HOME ਬਸਪਾ ਵਲੋਂ 29 ਨੂੰ ਪੰਜਾਬ ਭਰ ਵਿੱਚ ਜਿਲਾ ਪੱਧਰੀ ਰੋਸ ਮਾਰਚ ਕਰੀਮਪੁਰੀ

ਬਸਪਾ ਵਲੋਂ 29 ਨੂੰ ਪੰਜਾਬ ਭਰ ਵਿੱਚ ਜਿਲਾ ਪੱਧਰੀ ਰੋਸ ਮਾਰਚ ਕਰੀਮਪੁਰੀ

4

29ਤਰੀਕ ਨੂੰ ਵੱਡੀ ਗਿਣਤੀ ਵਿੱਚ ਨਵਾ ਸ਼ਹਿਰ ਪਹੁੰਚਣ ਦੀ ਅਪੀਲ ਪ੍ਰਵੀਨ ਬੰਗਾ

  (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ )   ਬੰਗਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਸਾਬਕਾ ਮੈਂਬਰ ਪਾਰਲੀਮੈਂਟ ਵਿਸ਼ੇਸ਼ ਤੌਰ ਤੇ ਵਿਜੈ ਗੁਣਾਚੌਰ ਜੀ ਜਿਲਾ ਜਥੇਬੰਦਕ ਸਕੱਤਰ ਜੀ ਦੇ ਦਫ਼ਤਰ ਪਾਲ ਇੰਟਰਪਰਾਈਸਸ ਬੰਗਾ ਵਿਖੇ ਪਹੁੰਚੇ। ਆਪਣੀ ਸੰਖੇਪ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸਮੇਂ ਦੀ ਸਰਕਾਰ ਨੇ ਆਪਣਾ ਜ਼ਬਰ ਕਰਦਿਆਂ ਧੁਲੇਤਾ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਕਮਿਊਨਟੀ ਹਾਲ ਦੀ ਉਸਾਰੀ ਦੀਆਂ ਜਬਰੀ ਕੰਧਾਂ ਢਾਹ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਔੜ ਨੂੰ ਖ਼ਤਮ ਕਰਨਾ ਵੀ ਮੰਦਭਾਗਾ ਦੱਸਦਿਆਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਲੋਕਾਂ ਕੋਲੋਂ ਉਹਨਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਖੋਹ ਰਹੀ ਹੈ। ਇਸ ਤੋ ਇਲਾਵਾ ਭਖਦੇ ਮੁਦਿਆਂ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਵੱਲੋਂ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸਮੇਤ ਪੰਜਾਬ ਭਰ ਵਿੱਚ ਦਿਤੇ ਜਾ ਰਹੇ 29 ਤਰੀਕ ਦਿਨ ਸ਼ੁੱਕਰਵਾਰ ਨੂੰ ਨਵਾਂਸ਼ਹਿਰ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਉਨ੍ਹਾਂ ਨੇ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।ਇਸ ਮੋਕੇ ਤੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ, ਨੇ ਬੰਗਾ ਨਵਾ ਸ਼ਹਿਰ ਤੇ ਬਲਾਚੌਰ ਦੇ ਬਸਪਾ ਵਰਕਰਾਂ ਤੇ ਗੁਰੂ ਰਵਿਦਾਸ ਮਹਾਰਾਜ ਨਾਮਲੇਵਾ ਸੰਗਤਾਂ ਨੂੰ 29 ਅਗਸਤ ਨੂੰ 10ਵੱਜੇ ਡਾ ਅੰਬੇਡਕਰ ਚੋਂਕ ਨਵਾਸ਼ਹਿਰ ਪਹੁੰਚਣ ਦੀ ਅਪੀਲ ਕੀਤੀ ਜਿਲਾ ਜਥੇਬੰਦਕ ਸਕੱਤਰ ਵਿਜੇ ਕੁਮਾਰ ਗੁਣਾਚੌਰ ਜੀ ਐਨ ਆਰ ਸਾਥੀ ਸੁਰਜੀਤ ਝੰਡੇਰ, ਰਾਜ ਕੁਮਾਰ ਪਠਲਾਵਾ ਰਵੀ ਰਤੂ, ਗੁਰਦੀਪ ਮੋਰਾਂਵਾਲੀ ਤੋ ਇਲਾਵਾ ਸਾਥੀ ਹਾਜਰ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਿਸੇ ਵੀ ਕੀਮਤ ਤੇ ਭਾਜਪਾ ਵਲੋਂ ਕੱਟੇ ਜਾ ਰਹੇ 55 ਲੱਖ ਗਰੀਬ ਪਰਿਵਾਰਾਂ ਦੇ ਰਾਸ਼ਨ ਕਾਰਡ ਨਹੀਂ ਕੱਟਣ ਦਿੱਤੇ ਜਾਣਗੇ :- ਡਿਪਟੀ ਸਪੀਕਰ
Next articleपूर्व प्रधान अवधू यादव की श्रद्धांजलि सभा का जिगिना करमनपुर में हुआ आयोजन