ਬਸਪਾ ਵੱਲੋਂ ਪੰਨੂ ਨੂੰ ਭਾਰਤ ‘ਚ ਲਿਆ ਕੇ ਸਖਤ ਸਜਾ ਦੇਣ ਦੀ ਮੰਗ ਪ੍ਰਵੀਨ ਬੰਗਾ, ਬਿੱਟਾ, ਜੱਸੀ

ਮਾਮਲਾ ਨੰਗਲ ਤੇ ਬਟਾਲਾ ‘ਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨੂੰ ਅਧਾਰ ਬਣਾ ਕੇ ਉਨ੍ਹਾਂ ਨੂੰ ਅਪਮਾਨਿਤ ਕਰਨ ਦਾ

ਲੁਧਿਆਣਾ  (ਸਮਾਜ ਵੀਕਲੀ)  ਬਹੁਜਨ ਸਮਾਜ ਪਾਰਟੀ ਬਾਬਾ ਸਾਹਿਬ ਅੰਬੇਡਕਰ ਜੀ ਦੇ ਫਿਲੋਰ ਵਿੱਚ ਲੱਗੇ ਬੁੱਤ ‘ਤੇ ਖਾਲਿਸਤਾਨ ਦੇ ਨਾਅਰੇ ਲਿਖ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਬਾਰੇ ਭੱਦੀ ਸ਼ਬਦਾਵਲੀ ਵਰਤਣ ਵਾਲੇ ਪੰਨੂ ਅਤੇ ਉਸਦੇ ਸਾਥੀਆਂ ਉੱਤੇ ਸਖਤ ਕਾਰਵਾਈ ਲਈ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਬਸਪਾ ਪੰਜਾਬ ਦੇ ਸੂਬਾਈ ਆਗੂ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਤੇ ਬਲਵਿੰਦਰ ਬਿਟਾ ਜੀ ਜੋਨ ਇੰਚਾਰਜ ਲੁਧਿਆਣਾ ਦੀ ਅਗਵਾਈ ਹੇਠ ਮੰਗ ਪੱਤਰ ਦਿੱਤਾ। ਜਿਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੀ ਪ੍ਰਵੀਨ ਬੰਗਾ ਨੇ ਦੱਸਿਆ ਕਿ ਇਸ ਮੰਗ ਪੱਤਰ ਰਾਹੀਂ ਪੰਨੂ ਦੇ ਖਿਲਾਫ ਐਨਐਸਏ ਲਗਾਉਣ ਤੇ ਭਾਰਤ ਸਰਕਾਰ ਪੁਨੂੰ ਨੂੰ ਗ੍ਰਿਫ਼ਤਾਰ ਕਰਕੇ ਅਮਰੀਕਾ ਤੋਂ ਭਾਰਤ ਵਿੱਚ ਲਿਆਉਣ ਦੀ ਮੰਗ ਕੀਤੀ ਗਈ ਹੈ। ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬੇ ਦੀ ਭਗਵੰਤ ਮਾਨ ਸਰਕਾਰ ਪੰਜਾਬ ਅਤੇ ਦੇਸ਼ ਵਿੱਚ ਫੈਲੇ ਉਨ੍ਹਾਂ ਦੇ ਨੈਟਵਰਕ ਦੇ ਖਿਲਾਫ਼ ਵੀ ਕਾਰਵਾਈ ਕਰਕੇ ਉਨ੍ਹਾਂ ਦੇ ਸਾਰੇ ਗੈਂਗ ਨੂੰ ਜੇਲ੍ਹਾਂ ਵਿੱਚ ਡੱਕੇ। ਸ਼੍ਰੀ ਬੰਗਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਡਾਕਟਰ ਅੰਬੇਡਕਰ ਜੀ ਦੇ ਬੁੱਤ ਲੱਗੇ ਹਨ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਨੂੰ ਪੁਨੂੰ ਵੱਲੋਂ ਸੋਸ਼ਲ ਮੀਡੀਆ ਤੇ ਦਿੱਤੀਆਂ ਧਮਕੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਰੱਖਿਆ ਵਧਾਈ ਜਾਵੇ। ਉਨ੍ਹਾਂ ਅੰਬੇਡਕਰੀਆਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਨੂ ਸਮੇਤ ਸਾਰੇ ਦੋਸ਼ੀਆਂ ‘ਤੇ ਸਖਤ ਤੋਂ ਸਖਤ ਕਾਰਵਾਈ ਲਈ ਨੰਗਲ (ਫਿਲੋਰ) ਵਿਖੇ ਜਿੱਥੇ ਬਾਬਾ ਸਾਹਿਬ ਦੇ ਬੁੱਤ ਨੂੰ ਅਧਾਰ ਬਣਾ ਕੇ ਬਾਬਾ ਸਾਹਿਬ ਨੂੰ ਅਪਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉੱਥੇ ਬਸਪਾ ਵੱਲੋਂ ਜੋ ਪੱਕਾ ਮੋਰਚਾ ਲੱਗਾ ਹੈ ਉਸ ਵਿੱਚ ਹਰ ਰੋਜ ਜਿਆਦਾ ਤੋਂ ਜਿਆਦਾ ਹਾਜਰੀ ਯਕੀਨੀ ਬਣਾਈ ਜਾਏ। ਇਸ ਮੌਕੇ ਸੂਬਾ ਆਗੂ ਬਲਵਿੰਦਰ ਬਿੱਟਾ, ਸ਼ਹਿਰੀ ਪ੍ਰਧਾਨ ਬਲਵਿੰਦਰ ਜੱਸੀ, ਦਵਿੰਦਰ ਸਿੰਘ ਰਾਮਗੜੀਆ, ਨਿਰਮਲ ਸਿੰਘ ਸਾਇਆ, ਇੰਦਰੇਸ਼ ਤੋਮਰ, ਸੋਨੂ ਅੰਬੇਡਕਰ, ਬਿੱਟੂ ਸ਼ੇਰਪੁਰੀ, ਬੰਸੀ ਲਾਲ ਪ੍ਰੇਮੀ, ਅਮਰੀਕ ਸਿੰਘ ਘੁਲਾਲ, ਅਮਰੀਕ ਸਿੰਘ ਰੇਲਵੇ, ਸੁਖਦੇਵ ਚੱਡਾ, ਸੁਖਦੇਵ ਭਟੋਏ, ਸਤਨਾਮ ਸਿੰਘ ਥਿੰਦ, ਘਈ ਬਲਵਿੰਦਰ ਕੋਚ ਮਾਸਟਰ ਰਾਜ ਕੁਮਾਰ  ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਇਹ ਇਤਿਹਾਸਕ ਪਲ ਹੈ’… ਸੰਸਦ ਤੋਂ ਵਕਫ਼ ਸੋਧ ਬਿੱਲ ਨੂੰ ਮਨਜ਼ੂਰੀ ਮਿਲਣ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ
Next articleਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਆਦਮ ਬੁੱਤਾਂ ਦੀ ਰਾਖੀ ਕਰਨੀ ਸਰਕਾਰ ਦੀ ਜਿੰਮੇਵਾਰੀ :-ਰਾਮ ਲੁਭਾਇਆ