ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਬਹੁਜਨ ਸਮਾਜ ਪਾਰਟੀ ਯੂਨਿਟ ਪਿੰਡ ਗੜ੍ਹੀ ਅਜੀਤ ਸਿੰਘ 26 ਜਨਵਰੀ 2025 ਦਿਨ ਐਤਵਾਰ ਨੂੰ ਸੰਵਿਧਾਨ ਦਿਵਸ ਮਨਾਇਆ ਗਿਆ ਇਸ ਮੌਕੇ ਮਿਸ਼ਨਰੀ ਰੂਪ ਲਾਲ ਧੀਰ ਜੀ,ਤੁਹਾਡੇ ਆਪਣੇ ਗਾਇਕ ਰਾਜ ਦਦਰਾਲ,ਪ੍ਰਧਾਨ ਡਾ.ਜੋਗਾ ਸਿੰਘ ਧੀਰ,ਪ੍ਰਧਾਨ ਗੋਬਿੰਦ ਸਿੰਘ ਧੀਰ,ਰੇਸ਼ਮ ਲਾਲ ਧੀਰ,ਪ੍ਰੇਮ ਦਦਰਾਲ ਸਪੇਨ ਵੱਲੋਂ ਸਮਾਜ ਅੰਦਰ ਵਿਰੋਧੀਆਂ ਵਲੋਂ ਆਪਣੇ ਸੋਰੇ ਹਿੱਤਾਂ ਦੀ ਪੂਰਤੀ ਲਈ ਫੈਲਾਈ ਜਾ ਰਹੀ ਗਲਤ ਫਹਿਮੀ ਨੂੰ ਖ਼ਤਮ ਕਰਨ ਲਈ ਚੇਤਨਤਾ ਪੈਦਾ ਕਰਨ ਲਈ ਅਤੇ ਗੁੰਮਰਾਹ ਕਰਨ ਵਾਲੀਆਂ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਵਿਚਾਰ ਪੇਸ਼ ਕੀਤੇ ਗਏ ਬਹੁਜਨ ਰਹਿਬਰਾਂ ਦਾ ਕਾਰਵਾਂ ਅੱਗੇ ਜਾਣ ਤੋਂ ਰੁਕਣ ਦੀ ਬਜਾਏ ਸਹੀ ਦਿਸ਼ਾ ਅਤੇ ਸਹੀ ਗਤੀ ਵਿਚ ਹੋਰ ਤੇਜੀ ਨਾਲ ਅੱਗੇ ਚੱਲਦਾ ਰੱਖਣ ਲਈ ਪ੍ਰਣ ਕੀਤਾ ਗਿਆ ਇਸ ਮੌਕੇ ਹਾਜ਼ਰ ਸਨ ਸਾਬਕਾ ਪੰਚ ਬਲਵੀਰ ਸਿੰਘ ਦਦਰਾਲ,ਡਾ.ਅੰਬੇਡਕਰ ਵੈਲਫੇਅਰ ਸੁਸਇਟੀ ਦੇ ਪ੍ਰਧਾਨ ਸਤਨਾਮ ਧੀਰ,ਮੇਜਰ ਰਾਮ ਧੀਰ,ਕਸ਼ਮੀਰ ਸਿੰਘ ਦਦਰਾਲ,ਲਾਡੀ ਧੀਰ,ਝਲਮਣ ਧੀਰ,ਰੂਪ ਲਾਲ,ਗੁਰਨਾਮ ਦਦਰਾਲ,ਚਮਨ ਲਾਲ ਧੀਰ,ਸੰਦੀਪ ਧੀਰ,ਮੀਤਾ ਚੌਟ,ਗੱਗੀ ਚੌਟ ਜੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj