HOME ਬਸਪਾ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਸਮੀਕਸ਼ਾ ਬੈਠਕ ਰੋਪੜ...

ਬਸਪਾ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਸਮੀਕਸ਼ਾ ਬੈਠਕ ਰੋਪੜ ਵਿਖੇ ਸੰਪੰਨ; 2027 ਵਿੱਚ ਬਸਪਾ ਦੀ ਸਰਕਾਰ ਬਣਾਉਣ ਦਾ ਲਿਆ ਆਹਿਦ -ਕਰੀਮਪੁਰੀ 

1

ਰੋਪੜ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਸੰਗਠਨ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਅਤੇ ਭਵਿੱਖੀ ਰਣਨੀਤੀ ਉਲੀਕਣ ਲਈ ਅੱਜ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਇੱਕ ਅਹਿਮ ਸਮੀਕਸ਼ਾ ਬੈਠਕ ਰੋਪੜ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੰਗਠਨ ਦੀ ਮਜ਼ਬੂਤੀ ਅਤੇ ਦਿੱਲੀ ਬੈਠਕ ਦੇ ਦਿਸ਼ਾ-ਨਿਰਦੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਕਰੀਮਪੁਰੀ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨਾਲ 30 ਤਰੀਕ ਨੂੰ ਦਿੱਲੀ ਵਿਖੇ ਹੋਈ ਉੱਚ-ਪੱਧਰੀ ਸਮੀਕਸ਼ਾ ਬੈਠਕ ਦੇ ਵੇਰਵੇ ਅਤੇ ਦਿਸ਼ਾ-ਨਿਰਦੇਸ਼ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪਾਰਟੀ ਹੁਣ ਪੂਰੀ ਤਰ੍ਹਾਂ ਹਮਲਾਵਰ ਅਤੇ ਰਚਨਾਤਮਕ ਮੋਡ ਵਿੱਚ ਹੈ। ਉਨ੍ਹਾਂ ਨੇ ਸਾਫ਼ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਦੀ ਸਰਕਾਰ ਕਾਇਮ ਕਰਨ ਲਈ ਕੇਡਰ ਨੂੰ ਹੁਣ ਤੋਂ ਹੀ ‘ਚੁਸਤ-ਦਰੁਸਤ’ ਹੋਣਾ ਪਵੇਗਾ। ਮੀਟਿੰਗ ਵਿੱਚ ਵਿਧਾਨ ਸਭਾ ਜ਼ਿਲਾ ਸੈਕਟਰ ਬਹੁਤ ਪੱਧਰ ਤੱਕ ਬੀਐਸਪੀ ਅਤੇ ਬਾਮਸਰ ਬੀਬੀਐਫ ਨੂੰ ਮਜਬੂਤ ਕਰਨ ਦੇ ਲਈ ਲੀਡਰਸ਼ਿਪ ਦੀਆਂ ਡਿਊਟੀਆਂ ਲਗਾਈਆਂ ਅਤੇ ਹਰ ਪੱਧਰ ਦੇ ਲੀਡਰਸ਼ਿਪ ਨੂੰ ਗੰਭੀਰ ਹੋ ਕੇ ਆਪਣੀ ਜਿੰਮੇਵਾਰੀ ਤੇ ਨਿਰਵਾਹ ਕਰਨ ਦਾ ਸੁਨੇਹਾ ਦਿੱਤਾ ਗਿਆ ਪੰਜਾਬ ਸੰਭਾਲੋ ਮੁਹਿੰਮ: ਘਰ-ਘਰ ਤੱਕ ਪਹੁੰਚ ਡਾਕਟਰ ਕਰੀਮਪੁਰੀ ਨੇ ਜ਼ੋਰ ਦੇ ਕੇ ਕਿਹਾ ਕਿ ‘ਪੰਜਾਬ ਸੰਭਾਲੋ ਮੁਹਿੰਮ’ ਸਿਰਫ਼ ਇੱਕ ਨਾਅਰਾ ਨਹੀਂ, ਸਗੋਂ ਸੂਬੇ ਨੂੰ ਮੌਜੂਦਾ ਰਾਜਨੀਤਿਕ ਅਤੇ ਸਮਾਜਿਕ ਸੰਕਟ ਵਿੱਚੋਂ ਕੱਢਣ ਦਾ ਇੱਕ ਮਿਸ਼ਨ ਹੈ। ਉਨ੍ਹਾਂ ਵਰਕਰਾਂ ਨੂੰ ਸੱਦਾ ਦਿੱਤਾ ਕਿ: ਇਸ ਮੁਹਿੰਮ ਦੇ ਸੁਨੇਹੇ ਨੂੰ ਪੰਜਾਬ ਦੇ ਹਰ ਬੂਥ ਅਤੇ ਹਰ ਘਰ ਤੱਕ ਪਹੁੰਚਾਇਆ ਜਾਵੇ। ਵਿਧਾਨ ਸਭਾ, ਜ਼ਿਲ੍ਹਾ, ਸੈਕਟਰ ਅਤੇ ਖਾਸ ਕਰਕੇ ਪੋਲਿੰਗ ਬੂਥ ਲੈਵਲ ‘ਤੇ ਸੰਗਠਨ ਦਾ ਪੁਨਰਗਠਨ ਕਰਕੇ ਇਸ ਨੂੰ ਲੋਹੇ ਵਾਂਗ ਮਜ਼ਬੂਤ ਕੀਤਾ ਜਾਵੇ। BVF (ਬਹੁਜਨ ਵਾਲੰਟੀਅਰ ਫੋਰਸ) ਅਤੇ ਬਾਮਸੇਫ (BAMCEF) ਦੇ ਵਿੰਗਾਂ ਨੂੰ ਹੋਰ ਸਰਗਰਮ ਕਰਕੇ ਸਮਾਜਿਕ ਅਤੇ ਸਿਆਸੀ ਚੇਤਨਾ ਦੀ ਲਹਿਰ ਪੈਦਾ ਕੀਤੀ ਜਾਵੇ। 2027 ਦਾ ਵਿਜ਼ਨ ਬੈਠਕ ਦੌਰਾਨ ਇਹ ਰਣਨੀਤੀ ਤੈਅ ਕੀਤੀ ਗਈ ਕਿ ਪਾਰਟੀ ਦਾ ਅਧਾਰ ਵਧਾਉਣ ਲਈ ਬੂਥ ਕਮੇਟੀਆਂ ਨੂੰ ਸਿੱਧਾ ਜਨਤਾ ਨਾਲ ਜੋੜਿਆ ਜਾਵੇਗਾ। ਡਾਕਟਰ ਕਰੀਮਪੁਰੀ ਨੇ ਕਿਹਾ, “ਸੰਗਠਨ ਦੀ ਸ਼ਕਤੀ ਹੀ ਸੱਤਾ ਦੀ ਕੁੰਜੀ ਹੈ। ਜੇਕਰ ਸਾਡਾ ਬੂਥ ਮਜ਼ਬੂਤ ਹੈ, ਤਾਂ 2027 ਵਿੱਚ ਬਹੁਜਨ ਸਮਾਜ ਦੀ ਸਰਕਾਰ ਨੂੰ ਕੋਈ ਨਹੀਂ ਰੋਕ ਸਕਦਾ।” ਇਸ ਮੌਕੇ ਪਾਰਟੀ ਦੇ ਸਥਾਨਕ ਆਗੂਆਂ ਅਤੇ ਵਰਕਰਾਂ ਨੇ ਪੂਰੇ ਉਤਸ਼ਾਹ ਨਾਲ ਵਿਸ਼ਵਾਸ ਦਿਵਾਇਆ ਕਿ ਉਹ ਦਿਨ-ਰਾਤ ਮਿਹਨਤ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਜਨ-ਜਨ ਤੱਕ ਪਹੁੰਚਾਉਣਗੇ ਇਸ ਮੌਕੇ ਪਾਰਟੀ ਦੇ ਸਟੇਟ ਕੁਆਰਡੀਨੇਟਰ ਪਰਜਾਪਤੀ ਅਜੀਤ ਸਿੰਘ ਭੈਣੀ, ਸਟੇਟ ਜਨਰਲ ਸੈਕਰਟਰੀ ਠੇਕੇਦਾਰ ਹਰਭਜਨ ਸਿੰਘ ਬਜਹੇੜੀ ਜੋਨ ਇੰਚਾਰਜ, ਸਰਦਾਰ ਰਜਿੰਦਰ ਸਿੰਘ ਨਨਹੇੜੀਆਂ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ, ਪਰਵੀਨ ਬੰਗਾ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਇਲਾਵਾ ਜ਼ਿਲਾ ਪ੍ਰਧਾਨ ਸਰਦੂਲ ਸਿੰਘ ਅਤੇ ਹੋਰ ਪਾਰਟੀ ਲੀਡਰਸ਼ਿਪ ਅਤੇ ਸਮਰਥਕ ਹਾਜ਼ਰ ਸਨ। ਤੇ ਬੰਗਾ ਹਲਕੇ ਦੇ ਪਿੰਡ ਦੋਸਾਝਾਂ ਨਾਗਰਾ ਤੋਂ ਕਾਂਗਰਸ ਪਾਰਟੀ ਨਾਲ ਸਬੰਧਤ ਜਸਵਿੰਦਰ ਸਿੰਘ ਬੈਂਸ ਤੇ ਨਾਗਰਾ ਤੋਂ ਬਲਵਿੰਦਰ ਸੰਧੂ ਸਾਥੀਆਂ ਸਮੇਤ ਬੰਗਾ ਹਲਕੇ ਦੇ ਉਪ ਪ੍ਰਧਾਨ ਅਸ਼ੋਕ ਕੁਮਾਰ ਸਾਬਕਾ ਸਰਪੰਚ ਦੀ ਪ੍ਰੇਰਣਾ ਨਾਲ ਬਸਪਾ ਪੰਜਾਬ ਦੇ ਪ੍ਰਧਾਨ ਡਾਅਵਤਾਰ ਸਿੰਘ ਕਰੀਮਪੁਰੀ ਜੀ ਤੇ ਬਸਪਾ ਆਗੂ ਠੇਕੇਦਾਰ ਅਜੀਤ ਸਿੰਘ ਭੈਣੀ ਤੇ ਬਸਪਾ ਆਗੂ ਪ੍ਰਵੀਨ ਬੰਗਾ ਦੀ ਹਾਜ਼ਰੀ ਵਿੱਚ ਸ਼ਾਮਿਲ ਹੋਏ ਇਸ ਮੌਕੇ ਤੇ ਜ਼ਿਲ੍ਹਾ ਜਨਰਲ ਸਕੱਤਰ ਹਰਬਲਾਸ ਬਸਰਾ ਜੀ ਜਿਲਾ ਜਥੇਬੰਦਕ ਸਕੱਤਰ ਵਿਜੈ ਗੁਣਾਚੌਰ ਜੀ ਰਾਮ ਲਾਲ ਨੇ ਸਵਾਗਤ ਕੀਤਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 05/05/2026
Next articleਜੌਰਜ ਚ ਨਗਰ ਕੀਰਤਨ 16 ਮਈ ਨੂੰ: ਤਿਆਰੀਆਂ ਮੁਕੰਮਲ