਗਏ ਹਨ । ਦਿੱਲੀ ਵਾਲਿਆਂ ਨੂੰ ਕਿਸਾਨ ਮਜਦੂਰ ਅੰਦੋਲਨ ਭੁੱਲਿਆ ਨਹੀਂ ।ਤੁਸੀਂ ਲੱਗਦਾ ਭੁੱਲ ਗਏ ਹੋ? ਉਹਨਾਂ ਨੂੰ ਉਸਦਾ ਹੀ ਵੱਟ ਚੜ੍ਹਿਆ ਹੋਇਆ ਹੈ । ਮਨੀਪੁਰ, ਹਰਿਆਣਾ ਤੇ ਰਾਜਸਥਾਨ ਤੇ ਅਗਲਾ ਰਾਜ……?
ਆਪਣੀ ਤੇ ਆਪਣਿਆਂ ਦੀ ਰਾਖੀ ਕਰਦੇ ਰਹੋ।
ਬਾਰੂਦ ਹੱਥਾਂ ਵਿੱਚ ਚੁੱਕੀ ਭਾੜੇ ਦੀ ਫੌਜ ਖੜੀ ਹੈ ।
ਸੰਭਲੋ ਪੰਜਾਬੀ ਵੀਰੋ ਪੰਜਾਬ ਰੁਲ ਚੱਲਿਆ
ਪੰਜਾਬ ਖੁਰ ਚੱਲਿਆ ….
ਬੁੱਧ ਸਿੰਘ ਨੀਲੋੰ
94643 70823
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly