ਜਲੰਧਰ/ਅੱਪਰਾ (ਜੱਸੀ) (ਸਮਾਜ ਵੀਕਲੀ)-ਹਰ ਸਾਲ ਦੀ ਤਰਾਂ ਇਸ ਸਾਲ ਵੀ ਸਥਾਨਕ ਬੱਸ ਅੱਡਾ ਅੱਪਰਾ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਜਾ ਜਨਮ ਦਿਹਾੜਾ ਬਹੁਜਨ ਸਮਾਜ ਪਾਰਟੀ ਯੂਨਿਟ ਅੱਪਰਾ ਵਲੋਂ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਮੂਹ ਬਸਪਾ ਆਗਆਂ ਨੇ ਬੋਲਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਆਪਣੀ ਸਾਰੀ ਜਿੰਦਗੀ ਸ਼ੋਸ਼ਿਤ ਸਮਾਜ ਦੇ ਹੱਕਾਂ ਲਈ ਕੁਰਬਾਨ ਕਰ ਦਿੱਤੀ। ਉਨਾਂ ਅੱਗੇ ਕਿਹਾ ਕਿ ਉਨਾਂ ਦੁੱਖਾਂ ਤਕਲੀਫ਼ਾਂ ’ਚ ਵੀ ਹਾਰ ਨਹੀਂ ਮੰਨੀ ਤੇ ਉਚੇਰੀ ਵਿੱਦਿਆ ਹਾਸਲ ਕਰਕੇ ਪੀੜੀਆਂ ਤੋਂ ਦੱਬੇ ਕੁਚਲੇ ਸਮਾਜ ਨੂੰ ਬਰਾਬਰਤਾ ਦੇ ਹੱਕ ਦੁਆਏ। ਉਨਾਂ ਅੱਗੇ ਕਿਹਾ ਕਿ ਇਸੇ ਕਰਕੇ ਦੁਨੀਆ ਭਰ ’ਚ ਬਾਬਾ ਸਾਹਿਬ ਨੂੰ ‘ਸਿੰਬਲ ਆਫ ਨਾਲੇਜ’ ਕਰਕੇ ਜਾਣਿਆ ਜਾਂਦਾ ਹੈ। ਇਸ ਮੌਕੇ ਗੁਰਨੇਕ ਗੜੀ੍ਹ ਤਹਿਸੀਲ ਪ੍ਰਧਾਨ ਬਸਪਾ, ਬਲਵਿੰਦਰ ਸ਼ੀਰਾ, ਤਿਲਕ ਰਾਜ, ਵਿਨੈ ਅੱਪਰਾ, ਰਾਜੂ ਪੰਚ, ਸੱਤਪਾਲ ਅੱਪਰਾ, ਤੀਰਥ ਮੈਂਗੜਾ, ਗੱਟੂ ਹਲਵਾਈ, ਬਲਰਾਜ ਛੋਕਰਾਂ, ਪਵਨ ਟੇਲਰ, ਬਲਵਿੰਦਰ ਬਾਹਰੀ, ਚਮਨ ਲਾਲ ਕਲੇਰ, ਮਾਸਟਰ ਜੋਗਰਾਜ, ਹੁਸਨ ਲਾਲ ਰਾਜੂ ਜਤਿੰਦਰ ਸਿੱਧੂ ਤੇ ਵੱਡੀ ਗਿਣਤੀ ’ਚ ਬਸਪਾ ਵਰਕਰ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly