ਮੇਰੇ ਖਿਲਾਫ਼ ਸ਼ੋਸਲ ਮੀਡੀਆ ਤੇ ਹੋ ਰਹੀ ਝੂਠੀ ਬਿਆਨਬਾਜ਼ੀ ਤੋਂ ਸਤਰਕ ਰਹਿਣ ਬਸਪਾ ਵਰਕਰ- ਅਵਤਾਰ ਸਿੰਘ ਕਰੀਮਪੁਰੀ

ਅਵਤਾਰ ਸਿੰਘ ਕਰੀਮਪੁਰੀ

ਦੂਜੀਆਂ ਪਾਰਟੀਆਂ ਦੇ ਇਸ਼ਾਰੇ ਤੇ ਮੇਰੇ ਖਿਲਾਫ਼ ਹੋ ਰਹੀ ਹੈ ਗਿਣਮਿੱਥ ਕੇ ਸਾਜਿਸ਼- ਕਰੀਮਪੁਰੀ

ਜਲੰਧਰ (ਸਮਾਜ ਵੀਕਲੀ) : ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੈਂਬਰ ਰਾਜ ਸਭਾ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਕੁਝ ਦਿਨਾਂ ਤੋਂ ਇਕ ਨਿੱਜੀ ਚੈਨਲ ਤੇ ਅਤੇ ਸ਼ੋਸਲ ਮੀਡੀਏ ਰਾਹੀਂ ਪੰਜਾਬ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਉਨ੍ਹਾਂ ਦੇ ਕੁਝ ਚਹੇਤਿਆਂ ਵਲੋਂ ਬੇ ਫਜ਼ੂਲੀ ਗਲਤ ਬਿਆਨਬਾਜ਼ੀ ਕਰਦੇ ਹੋਏ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ, ਜਿਸ ਸੰਬੰਧੀ ਉਨ੍ਹਾਂ ਕਿਹਾ ਕਿ ਮੈਂ ਬਸਪਾ ਦਾ ਸੱਚਾ ਸਿਪਾਹੀ ਹਾਂ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਸਮਾਜਿਕ ਪਰਿਵਰਤਨ ਅਤੇ ਆਰਥਿਕ ਮੁਕਤੀ ਦੇ ਅੰਦੋਲਨ ਨੂੰ ਮੰਜਿਲ ਤੱਕ ਪਹੁੰਚਾਉਣ ਲਈ ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਬਸਪਾ ਦੀ ਅਗਵਾਈ ਵਿਚ ਮੌਜੂਦਾ ਸਮੇਂ ਹਿਮਾਚਲ ਪ੍ਰਦੇਸ਼ ਵਿੱਚ ਕੰਮ ਕਰ ਰਿਹਾ ਹਾਂ, ਕਿਉਂਕਿ ਭੈਣ ਜੀ ਨੇ ਮੇਰੀ ਹਿਮਾਚਲ ਪ੍ਰਦੇਸ਼ ਵਿੱਚ ਡਿਊਟੀ ਲਗਾਈ ਹੋਈ ਹੈ, ਇਸ ਕਰਕੇ ਮੈਂ ਪੰਜਾਬ ਵਿੱਚ ਕਦੀ ਵੀ ਦਖਲਅੰਦਾਜੀ ਨਹੀਂ ਕਰਦਾ, ਮੇਰੇ ਖਿਲਾਫ਼ ਗਿਣੀ ਮਿਥੀ ਸਾਜਿਸ਼ ਦੇ ਤਹਿਤ ਸ਼ੋਸਲ ਮੀਡੀਏ ਤੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਮੈਂ ਸਮਝੌਤੇ ਸੰਬੰਧੀ ਕੋਈ ਪਾਰਟੀ ਦਾ ਨੁਕਸਾਨ ਕਰ ਰਿਹਾ ਹਾਂ, ਜੋ ਸਰਾਸਰ ਗਲਤ ਤੇ ਝੂਠਾ ਹੈ, ਇਹ ਸਭ ਮੇਰੇ ਖਿਲਾਫ਼ ਭੈਣ ਮਾਇਆਵਤੀ ਜੀ ਤੋਂ ਝੂਠ ਬੋਲ ਕੇ ਕਾਰਵਾਈ ਕਰਵਾਉਣ ਦੀ ਰਣਨੀਤੀ ਤਹਿਤ ਬਹੁਜਨ ਸਮਾਜ ਪਾਰਟੀ ਦਾ ਨੁਕਸਾਨ ਕਰਨ ਦੀ ਸਾਜਿਸ਼ ਤਹਿਤ ਦੂਜੀਆਂ ਪਾਰਟੀਆਂ ਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਹੈ |

ਉਨ੍ਹਾਂ ਅੱਗੇ ਕਿਹਾ ਮੇਰੇ ਘਰ ਕੋਈ ਅਜਿਹੀ ਮੀਟਿੰਗ ਨਹੀਂ ਹੋਈ ਜਿਸ ਨਾਲ ਪਾਰਟੀ ਦਾ ਕੋਈ ਨੁਕਸਾਨ ਹੋਵੇ, ਮੇਰੇ ਕੋਲ ਕੁਝ ਪੁਰਾਣੇ ਪਾਰਟੀ ਦੇ ਸਾਥੀ ਆਏ ਸਨ ਅਤੇ ਉਨ੍ਹਾਂ ਨੇ ਮੈਨੂੰ ਪੰਜਾਬ ਦੇ ਮਸਲੇ ਸੰਬੰਧੀ ਭੈਣਜੀ ਨਾਲ ਗੱਲ ਕਰਨ ਲਈ ਕਿਹਾ ਸੀ, ਕਿ ਪੰਜਾਬ ਵਿੱਚ ਸਮਝੌਤੇ ਵਿੱਚ ਸੀਟਾਂ ਦੀ ਵੰਡ ਸਹੀ ਨਹੀਂ ਹੋਈ ਸਾਰੀਆਂ ਜਿੱਤਣ ਵਾਲੀਆਂ ਸੀਟਾਂ ਅਕਾਲੀ ਦਲ ਨੂੰ ਛੱਡ ਦਿੱਤੀਆਂ ਗਈਆਂ ਹਨ ਅਤੇ ਜਿਆਦਾਤਰ ਹਾਰਨ ਵਾਲੀਆਂ ਬਸਪਾ ਖਾਤੇ ਵਿੱਚ ਹਨ, ਜਿਸ ਨਾਲ ਸਾਹਿਬ ਕਾਂਸ਼ੀ ਰਾਮ ਜੀ ਦੇ ਅੰਦੋਲਨ ਦਾ ਨੁਕਸਾਨ ਹੋਵੇਗਾ, ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਇਸ ਸੰਬੰਧੀ ਪੰਜਾਬ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਪਾਲ ਜੀ ਨਾਲ ਗੱਲ ਕਰੋ, ਮੈਂ ਪੰਜਾਬ ਵਿੱਚ ਕੋਈ ਦਖਲਅੰਦਾਜੀ ਨਹੀਂ ਕਰ ਸਕਦਾ, ਕਿਉਂਕਿ ਮੇਰੀ ਡਿਊਟੀ ਹਿਮਾਚਲ ਪ੍ਰਦੇਸ਼ ਵਿੱਚ ਹੈ, ਤਾਂ ਉਹ ਸਾਥੀ ਸ੍ਰੀ ਬੈਨੀਪਾਲ ਜੀ ਨੂੰ ਮਿਲੇ ਜਿਥੇ ਜਸਵੀਰ ਸਿੰਘ ਗੜ੍ਹੀ, ਨਛੱਤਰ ਪਾਲ ਰਾਹੋਂ, ਗੁਰਲਾਲ ਸੈਲਾ ਵੀ ਮੌਜੂਦ ਸਨ, ਉਨ੍ਹਾਂ ਦੀ ਇਨ੍ਹਾਂ ਨਾਲ ਕੀ ਗੱਲਬਾਤ ਹੋਈ ਹੈ, ਉਹ ਉਸ ਸੰਬੰਧੀ ਆਪ ਦੱਸ ਸਕਦੇ ਹਨ ਅਤੇ ਜਿਸ ਤਰ੍ਹਾਂ ਉਹ ਮੈਨੂੰ ਮਿਲੇ ਉਸੇ ਤਰ੍ਹਾਂ ਉਹ ਬੈਨੀਪਾਲ ਜੀ ਤੇ ਜਸਵੀਰ ਸਿੰਘ ਗੜ੍ਹੀ ਨੂੰ ਮਿਲੇ, ਜਿਹੜੇ ਸਾਥੀ ਮੈਨੂੰ ਮਿਲੇ ਉਹੀ ਇਨ੍ਹਾਂ ਨੂੰ ਮਿਲੇ ਫੇਰ ਮੇਰੇ ਖਿਲਾਫ਼ ਮੀਡੀਏ ਵਿੱਚ ਗਲਤ ਤੇ ਭੰਡੀ ਪ੍ਰਚਾਰ ਕਿਉਂ।

ਸ਼ੋਸਲ ਮੀਡੀਏ ਤੇ ਗਲਤ ਢੰਗ ਨਾਲ ਪ੍ਰਚਾਰ ਕਰਨ ਵਾਲੇ ਲੋਕਾਂ ਨੂੰ ਅਤੇ ਚੈਨਲਾਂਂ ਤੇ ਗਲਤ ਬਿਆਨਬਾਜ਼ੀ ਕਰਕੇ ਮੇਰੇ ਅਕਸ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਨੂੰ ਮੇਰੀ ਨਿੱਜੀ ਸਲਾਹ ਹੈ ਕਿ ਉਹ ਦੂਸ਼ਣਬਾਜ਼ੀ ਕਰਨ ਦੀ ਬਜਾਏ ਇਮਾਨਦਾਰੀ ਨਾਲ ਪਾਰਟੀ ਦਾ ਕੰਮ ਕਰਨ ਤਾਂ ਜੋ ਪਾਰਟੀ ਨੂੰ ਚੜ੍ਹਦੀ ਕਲਾ ਵੱਲ ਲੈਕੇ ਜਾਣ ਲਈ ਬਿਨਾਂ ਕਿਸੇ ਧੜੇਬੰਦੀ ਤੇ ਗਰੁੱਪ ਤੋਂ ਰਹਿਤ ਇਕਮੁੱਠ ਰੱਖਿਆ ਜਾ ਸਕੇ, ਸ. ਕਰੀਮਪੁਰੀ ਨੇ ਕਿਹਾ ਜਸਵੀਰ ਸਿੰਘ ਗੜ੍ਹੀ ਵਲੋਂ ਚੈਨਲ ਤੇ ਕਹਿਣਾ ਕੇ ਮੇਰੇ ਕੋਲ ਮੀਟਿੰਗ ਦੀਆਂ ਫੋਟੋਆਂ ਹਨ ਤੇ ਮੈਂ ਭੈਣਜੀ ਅੱਗੇ ਰੱਖਕੇ ਐਕਸ਼ਨ ਕਰਵਾਂਵਾਗਾ, ਇਹ ਪਾਰਟੀ ਨੂੰ ਇਕਮੁੱਠ ਨਾ ਰੱਖ ਸਕਣ ਤੇ ਬਿਖੇਰਨ ਵਾਲਾ ਰਵੱਈਆ ਹੈ, ਇਸ ਸੰਬੰਧੀ ਉਨ੍ਹਾਂ ਕਿਹਾ ਕਿ ਮੈਂ ਭੈਣਜੀ ਸਾਹਮਣੇ ਵੀ ਅਤੇ ਲੋਕਾਂ ਦੀ ਕਚਹਿਰੀ ਵਿੱਚ ਵੀ ਆਪਣਾ ਪੱਖ ਹਿੱਕ ਠੋਕ ਕੇ ਰੱਖ ਸਕਦਾ ਹਾਂ ਕਿਉਂਕਿ ਮੈਂ ਗਲਤ ਨਹੀਂ ਹਾਂ, ਉਨ੍ਹਾਂ ਜਸਵੀਰ ਸਿੰਘ ਗੜ੍ਹੀ ਨੂੰ ਸਖ਼ਤ ਸ਼ਬਦਾਂ ਵਿੱਚ ਸਾਵਧਾਨ ਕਰਦਿਆਂ ਕਿਹਾ ਕਿ ਉਹ ਅਜਿਹੀਆਂ ਘਟੀਆ ਤੇ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ ਤਾਂ ਜੋ ਪਾਰਟੀ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ, ਸ. ਕਰੀਮਪੁਰੀ ਨੇ ਕਿਹਾ ਕਿ ਮੈਂ ਵਾਰ ਵਾਰ ਬਿਨਾਂ ਕਿਸੇ ਕਾਰਨ ਹੀ ਅਪਮਾਨ ਸਹਿ ਰਿਹਾ ਹਾਂ ਜਦਕਿ ਮੈਂ ਲੰਬੇ ਅਰਸੇ ਤੋਂ ਨਿਰਸੁਆਰਥ ਭੈਣ ਜੀ ਦੀ ਅਗਵਾਈ ਵਿੱਚ ਕੰਮ ਕਰਦਾ ਆ ਰਿਹਾ ਹਾਂ ਤੇ ਸਾਹਿਬ ਕਾਂਸ਼ੀ ਰਾਮ ਜੀ ਅੰਦੋਲਨ ਦਾ ਸੱਚਾ ਸਿਪਾਹੀ ਹਾਂ, ਉਨ੍ਹਾਂ ਕਿਹਾ ਕਿ ਜੇਕਰ ਗਲਤ ਬਿਆਨਬਾਜੀ ਕਰਨ ਵਾਲੇ ਨਾ ਸੁਧਰੇ ਤਾਂ ਉਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ|

ਸਹੀ/-

ਅਵਤਾਰ ਸਿੰਘ ਕਰੀਮਪੁਰੀ
(ਸਾਬਕਾ ਮੈਂਬਰ ਪਾਰਲੀਮੈਂਟ)
ਸਾਬਕਾ ਪ੍ਰਧਾਨ ਬਸਪਾ ਪੰਜਾਬ
ਇੰਚਾਰਜ ਹਿਮਾਚਲ ਪ੍ਰਦੇਸ਼
ਮੋਬਾਇਲ : 94170-56999

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBeijing poised for heavy rainstorms
Next articleIndia frustrated with situation in Afghanistan: Pak military