ਬਸਪਾ ਵਾਲਿਆਂ ਦੀ ਤਾਂ ਬਹੁਤ ਰੌਲੀ ਪਰ ਜਦੋਂ ਕਿਤੇ ਮਨੂੰਵਾਦੀ ਪਾਰਟੀਆਂ ਦੇ ਆਗੂ ਜਾਂਦੇ ਹਨ ਤਾਂ ਚੁੱਪ ਕਿਉਂ

ਹੁਸ਼ਿਆਰਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) #ਪੰਜਾਬ ਦੀਆ ਜ਼ਿਮਨੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਹਰ ਐਲਾਨ ਮਗਰੋਂ ਉਮੀਦਵਾਰਾਂ ਦੀ ਅਦਲਾ ਬਦਲੀ ਅਕਸਰ ਦੇਖੀ ਜਾਂਦੀ ਹੈ ਖਾਸ ਤੌਰ ਤੇ ਪੰਜਾਬ ਵਿੱਚ ।ਪੰਜਾਬ ਦੇ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਵੱਖ ਵੱਖ ਪਾਰਟੀਆਂ ਨੇ ਆਪਣੇ ਵਰਕਰਾਂ ਨੂੰ ਛੱਡ ਕੇ ਦੂਸਰੀ ਪਾਰਟੀ ਤੋਂ ਲਿਆਂਦੇ ਲੋਕਾ ਨੂੰ ਉਮੀਦਵਾਰ ਵੀ ਐਲਾਨ ਦਿੱਤਾ ਹੈ ਪਰ ਇਥੇ ਗੱਲ ਜੌ ਕਰਨ ਦਾ ਮਕਸਦ ਇਹ ਹੈ ਕਿ ਦੂਜਿਆਂ ਪਾਰਟੀਆਂ ਵਿੱਚੋ ਸ਼ੱਡ ਕੇ ਗਏ ਲੋਕਾਂ ਦਾ ਰੌਲਾ ਘੱਟ ਸੁਣਨ ਨੂੰ ਮਿਲਦਾ ਹੈ ਪਰ ਜਦੋਂ #ਬਸਪਾ ਦਾ ਕੋਈ ਲੀਡਰ ਕਿਸੇ ਹੋਰ ਪਾਰਟੀ ਵਿੱਚ ਜਾਂਦਾ ਹੈ ਤਾਂ ਰੌਲਾ ਕੁਝ ਜਿਆਦਾ ਹੀ ਪਾਇਆ ਜਾਂਦਾ ਹੈ ਇਸ ਗਲ ਨੂੰ ਵਿਚਾਰਨ ਦੀ ਲੋੜ ਹੈ ਨਾ ਕਿ ਉਹਨਾਂ ਦਾ ਕੰਮ ਸੌਖਾਲਾ ਕਰਨ ਦੀ ਜੌ ਬਸਪਾ ਨੂੰ ਖਤਮ ਕਰਨ ਦੀਆ ਉਮੀਦਾ ਲਾਈ ਬੈਠੇ ਨੇ ਸੋ ਬਸਪਾ ਵਰਕਰਾਂ ਅੱਗੇ ਬੇਨਤੀ ਹੈ ਕਿ ਕਿਸੇ ਨੂੰ ਵੀ ਗੱਦਾਰ ਜਾਂ ਥੋਖੇਬਜ਼ ਦੇ ਖਿਤਾਬ ਵੰਡਣ ਨਾਲੋ ਚੰਗਾ ਹੈ ਕਿ ਇਸ ਪਿੱਛੇ ਕਾਰਨਾਂ ਦਾ ਪਤਾ ਲਗਾਈਏ ਨਾ ਵਿਕਣ ਵਾਲਾ ਸਮਾਜ ਤਿਆਰ ਕਰੀਏ ਲੀਡਰ ਤਾਂ ਹੋਰ ਵੀ ਤਿਆਰ ਹੋ ਜਾਣਗੇ ।
ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਬੁੱਧ ਚਿੰਤਨ
Next articleਸਪੈਸ਼ਲ ਬੱਚਿਆਂ ਨੇ ਐੱਸ.ਡੀ.ਕਾਲਜ ’ਚ ਲਗਾਈ ਮੋਮਬੱਤੀਆਂ ਦੀ ਪ੍ਰਦਰਸ਼ਨੀ