21ਅਕਤੂਬਰ ਨੂੰ ਬਸਪਾ ਕਰੇਗੀ ਗੜਸ਼ੰਕਰ ਥਾਣੇ ਦਾ ਘਿਰਾਓ

ਜਲੰਧਰ, (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਵਿਧਾਨ ਸਭਾ ਗੜਸ਼ੰਕਰ ਦੇ ਪਿੰਡ ਖਾਨਪੁਰ ਵਿਖੇ ਪੰਚਾਇਤੀ ਚੋਣਾਂ ਦੀ ਗਿਣਤੀ ਵਾਲੇ ਦਿਨ ਪੰਜਾਬ ਪੁਲਿਸ ਨੇ ਪਟਾਕਿਆਂ ਵਾਂਗ ਚਲਾਈਆਂ ਗੋਲੀਆਂ ਅਤੇ ਛੱਲੀਆਂ ਵਾਂਗ ਕੁੱਟੇ ਦਲਿਤ ਤੇ ਜ਼ਿਮੀਂਦਾਰ ਭਾਈਚਾਰਾ। ਅਗਲੇ ਦਿਨ ਫਿਰ ਤੋਂ ਪੰਜਾਬ ਪੁਲਿਸ ਨੇ ਘਰਾਂ ਵਿੱਚ ਵੜਕੇ ਕੀਤੀ ਖਿੱਚ-ਧੂਹ, ਟਰੈਕਟਰ ਤੋੜੇ, ਕਾਰਾਂ, ਮੋਟਰਸਾਇਕਲ ਭੰਨੇ, ਗੇਟ ਭੰਨੇ , ਘਰ -ਬਾਰ ਤੇ ਸਾਰਾ ਕੁਝ ਭੰਨਿਆ। ਪੰਜਾਬ ਪੁਲਿਸ ਨੇ ਵੱਡੀ ਪੱਧਰ ‘ਤੇ ਕੀਤੀ ਲੁੱਟਮਾਰ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਡਿਪਟੀ ਸਪੀਕਰ ਅਤੇ ਵਿਧਾਇਕ ਜੈ ਕਿਸ਼ਨ ਰੋੜੀ ਵੀ ਪਿੰਡ ਖ਼ਾਨਪੁਰ ਨਾ ਪੁੱਜਾ, ਖਬਰ ਸਾਰ ਲੈਣਾ ਤਾਂ ਦੂਰ ਦੀ ਗੱਲ। ਉਪਰੋਕਤ ਖਬਰ ਨੂੰ ਦੇਖ ਸੁਣ ਕੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ, ਪ੍ਰਵੀਨ ਬੰਗਾ ਬਸਪਾ
ਆਗੂ ਇੰਚਾਰਜ ਹਲਕਾ ਅੰਨਦਪੁਰ ਸਾਹਿਬ ਅਤੇ ਗੁਰਲਾਲ ਸੈਲਾ ਸੂਬਾ ਜਨਰਲ ਸਕੱਤਰ ਘਟਨਾ ਵਾਲੀ ਥਾਂ ਪਿੰਡ ਖਾਨਪੁਰ ਪਹੁੰਚੇ। ਉੱਥੇ ਉਹਨਾਂ ਗਲੀ ਗਲੀ ਜਾ ਕੇ ਪਿੰਡ ਵਾਸੀਆਂ ਤੋਂ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਬਸਪਾ ਹਮੇਸ਼ਾ ਤੁਹਾਡੇ ਦੁੱਖ -ਸੁੱਖ ਵਿੱਚ ਤੁਹਾਡੇ ਨਾਲ ਖੜੀ ਹੈ। ਤੁਹਾਨੂੰ ਇਨਸਾਫ ਦਿਵਾਇਆ ਜਾਵੇਗਾ ਅਤੇ ਦੋਸ਼ੀਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਗੜ੍ਹੀ ਜੀ ਨੇ ਕਿਹਾ ਕਿ ਪੁਲਿਸ ਵੱਲੋਂ ਗਰੀਬਾਂ ਤੇ ਦਲਿਤਾਂ ਨਾਲ ਕੀਤੀ ਧੱਕੇਸ਼ਾਹੀ ,ਅੱਤਿਆਚਾਰ , ਕੁੱਟਮਾਰ ਦੇ ਖਿਲਾਫ ਬਹੁਜਨ ਸਮਾਜ ਪਾਰਟੀ ਵੱਲੋਂ 21 ਅਕਤੂਬਰ ਨੂੰ ਗੜਸ਼ੰਕਰ ਥਾਣੇ ਦਾ ਘਿਰਾਓ ਕੀਤਾ ਜਾਵੇਗਾ ਤਾਂ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾ ਸਕੇ। ਪ੍ਰਵੀਨ ਬੰਗਾ ਇੰਚਾਰਜ ਹਲਕਾ ਅੰਨਦਪੁਰ ਸਾਹਿਬ ਬਹੁਜਨ ਸਮਾਜ ਪਾਰਟੀ ਪੰਜਾਬ, ਅਸ਼ੋਕ ਕੁਮਾਰ ਸਾਬਕਾ ਸਰਪੰਚ ਖੋਥੜਾ, ਭੁਪਿੰਦਰ ਸਿੰਘ ਸਰਪੰਚ ਬੇਗਮਪੁਰਾ, ਰਣਵੀਰ ਸਿੰਘ ਬੱਬਰ ਇਨਚਾਰਜ ਹਲਕਾ ਗੜ੍ਹਸ਼ੰਕਰ ਅਤੇ ਹੋਰ ਬਹੁਤ ਸਾਰੇ ਪਾਰਟੀ ਵਰਕਰ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਫਤਿਹਪੁਰ ਕਲਾਂ ਦੀ ਪੰਚਾਇਤ ਵਲੋਂ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ
Next articleਭੁਪਿੰਦਰ ਸਿੰਘ ਦੀ 12 ਵੋਟਾਂ ਨਾਲ ਜਿੱਤ ਕੇ ਝਿੰਗੜਾਂ ਦੇ ਸਰਪੰਚ ਬਣੇ।