ਬੁੱਧ ਬਾਣ

ਕਾਮਰੇਡਾਂ ਵਿੱਚ ਆਈ ਮੋਦੀ ਦੀ ਰੂਹ

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ) ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਲਾਇਬ੍ਰੇਰੀ ਵਿਚ ਪੁਰਾਤਨ ਹੱਥ ਲਿਖਤਾਂ ਤੇ ਗ੍ਰੰਥ ਮੌਜੂਦ ਹਨ। ਜਿਹਨਾਂ ਨੂੰ ਇਥੇ ਲਿਆਉਣ ਲਈ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਤੇ ਮੇਰਾ ਵੱਡਾ ਯੋਗਦਾਨ ਹੈ। ਮੈਂ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਤੋਂ ਇਲਾਵਾ ਜੰਮੂ ਕਸ਼ਮੀਰ ਤੇ ਦਿੱਲੀ ਤੋਂ ਇਹ ਕਿਤਾਬਾਂ ਤੇ ਗ੍ਰੰਥ ਲਿਆਂਦੇ ਹਨ। ਇਹਨਾਂ ਨੂੰ ਅਸੀ ਸੰਭਾਲਿਆ ਹੈ। ਕੋਈ ਸਮਾਂ ਇਥੇ ਖੋਜਾਰਥੀ ਤੇ ਵਿਦਿਆਰਥੀ ਅਧਿਐਨ ਕਰਨ ਆਉਂਦੇ ਸਨ।
ਇਸ ਖੋਜ ਤੇ ਰੈਫਰੈਸ ਲਾਇਬ੍ਰੇਰੀ ਮੌਜੂਦਾ ਕਮੇਟੀ ਨੇ ਇੱਕ ਕਾਰਪੋਰੇਟ ਘਰਾਣੇ ਦੇ ਹਵਾਲੇ ਕਰ ਦਿੱਤਾ। ਜਿਸ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਸੀ, ਉਸ ਵੇਲੇ ਦੀਪ ਜਗਦੀਪ ਨੇ ਵਿਰੋਧ ਕੀਤਾ। ਮੌਜੂਦਾ ਪ੍ਰਧਾਨ ਤੇ ਸਾਬਕਾ ਪ੍ਰਧਾਨ ਨੇ ਉਸਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਕਿ ਤੇਰੀਆਂ ਲੱਤਾਂ ਲੋੜ ਦਵਾਂਗੇ। ਹੈਰਾਨੀ ਵਾਲੀ ਗੱਲ੍ਹ ਹੈ ਕਿ ਉਥੇ ਬੈਠੇ ਬਾਕੀ ਮੈਂਬਰਾਂ ਵਿਚੋਂ ਕੋਈ ਵੀ ਨਹੀਂ ਬੋਲਿਆ। ਸਾਰਿਆਂ ਨੇ ਮੂੰਹ ਉਤੇ ਮਿੱਟੀ ਮਲ਼ ਲਈ। ਇਹਨਾਂ ਮੈਂਬਰਾਂ ਵਿੱਚ ਉਹ ਵੀ ਸ਼ਾਮਲ ਹਨ ਜਿਹੜੇ ਇਨਕਲਾਬੀ ਕਵੀ ਕਹਾਉਂਦੇ ਹਨ।
ਇਹਨਾਂ ਵਿੱਚ ਉਹ ਕਾਮਰੇਡ ਹਨ ਜਿਹੜੇ ਸਟਾਲਿਨ ਦੇ ਵਾਰਿਸ ਹਨ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਹਜ਼ਾਰਾਂ ਦੇਸ਼ ਵਿਦੇਸ਼ ਵਿੱਚ ਮੈਂਬਰ ਹਨ। ਜਿਹੜੇ ਸਿਰਫ ਦੋ ਸਾਲ ਬਾਅਦ ਵੋਟਾਂ ਪਾਉਣ ਆਉਂਦੇ ਹਨ। ਇਸ ਭਵਨ ਉਪਰ ਕੁੱਝ ਕੁ ਗਰੁੱਪਾਂ ਦਾ ਕਬਜ਼ਾ ਹੈ। ਪਹਿਲਾਂ ਪਾਤਰ ਤੇ ਗਿੱਲ ਗਰੁੱਪ ਕਾਬਜ਼ ਸੀ। ਇਸ ਵਾਰ ਸਰਸਾ ਗਰੁੱਪ ਦਾ ਕਬਜ਼ਾ ਹੋ ਗਿਆ ਹੈ। ਇਹਨਾਂ ਕੋਲ ਬਹੁਸੰਮਤੀ ਹੈ। ਇਹਨਾਂ ਵਿੱਚ ਨਰਿੰਦਰ ਮੋਦੀ ਦੀ ਰੂਹ ਆ ਗਈ ਹੈ। ਇਹਨਾਂ ਨੇ ਅਕਾਡਮੀ ਨੂੰ ਗਹਿਣੇ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਮੋਦੀ ਦੇਸ਼ ਵੇਚਣ ਲੱਗਿਆ ਹੋਇਆ ਹੈ, ਕਾਮਰੇਡ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਗਹਿਣੇ ਕਰਨ ਲੱਗੇ ਹਨ। ਇਨਕਲਾਬੀ ਯੋਧੇ।
ਨਾਵਲਕਾਰ ਤੇ ਐਡਵੋਕੇਟ ਮਿੱਤਰ ਸੈਨ ਮੀਤ ਨੇ ਇਹ ਚਿੱਠੀ ਲਿਖੀ ਹੈ। ਤੁਸੀਂ ਪੜ੍ਹ ਕੇ ਇਸ ਨੂੰ ਸ਼ੇਅਰ ਕਰੋ ਤੇ ਆਪਣੀ ਰਾਇ ਦਿਓ।
ਸਾਬਕਾ ਸੇਵਾਦਾਰ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ
ਬੁੱਧ ਸਿੰਘ ਨੀਲੋਂ
9464370823
———
ਵੱਲ
ਪ੍ਰਧਾਨ/ਜਨਰਲ ਸਕੱਤਰ
ਪੰਜਾਬੀ ਸਾਹਿਤ ਅਕੈਡਮੀ
ਲੁਧਿਆਣਾ।

ਵਿਸ਼ਾ: ਅਕੈਡਮੀ ਜੀ ਬੌਧਿਕ ਸੰਪਤੀ ਨੂੰ ਬਿਨਾਂ ਸੋਚੇ ਵਿਚਾਰੇ ਕਿਸੇ ਕਾਰਪੋਰੇਟ ਘਰਾਣੇ ਨੂੰ ਨਾ ਸੌਂਪਣ ਬਾਰੇ।

ਸ੍ਰੀ ਮਾਨ ਜੀ
ਸੋਸ਼ਲ ਮੀਡੀਏ ਤੇ ਹੋ ਰਹੇ ਚਰਚਿਆਂ ਤੋਂ ਪਤਾ ਲੱਗਿਆ ਹੈ ਕਿ ਪੰਜਾਬੀ ਸਾਹਿਤ ਅਕੈਡਮੀ ਦੇ ਕੁਝ ਪ੍ਰਬੰਧਕਾਂ ਵੱਲੋਂ, ਅਕੈਡਮੀ ਦੀ ਲਾਇਬਰੇਰੀ ਵਿੱਚ ਮੌਜੂਦ ਹਜ਼ਾਰਾਂ (ਬੇਸ਼ੁਮਾਰ ਕੀਮਤੀ) ਪੁਸਤਕਾਂ ਦੀ ਸਕੈਨਿੰਗ ਦਾ ਕੰਮ ਇਕ ਕਾਰਪੋਰੇਟ ਘਰਾਣੇ ਨਾਲ ਸਬੰਧਤ ਸੰਸਥਾ (ਰੇਖਤਾ) ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਹ ਵੀ ਚਰਚੇ ਹਨ ਕਿ ਇਸ ਬਾਹਰੀ ਅਦਾਰੇ ਵੱਲੋਂ, ਬਿਨਾਂ ਕਾਨੂੰਨੀ ਉਪਚਾਰਕਤਾਵਾਂ ਪੂਰੀਆਂ ਕਰੇ, ਸਕੈਨਿੰਗ ਦਾ ਕੰਮ ਵੱਡੇ ਪੱਧਰ ਤੇ ਸ਼ੁਰੂ ਵੀ ਕਰ ਦਿੱਤਾ ਗਿਆ ਹੈ।
ਆਪ ਜੀ ਨੂੰ ਪਤਾ ਹੀ ਹੈ ਕਿ ਅਕੈਡਮੀ ਦੀ ਲਾਇਬਰੇਰੀ ਵਿੱਚ ਮੌਜੂਦ ਪੁਸਤਕਾਂ ਦੇ ਕਾਪੀ ਰਾਈਟ ਉਹਨਾਂ ਪੁਸਤਕਾਂ ਦੇ ਲੇਖਕਾਂ, ਪ੍ਰਕਾਸ਼ਕਾਂ ਜਾਂ ਹੋਰ ਸੰਬੰਧਿਤ ਵਿਅਕਤੀਆਂ/ਅਦਾਰਿਆਂ ਕੋਲ ਹਨ। ਉਨਾਂ ਸੰਬੰਧਿਤ ਵਿਅਕਤੀਆਂ/ਅਦਾਰਿਆਂ ਦੀ ਇਜਾਜ਼ਤ ਦੇ ਬਿਨਾਂ ਇਹ ਪੁਸਤਕਾਂ, ਸਕੈਨ ਕਰਕੇ, ਅਗਾਂਹ ਨਹੀਂ ਵਰਤੀਆਂ ਜਾ ਸਕਦੀਆਂ।
ਉਂਝ ਵੀ ਇਹ ਪੁਸਤਕਾਂ ਅਕੈਡਮੀ ਦਾ ਬੌਧਿਕ ਸਰਮਾਇਆ/ਜਾਇਦਾਦ ਹਨ। ਅਕੈਡਮੀ ਦੇ ਸੰਵਿਧਾਨ ਅਨੁਸਾਰ, ਪ੍ਰਬੰਧਕੀ ਬੋਰਡ, ਅਕੈਡਮੀ ਦੀ ਜਾਇਦਾਦ ਨੂੰ, ਸਾਰੇ ਮੈਂਬਰਾਂ ਦੀ ਸਹਿਮਤੀ ਤੋਂ ਬਿਨਾਂ ਕਿਸੇ ਬਾਹਰੀ ਵਿਅਕਤੀ ਜਾਂ ਅਦਾਰੇ ਦੇ ਹਵਾਲੇ, ਨਹੀਂ ਕਰ ਸਕਦਾ।
ਇਨਾਂ ਹਾਲਾਤਾਂ ਵਿੱਚ, ਮੇਰੇ ਵਿਚਾਰ ਅਨੁਸਾਰ, ਅਕੈਡਮੀ ਵੱਲੋਂ ‘ਰੇਖਤਾ’ ਅਦਾਰੇ ਨਾਲ ਕੀਤੇ ਗਏ ਜਾਂ ਕੀਤੇ ਜਾ ਰਹੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ, ਅਕੈਡਮੀ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਸਮਝੌਤੇ ਨਾਲ ਸਬੰਧਤ ਕਾਨੂੰਨੀ ਪੱਖਾਂ ਦਾ ਅਧਿਐਨ ਕਰ ਲੈਣਾ ਜ਼ਰੂਰੀ ਹੈ।
ਇਸ ਲਈ ਬੇਨਤੀ ਹੈ ਕਿ ਕਿਸੇ ਅੰਤਿਮ ਫੈਸਲੇ ਤੋਂ ਪਹਿਲਾਂ, ਸਮਝੋਤੇ ਦੇ ਖਰੜੇ ਦੀ ਇੱਕ ਕਾਪੀ ਮੈਨੂੰ ਉਪਲਬਧ ਕਰਵਾਈ ਜਾਵੇ ਤਾਂ ਜੋ ਹਰ ਕਾਨੂੰਨੀ ਪੱਖ ਤੋਂ ਮੈਂ ਖਰੜੇ ਦਾ ਗਹਿਰਾਈ ਨਾਲ ਅਧਿਐਨ ਕਲ ਸਕਾਂ। ਮੈਨੂੰ ਹੀ ਨਹੀਂ ਸਗੋਂ ਅਕੈਡਮੀ ਦੇ ਹਰ ਮੈਂਬਰ ਨੂੰ ਇਸ ਸਮਝੌਤੇ ਦੇ ਖਰੜੇ ਦੀ ਕਾਪੀ ਉਪਲਬਧ ਕਰਵਾਈ ਜਾਵੇ।
ਫੇਰ ਅਕੈਡਮੀ ਦਾ ਜਨਰਲ ਇਜਲਾਸ ਬੁਲਾ ਕੇ, ਗਹਿਰ ਗੰਭੀਰ ਚਰਚਾ ਕਰਵਾਕੇ ਅਤੇ ਜਨਰਲ ਬਾਡੀ ਦੀ ਪ੍ਰਵਾਨਗੀ ਲੈਕੇ ਹੀ ਅੰਤਿਮ ਫ਼ੈਸਲਾ ਕੀਤਾ ਜਾਵੇ। ਤਾਂ ਜੋ ਅਕੈਡਮੀ ਨੂੰ ਅਗਾਂਹ ਪੇਸ਼ ਆਉਣ ਵਾਲੀਆਂ ਕਾਨੂੰਨੀ ਸਮੱਸਿਆਵਾਂ ਤੋਂ ਬਚਾਇਆ ਜਾ ਸਕੇ।
ਹਿਤੂ
ਮਿੱਤਰ ਸੈਨ ਮੀਤ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਆਪ ਸਰਕਾਰ ਦੇ MP ਅਤੇ MLA ਘਰ ਬਣਾਉਣ ਦੀਆਂ ਗਰਾਂਟਾਂ ਵਿੱਚ ਕਰ ਰਹੇ ਹਨ ਕਾਣੀ ਵੰਡ : ਐਡਵੋਕੇਟ ਰਣਜੀਤ ਕੁਮਾਰ
Next articleਕਵਿਤਾ