ਜ਼ੁਬਾਨ ਬੰਦੀ ਲਈ ਧਮਕੀ ਵਰਗੀ ਸੂਚਨਾ!
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ)ਜ਼ੁਬਾਨ ਬੰਦੀ ਕੇਵਲ ਸਰਕਾਰਾਂ ਹੀ ਨਹੀਂ ਕਰਦੀਆਂ, ਉਹ ਸੰਸਥਾ ਵੀ ਕਰਨ ਲੱਗੀ ਹੈ, ਜਿਹੜੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਹੈ। ਮੈਨੂੰ ਇਸ ਗੱਲ ਦੀ ਕੋਈ ਹੈਰਾਨੀ ਨਹੀਂ। ਪਰ ਇੱਕ ਸੰਸਥਾ ਇਸ ਤਰ੍ਹਾਂ ਦੂਜਿਆਂ ਦੇ ਮੋਢਿਆਂ ਉੱਤੇ ਬੰਦੂਕ ਰੱਖ ਕੇ ਚਲਾਉਣ ਲਈ ਸਾਜ਼ਿਸ਼ ਬਣਾ ਰਹੀ ਹੈ। ਕਿ ਮੈਂ ਪੰਜਾਬੀ ਸਾਹਿਤ ਤੇ ਖੋਜ ਵਿੱਚ ਹੋ ਰਹੇ ਘਪਲਿਆਂ ਖ਼ਿਲਾਫ਼ ਨਾ ਲਿਖਾਂ। ਮੈਂ ਇਹ ਖੋਜ ਕਾਰਜ ਪਿਛਲੇ ਪੱਚੀ ਸਾਲ ਤੋਂ ਕਰ ਰਿਹਾ ਹਾਂ। ਜਿਸਨੂੰ ਦੁਨੀਆਂ ਭਰ ਵਿੱਚ ਸਲਾਹਿਆ ਗਿਆ ਹੈ। ਇਸੇ ਤਰ੍ਹਾਂ ਪੰਜਾਬੀ ਸਾਹਿਤ ਅਕਾਡਮੀ ਦੇ ਵਿੱਚ ਪਿਛਲੇ ਸਮੇਂ ਵਿੱਚ ਇਕ ਸੀਨੀਅਰ ਮੀਤ ਪ੍ਰਧਾਨ ਦੀ ਕਿਰਦਾਰਕੁਸ਼ੀ ਕੀਤੀ ਗਈ ਸੀ। ਉਸ ਉਪਰ ਚੋਣ ਲੜਨ ਉਤੇ ਪਾਬੰਦੀ ਲਗਾਈ ਗਈ ਸੀ। ਇਸੇ ਤਰ੍ਹਾਂ ਦੀ ਮੇਰੀ ਕਿਰਦਾਰਕੁਸ਼ੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਪੰਜਾਬੀ ਦੇ ਪਾਠਕਾਂ ਤੇ ਲੇਖਕਾਂ ਨੂੰ ਇਸ ਸਬੰਧੀ ਜਾਣਕਾਰੀ ਦੇ ਰਿਹਾ ਹਾਂ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਲਾਇਬ੍ਰੇਰੀ ਸਬੰਧੀ ਮੇਰੀ 22 ਸਤੰਬਰ 2024 ਨੂੰ ਪਾਈ ਪੋਸਟ ਤੋਂ ਬਾਅਦ ਅੱਜ ( 23.09.2024 ) ਮੈਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਰਨਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਦਾ ਫੋਨ ਆਇਆ। ਉਹਨਾਂ ਨੇ ਕਿਹਾ ਤੁਹਾਨੂੰ ਦੋ ਸੂਚਨਾਵਾਂ ਦੇਣੀਆਂ ਹਨ। ਪਹਿਲੀ ਪੰਜਾਬੀ ਸਾਹਿਤ ਅਕਾਡਮੀ ਤੁਹਾਡੇ ਖਿਲਾਫ ਕੋਈ ਕਾਰਵਾਈ ਨਹੀਂ ਕਰੇਗੀ। ਕਾਰਜਕਾਰਨੀ ਮੈਂਬਰ ਦੀਪ ਜਗਦੀਪ ਦੀ ਤੁਸੀਂ ਹਿਮਾਇਤ ਕੀਤੀ ਸੀ, ਉਹ ਮੀਟਿੰਗ ਵਿੱਚੋਂ ਭੱਜ ਗਿਆ। ਉਸ ਕੋਲੋਂ ਅਕਾਡਮੀ ਦੇ ਖਿਲਾਫ ਲਿਖੇ ਲੇਖ ਦੀਆਂ ਕਾਪੀਆਂ ਫੜੀਆਂ। ਉਸਤੋਂ ਮੁਆਫੀ ਮੰਗਵਾਈ ਗਈ। ਇਹੋ ਜਿਹੇ ਬੰਦਿਆਂ ਦੀ ਹਿਮਾਇਤ ਕਰਨ ਦੀ ਲੋੜ ਨਹੀਂ ਹੁੰਦੀ।
ਦੂਜੀ ਸੂਚਨਾ ਇਹ ਹੈ ਕਿ ਤੁਸੀਂ ਪੀਐਚ. ਡੀ ਵਾਲੇ ਲੇਖਾਂ ਵਿਚ ਇਹ ਲਿਖਦਾ ਏ, ਕਿ ਖੋਜਾਰਥੀ ਡਿਗਰੀਆਂ ਹਾਸਲ ਕਰਨ ਲਈ ਸਭ ਪੁਲਾਂ ਹੇਠੋਂ ਲੰਘਦੀਆਂ ਹਨ। ਸਾਨੂੰ ਪਤਾ ਲੱਗਾ ਹੈ ਕਿ ਪਟਿਆਲਾ, ਚੰਡੀਗੜ੍ਹ ਦੀਆਂ ਕੁੱਝ ਕੁੜੀਆਂ ਤੁਹਾਡੇ ਖਿਲਾਫ ਕਾਰਵਾਈ ਕਰਨ ਲਈ ਤਿਆਰ ਹਨ। ਤੁਸੀਂ ਸਤਰਕ ਰਹੋ।
ਇਹ ਸੂਚਨਾ ਮੈਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਜਰਨਲ ਸਕੱਤਰ ਡਾਕਟਰ ਗੁਲਜ਼ਾਰ ਸਿੰਘ ਪੰਧੇਰ ਦਿੱਤੀ। ਮੈਨੂੰ ਇਹ ਪਤਾ ਹੈ ਕਿ ਇਹ ਸਭ ਕੁੱਝ ਇਹਨਾਂ ਵਲੋਂ ਤਿਆਰ ਕੀਤਾ ਜਾ ਰਿਹਾ ਹੈ। ਜੇਕਰ ਮੇਰਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੇ ਕਿਰਦਾਰ ਕੁਰਸੀ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਜ਼ੁੰਮੇਵਾਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੌਜੂਦਾ ਕਮੇਟੀ ਮੈਂਬਰ ਹੋਣਗੇ। ਮੇਰੀ ਜ਼ੁਬਾਨ ਬੰਦੀ ਕਰਨ ਦੀ ਇਹ ਸਾਜ਼ਿਸ਼ ਘੜੀ ਜਾ ਰਹੀ ਹੈ। ਇਹ ਕੇਵਲ ਸੂਚਨਾ ਹੀ ਨਹੀਂ ਸਗੋਂ ਮੈਨੂੰ ਇਹ ਅਸਿੱਧੇ ਰੂਪ ਵਿੱਚ ਧਮਕੀ ਦਿੱਤੀ ਗਈ ਹੈ। ਸੋ ਮੈਂ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਦੀ ਕਚਹਿਰੀ ਵਿੱਚ ਇਸ ਨੂੰ ਰੱਖ ਰਿਹਾ ਹਾਂ। ਤੁਸੀਂ ਇਸ ਸਬੰਧੀ ਆਪਣੇ ਵਿਚਾਰ ਤੇ ਸੁਝਾਅ ਭੇਜਣ ਹ ਕਿਰਪਾ ਕਰਨੀ।
—
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly